ਲੁਧਿਆਣਾ (ਸਹਿਗਲ) : ਸੂਬੇ 'ਚ ਪਹਿਲਾਂ ਕੋਰੋਨਾ ਵਾਇਰਸ ਦੇ ਕੇਸਾਂ ਦੀ ਰਿਪੋਰਟ ਆਈ. ਸੀ. ਐੱਮ. ਆਰ. ਅਤੇ ਕੇਂਦਰੀ ਸਿਹਤ ਮੰਤਰਾਲਾ ਨੂੰ ਭੇਜੀ ਜਾਂਦੀ ਹੈ ਪਰ ਹਾਲ ਹੀ 'ਚ ਆਈ. ਸੀ. ਐੱਮ. ਆਰ. ਵੱਲੋਂ ਸੂਬੇ ਦੇ ਸਿਹਤ ਨਿਰਦੇਸ਼ਕ ਨੂੰ ਪੱਤਰ ਲਿਖ ਕੇ ਮਰੀਜ਼ਾਂ ਦੀ ਗਿਣਤੀ 'ਚ ਆ ਰਹੇ ਭਾਰੀ ਫਰਕ ’ਤੇ ਟਿੱਪਣੀ ਕਰਦੇ ਹੋਏ ਸਾਰਾ ਡਾਟਾ ਠੀਕ ਕਰਨ ਲਈ ਕਿਹਾ ਹੈ, ਜਿਸ ’ਤੇ ਸਿਹਤ ਨਿਰਦੇਸ਼ਕ ਨੇ ਸਾਰੇ ਜ਼ਿਲਿਆਂ ਦੇ ਸਿਵਲ ਸਰਜਨਾਂ ਨੂੰ ਪੱਤਰ ਲਿਖ ਕੇ 1 ਦਿਨ ਦੇ ਅੰਦਰ ਆਪਣਾ ਰਿਕਾਰਡ ਠੀਕ ਕਰਨ ਨੂੰ ਕਿਹਾ ਅਤੇ ਇਸ ਨੂੰ ਅਪਡੇਟ ਕਰ ਕੇ 21 ਮਈ ਤੱਕ ਰਿਪੋਰਟ ਦੇਣ ਲਈ ਕਿਹਾ ਹੈ। ਵਰਣਨਯੋਗ ਹੈ ਕਿ ਸੂਬੇ ਕੋਲ ਮੁਹੱਈਆ ਡਾਟਾ ਅਤੇ ਜ਼ਿਲਿਆਂ ਦੇ ਡਾਟਾ 'ਚ ਵੀ ਭਾਰੀ ਫਰਕ ਪਾਇਆ ਜਾ ਰਿਹਾ ਹੈ. ਜਿਸ 'ਚ 44 ਮਰੀਜ਼ਾਂ ਦਾ ਫਰਕ ਆ ਰਿਹਾ ਹੈ, ਜਦੋਂ ਕਿ ਸੂਬੇ ਅਤੇ ਆਈ. ਸੀ. ਐੱਮ. ਆਰ. ਦੇ ਮਰੀਜ਼ਾਂ ਦੀ ਗਿਣਤੀ 'ਚ 187 ਦਾ ਫਰਕ ਆ ਰਿਹਾ ਹੈ। ਜੇਕਰ ਜ਼ਿਲਾ ਪੱਧਰ ’ਤੇ ਇਸ ਫਰਕ ਨੂੰ ਜਾਂਚਿਆ ਜਾਵੇ ਤਾਂ ਉਹ 143 ਦੱਸਿਆ ਜਾਂਦਾ ਹੈ।
ਸਿਵਲ ਹਸਪਤਾਲ ਦੇ 133 ਮੁਲਾਜ਼ਮਾਂ ਦੇ ਟੈਸਟ ਨੈਗੇਟਿਵ
ਸਿਵਲ ਹਸਪਤਾਲ ਦੇ ਕੁਝ ਮੁਲਾਜ਼ਮਾਂ 'ਚ ਪੁਰਾਣੇ ਵਾਇਰਸ ਦੇ ਪਾਜ਼ੇਟਿਵ ਕੇਸ ਆ ਜਾਣ ਤੋਂ ਬਾਅਦ ਵੱਡੇ ਪੱਧਰ ’ਤੇ ਮੁਲਾਜ਼ਮਾਂ ਦੀ ਜਾਂਚ ਕੀਤੀ ਗਈ। ਸਿਵਲ ਸਰਜਨ ਨੇ ਦੱਸਿਆ ਕਿ ਇਸ ਸਿਲਸਿਲੇ 'ਚ 133 ਮੁਲਾਜ਼ਮਾਂ ਦੇ ਟੈਸਟ ਜਾਂਚ ਲਈ ਭੇਜੇ ਗਏ ਹਨ ਅਤੇ ਸਾਰਿਆਂ ਦੀ ਜਾਂਚ ਰਿਪੋਰਟ ਨੈਗੇਟਿਵ ਆਈ ਹੈ।
ਵੱਡੀ ਖਬਰ : ਮੋਹਾਲੀ ਜ਼ਿਲਾ ਹੋਇਆ 'ਕੋਰੋਨਾ ਮੁਕਤ', ਠੀਕ ਹੋ ਕੇ ਘਰਾਂ ਨੂੰ ਪਰਤੇ ਮਰੀਜ਼
NEXT STORY