ਜਲੰਧਰ : ਪੰਜਾਬ 'ਚ ਕੋਰੋਨਾ ਮਹਾਮਾਰੀ ਕਾਰਨ ਪਿਛਲੇ 2 ਮਹੀਨਿਆਂ ਦੌਰਾਨ 2716 ਮੌਤਾਂ ਹੋਈਆਂ, ਜਿਨ੍ਹਾਂ 'ਚੋਂ 25 ਫ਼ੀਸਦੀ ਮੌਤਾਂ ਦੋਆਬਾ ਦੇ 2 ਜ਼ਿਲ੍ਹਿਆਂ ਜਲੰਧਰ ਅਤੇ ਹੁਸ਼ਿਆਰਪੁਰ 'ਚ ਹੋਈਆਂ ਹਨ। ਇਹ ਜਾਣਕਾਰੀ ਸੂਬੇ ਦੇ ਸਿਹਤ ਵਿਭਾਗ ਦੇ ਅੰਕੜਿਆਂ 'ਚ ਦਿੱਤੀ ਗਈ ਹੈ। ਇਸ ਸਾਲ 26 ਫਰਵਰੀ ਤੋਂ ਲੈ ਕੇ 26 ਅਪ੍ਰੈਲ ਤੱਕ ਜਲੰਧਰ 'ਚ ਕੋਰੋਨਾ ਕਾਰਨ 351 ਮੌਤਾਂ ਹੋਈਆਂ, ਜਦੋਂ ਕਿ ਹੁਸ਼ਿਆਰਪੁਰ 'ਚ 338 ਮੌਤਾਂ ਹੋਈਆਂ ਅਤੇ ਇਸ ਤਰ੍ਹਾਂ ਮੌਤਾਂ ਦਾ ਕੁੱਲ ਅੰਕੜਾ 689 ਰਿਹਾ।
ਇਹ ਵੀ ਪੜ੍ਹੋ : ਪੰਜਾਬ ਪੁਲਸ ਨੂੰ ਵੱਡੀ ਸਫ਼ਲਤਾ, ਜੈਪਾਲ ਗਿਰੋਹ ਦਾ ਲੋੜੀਂਦਾ ਗੈਂਗਸਟਰ ਝਾਰਖੰਡ ਤੋਂ ਗ੍ਰਿਫ਼ਤਾਰ
ਇਸੇ ਤਰ੍ਹਾਂ ਇਸ ਸਮੇਂ ਦੌਰਾਨ ਅੰਮ੍ਰਿਤਸਰ 'ਚ 303 ਅਤੇ ਲੁਧਿਆਣਾ 'ਚ 283 ਲੋਕਾਂ ਦੀ ਜਾਨ ਗਈ। ਇਨ੍ਹਾਂ ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਤੁਰੰਤ ਬਾਅਦ ਪੰਜਾਬ ਸਿਹਤ ਵਿਭਾਗ ਨੇ ਇਕ ਟੀਮ ਹੁਸ਼ਿਆਰਪੁਰ ਭੇਜੀ ਹੈ, ਜੋ ਕਿ ਇਨ੍ਹਾਂ ਮੌਤਾਂ ਦੇ ਹੋਰ ਕਾਰਨਾਂ ਦਾ ਅਧਿਐਨ ਕਰੇਗੀ। ਦੱਸਣਯੋਗ ਹੈ ਕਿ ਪੰਜਾਬ 'ਚ ਕੋਰੋਨਾ ਦੇ 1,64,362 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ 'ਚੋਂ 43,348 (25 ਫ਼ੀਸਦੀ) ਸਿਰਫ ਦੋਆਬਾ ਇਲਾਕੇ ਨਾਲ ਸਬੰਧਿਤ ਹਨ।
ਇਹ ਵੀ ਪੜ੍ਹੋ : ਫਤਿਹਗੜ੍ਹ ਸਾਹਿਬ : ਹਾਈਵੇਅ 'ਤੇ ਮਿਲੀ ਮੁੰਡੇ ਦੀ ਅੱਧਸੜੀ ਲਾਸ਼, ਹਾਲਤ ਦੇਖ ਪੁਲਸ ਵੀ ਹੈਰਾਨ
ਇਸ ਸਬੰਧੀ ਕੋਵਿਡ ਲਈ ਸੂਬੇ ਦੇ ਨੋਡਲ ਅਫ਼ਸਰ ਡਾ. ਰਾਜੇਸ਼ ਭਾਸਕਰ ਨੇ ਕਿਹਾ ਕਿ ਹੁਸ਼ਿਆਰਪੁਰ 'ਚ ਹੋਈਆਂ ਇੰਨੀਆਂ ਮੌਤਾਂ ਚਿੰਤਾ ਦਾ ਵਿਸ਼ਾ ਹੈ ਅਤੇ ਇਸ ਦੇ ਲਈ ਅਧਿਐਨ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਕਾਮਰੇਡ ਬਲਵਿੰਦਰ ਸਿੰਘ ਕਤਲ ਮਾਮਲਾ : NIA ਵੱਲੋਂ KLF ਦੇ 8 ਅੱਤਵਾਦੀਆਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ
ਜਲੰਧਰ ਦੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਮਨ ਗੁਪਤਾ ਨੇ ਦਾਅਵਾ ਕੀਤਾ ਹੈ ਕਿ ਮਰੀਜ਼ਾਂ ਦਾ ਦੇਰ ਨਾਲ ਰਿਪੋਰਟ ਕਰਨਾ ਮੌਤ ਦਾ ਇਕ ਵੱਡਾ ਕਾਰਨ ਹੈ। ਉਨ੍ਹਾਂ ਕਿਹਾ ਕਿ ਵਾਇਰਸ ਦਾ ਨਵਾਂ ਸਟਰੇਨ ਬਹੁਤ ਹੀ ਖ਼ਤਰਨਾਕ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਸੁੱਚਾ ਸਿੰਘ ਲੰਗਾਹ ਦੇ ਬਿਰਧ ਮਾਤਾ-ਪਿਤਾ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਪੁੱਤ ਦੀ ਮਾਫ਼ੀ ਲਈ ਅਪੀਲ
NEXT STORY