ਹੁਸ਼ਿਆਰਪੁਰ (ਅਮਰਿੰਦਰ)— ਕੋਰੋਨਾ ਵਾਇਰਸ ਕਰਕੇ ਲਾਗੂ ਹੋਏ ਕਰਫਿਊ/ਲਾਕ ਡਾਊਨ ਦੌਰਾਨ ਸ੍ਰੀ ਹਜ਼ੂਰ ਸਾਹਿਬ ਨਾਂਦੇੜ (ਮਹਾਰਾਸ਼ਟਰ) 'ਚ ਫਸੇ ਸ਼ਰਧਾਲੂਆਂ ਨੂੰ ਵਾਪਸ ਲਿਆਉਣ ਲਈ ਪੰਜਾਬ ਸਰਕਾਰ ਦੇ ਨਿਰਦੇਸ਼ਾਂ 'ਤੇ ਬੀਤੇ ਦਿਨ ਹੁਸ਼ਿਆਰਪੁਰ ਬੱਸ ਸਟੈਂਡ ਤੋਂ 6 ਵਾਲਵੋ ਬੱਸਾਂ ਨੂੰ ਰਵਾਨਾ ਕੀਤਾ ਗਿਆ। ਇਸ 6 ਬੱਸਾਂ ਦੇ ਕਾਫਲੇ ਨੂੰ ਹੁਸ਼ਿਆਰਪੁਰ ਡੀਪੂ ਦੇ ਜਨਰਲ ਮੈਨੇਜਰ ਅਨਿਲ ਕੁਮਾਰ ਦੀ ਦੇਖ-ਰੇਖ ਵਿਚ ਰਵਾਨਾ ਕੀਤਾ ਗਿਆ।
ਇਹ ਵੀ ਪੜ੍ਹੋ : ਜਲੰਧਰ ''ਚ ''ਕੋਰੋਨਾ'' ਕਾਰਨ ਤੀਜੀ ਮੌਤ, ਪੰਜਾਬ ''ਚ ਮੌਤਾਂ ਦਾ ਅੰਕੜਾ 18 ਤੱਕ ਪੁੱਜਾ
ਪੰਜਾਬ ਪਰਤਣ 'ਤੇ ਸ਼ਰਧਾਲੂਆਂ ਨੂੰ ਰੱਖਿਆ ਜਾਵੇਗਾ ਆਈਸੋਲੇਸ਼ਨ 'ਚ
ਵਰਨਣਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਪੰਜਾਬ ਸਰਕਾਰ ਨੇ ਰੋਡਵੇਜ਼ ਦੇ ਨਾਲ-ਨਾਲ ਪੀ. ਆਰ. ਟੀ. ਸੀ. ਨੂੰ ਇਹ ਜ਼ਿੰਮੇਵਾਰੀ ਸੌਂਪੀ ਸੀ। ਪੰਜਾਬ ਸਰਕਾਰ ਨੇ ਕੋਵਿਡ-19 ਦੇ ਮੱਦੇਨਜ਼ਰ ਲਾਕਡਾਊਨ ਕਾਰਨ ਹਜ਼ੂਰ ਸਾਹਿਬ (ਨਾਂਦੇੜ, ਮਹਾਰਾਸ਼ਟਰ) 'ਚ ਫਸੇ ਪੰਜਾਬ ਦੇ 3000 ਸ਼ਰਧਾਲੂਆਂ ਦੀ ਸੁਰੱਖਿਅਤ ਵਾਪਸੀ ਲਈ ਮਹਾਰਾਸ਼ਟਰ ਸਰਕਾਰ ਨੂੰ ਅਪੀਲ ਕੀਤੀ ਸੀ। ਸ਼ਰਧਾਲੂ ਮੱਧ ਪ੍ਰਦੇਸ਼ ਅਤੇ ਰਾਜਸਥਾਨ ਤੋਂ ਹੁੰਦੇ ਹੋਏ ਬੱਸਾਂ ਰਾਹੀਂ ਪੰਜਾਬ ਪਹੁੰਚਣਗੇ। ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਪਰਤਣ 'ਤੇ ਸੂਬਾ ਸਰਕਾਰ ਵੱਲੋਂ ਜਾਰੀ ਐਡਵਾਈਜ਼ਰੀ ਅਨੁਸਾਰ 14 ਦਿਨਾਂ ਲਈ ਇਨ੍ਹਾਂ ਨੂੰ ਘਰਾਂ 'ਚ ਆਈਸੋਲੇਸ਼ਨ 'ਚ ਰੱਖਿਆ ਜਾਵੇਗਾ।
ਇਹ ਵੀ ਪੜ੍ਹੋ : ਕਪੂਰਥਲਾ ਤੋਂ ਚੰਗੀ ਖਬਰ, ਨਿੱਜੀ ਯੂਨੀਵਰਸਿਟੀ ਦੀ ਵਿਦਿਆਰਥਣ ਨੇ ਦਿੱਤੀ ''ਕੋਰੋਨਾ'' ਨੂੰ ਮਾਤ
ਸਾਰੀਆਂ 6 ਵਾਲਵੋ ਬੱਸਾਂ 'ਤੇ ਤਾਇਨਾਤ ਹਨ 26 ਸਟਾਫ ਮੈਂਬਰ : ਡੀ. ਐੱਮ.
ਇਸ ਮੌਕੇ ਹੁਸ਼ਿਆਰਪੁਰ ਡੀਪੂ ਦੇ ਜਨਰਲ ਮੈਨੇਜਰ ਅਨਿਲ ਕੁਮਾਰ ਨੇ ਦੱਸਿਆ ਕਿ ਹੁਸ਼ਿਆਰਪੁਰ ਤੋਂ ਸ੍ਰੀ ਹਜ਼ੂਰ ਸਾਹਿਬ ਜਾਣ ਵਾਲੀਆਂ ਹੁਸ਼ਿਆਰਪੁਰ ਡੀਪੂ ਦੀਆਂ ਸਾਰੀਆਂ 6 ਵਾਲਵੋ ਬੱਸਾਂ 'ਤੇ ਕੁੱਲ 26 ਸਟਾਫ਼ ਮੈਂਬਰਾਂ 'ਚ 18 ਡਰਾਈਵਰ, 6 ਕੰਡਕਟਰ ਅਤੇ 2 ਇੰਚਾਰਜ ਸ਼ਾਮਲ ਹਨ। ਬੱਸ ਵਿਚ ਸ਼ਰਧਾਲੂਆਂ ਲਈ ਪੀਣ ਵਾਸਤੇ ਪਾਣੀ, ਦਵਾਈਆਂ, ਰਿਫਰੈਸ਼ਮੈਂਟ 'ਚ ਬਿਸਕੁਟ ਅਤੇ ਸਨੈਕਸ ਦੇ ਨਾਲ-ਨਾਲ ਸੈਨੀਟਾਈਜ਼ਰ ਦੇ ਵੀ ਪ੍ਰਬੰਧ ਕੀਤੇ ਗਏ ਹਨ।
ਇਹ ਵੀ ਪੜ੍ਹੋ : ਪੰਜਾਬ ਪੁਲਸ ਨੇ 'ਡਿਜ਼ੀਟਲ ਰਿਮਬ੍ਰੈਂਸ ਵਾਲ' ਏ. ਸੀ. ਪੀ. ਕੋਹਲੀ ਨੂੰ ਕੀਤੀ ਸਮਰਪਿਤ
ਸਾਰੀਆਂ ਬੱਸਾਂ ਵਿਚ ਡੀਜ਼ਲ ਟੈਂਕ ਨੂੰ ਫੁੱਲ ਕਰਵਾ ਦਿੱਤਾ ਗਿਆ ਹੈ ਅਤੇ ਰਸਤੇ ਵਿਚ ਵੀ ਡੀਜ਼ਲ ਖਰੀਦਣ ਦੇ ਪ੍ਰਬੰਧ ਕਰ ਦਿੱਤੇ ਗਏ ਹਨ। ਹੁਸ਼ਿਆਰਪੁਰ ਤੋਂ ਸ਼੍ਰੀ ਹਜ਼ੂਰ ਸਾਹਿਬ ਤੱਕ ਦਾ ਰਸਤਾ ਬੱਸਾਂ ਵੱਲੋਂ 60 ਘੰਟੇ 'ਚ ਪੂਰਾ ਕਰਨ ਦਾ ਅਨੁਮਾਨ ਹੈ। ਸ਼ਰਧਾਲੂਆਂ ਨੂੰ ਰਸਤੇ ਵਿਚ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਹੋਵੇ, ਇਸਦੇ ਰੋਡਵੇਜ਼ ਸਟਾਫ ਨੂੰ ਵਿਸ਼ੇਸ਼ ਤੌਰ 'ਤੇ ਖਿਆਲ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ।
ਕੋਰੋਨਾ ਸੰਕਟ 'ਚ ਸਰਕਾਰ ਨੂੰ ਬਜ਼ੁਰਗਾਂ ਦਾ ਫਿਕਰ, ਜਾਰੀ ਕੀਤੀ ਐਡਵਾਇਜ਼ਰੀ
NEXT STORY