Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, NOV 29, 2026

    4:48:04 PM

  • shops in this district of punjab will remain closed for 2 days

    ਪੰਜਾਬ ਦੇ ਇਸ ਜ਼ਿਲ੍ਹੇ 'ਚ 2 ਦਿਨ ਬੰਦ ਰਹਿਣਗੀਆਂ...

  • hooliganism in moga youths attack a salon

    ਪੰਜਾਬ: ਸੈਲੂਨ 'ਤੇ ਕਰੀਬ 20 ਨੌਜਵਾਨਾਂ ਨੇ ਕੀਤਾ...

  • gurdwara sri khara sahib reopens

    ਸਿੱਖ ਭਾਈਚਾਰੇ ਲਈ ਖੁਸ਼ਖਬਰੀ, ਲਹਿੰਦੇ ਪੰਜਾਬ ’ਚ...

  • aap party mla dr charanjit singh channi joins the akali dal

    ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ! ਮੌਜੂਦਾ MLA ਡਾ....

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਗਾਂਧੀ ਵਨੀਤਾ ਆਸ਼ਰਮ ਦੀਆਂ 40 ਤੋਂ ਵੱਧ ਕੁੜੀਆਂ ਕੋਰੋਨਾ ਪਾਜ਼ੇਟਿਵ, ਸਿਹਤ ਮਹਿਕਮੇ ’ਚ ਪਈਆਂ ਭਾਜੜਾਂ

PUNJAB News Punjabi(ਪੰਜਾਬ)

ਗਾਂਧੀ ਵਨੀਤਾ ਆਸ਼ਰਮ ਦੀਆਂ 40 ਤੋਂ ਵੱਧ ਕੁੜੀਆਂ ਕੋਰੋਨਾ ਪਾਜ਼ੇਟਿਵ, ਸਿਹਤ ਮਹਿਕਮੇ ’ਚ ਪਈਆਂ ਭਾਜੜਾਂ

  • Edited By Shivani Attri,
  • Updated: 23 Apr, 2021 09:59 AM
Jalandhar
coronavirus jalandhar positive case deaths
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਰੱਤਾ)-ਪੂਰੀ ਰਫ਼ਤਾਰ ਫੜੀ ਕੋਰੋਨਾ ਵਾਇਰਸ ਨੇ ਸਥਾਨਕ ਗਾਂਧੀ ਵਨੀਤਾ ਆਸ਼ਰਮ ’ਚ ਰਹਿ ਰਹੀਆਂ ਕੁੜੀਆਂ ਅਤੇ ਔਰਤਾਂ ’ਚੋਂ 40 ਨੂੰ ਆਪਣੀ ਲਪੇਟ ’ਚ ਲੈ ਲਿਆ ਹੈ। ਸਿਹਤ ਮਹਿਕਮੇ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਤੋਂ ਅਜੇ ਭਾਵੇਂ ਇਨ੍ਹਾਂ ਕੁੜੀਆਂ ਦੀ ਅਧਿਕਾਰਿਕ ਤੌਰ ’ਤੇ ਕੋਰੋਨਾ ਦੀ ਰਿਪੋਰਟ ਪ੍ਰਾਪਤ ਨਹੀਂ ਹੋਈ ਪਰ ਜਿਹੜੀਆਂ ਕੁੜੀਆਂ ਨੇ ਸੈਂਪਲ ਦਿੱਤੇ ਸਨ, ਉਨ੍ਹਾਂ ਨੂੰ ਫੋਨਾਂ ’ਤੇ ਮੈਸੇਜ ਆ ਗਏ ਹਨ। ਸਿਹਤ ਮਹਿਕਮੇ ਦੇ ਅਧਿਕਾਰੀਆਂ ਨੂੰ ਵੀਰਵਾਰ ਬਾਅਦ ਦੁਪਹਿਰ ਜਦੋਂ ਕੁੜੀਆਂ ਦੇ ਪਾਜ਼ੇਟਿਵ ਆਉਣ ਦੀ ਸੂਚਨਾ ਮਿਲੀ ਤਾਂ ਮਹਿਕਮੇ ’ਚ ਤੜਥੱਲੀ ਮਚ ਗਈ ਅਤੇ ਅਧਿਕਾਰੀਆਂ ਨੇ ਤੁਰੰਤ ਗਾਂਧੀ ਵਨੀਤਾ ਆਸ਼ਰਮ ’ਚ ਟੀਮਾਂ ਅਤੇ ਜ਼ਰੂਰੀ ਸਾਮਾਨ ਭੇਜ ਕੇ ਕੋਰੋਨਾ ਪਾਜ਼ੇਟਿਵ ਕੁੜੀਆਂ ਨੂੰ ਆਈਸੋਲੇਟ ਕਰ ਦਿੱਤਾ।

ਓਧਰ ਜ਼ਿਲ੍ਹਾ ਸਹਾਇਕ ਸਿਹਤ ਅਧਿਕਾਰੀ ਡਾ. ਟੀ. ਪੀ. ਸਿੰਘ ਨੇ ਦੱਸਿਆ ਕਿ ਮਹਿਕਮੇ ਨੂੰ ਵੀਰਵਾਰ ਵੱਖ-ਵੱਖ ਸਰਕਾਰੀ ਅਤੇ ਨਿੱਜੀ ਲੈਬਾਰਟਰੀਆਂ ਤੋਂ ਕੁਲ 452 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ, ਜਿਨ੍ਹਾਂ ’ਚੋਂ 33 ਲੋਕ ਹੋਰ ਜ਼ਿਲ੍ਹਿਆਂ ਅਤੇ ਸੂਬਿਆਂ ਨਾਲ ਸਬੰਧਤ ਪਾਏ ਗਏ। ਜ਼ਿਲ੍ਹੇ ਦੇ ਪਾਜ਼ੇਟਿਵ ਆਉਣ ਵਾਲੇ 419 ਮਰੀਜ਼ਾਂ ’ਚ 4 ਮਹੀਨੇ ਦਾ ਬੱਚਾ, ਏਸ਼ੀਅਨ ਟਾਇਰਸ ਅਤੇ ਲੈਦਰ ਕੰਪਲੈਕਸ ਦੀ ਇਕ ਫੈਕਟਰੀ ਦੇ ਕੁਝ ਵਰਕਰਜ਼ ਅਤੇ ਕਈ ਪਰਿਵਾਰਾਂ ਦੇ ਤਿੰਨ ਜਾਂ ਚਾਰ ਮੈਂਬਰ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਬਾਕੀ ਦੇ ਪਾਜ਼ੇਟਿਵ ਮਰੀਜ਼ਾਂ ’ਚੋਂ ਕੁਝ ਮਾਡਲ ਟਾਊਨ, ਗੁਰੂ ਤੇਗ ਬਹਾਦਰ ਨਗਰ, ਅਰਬਨ ਅਸਟੇਟ, ਨਿਊ ਜਵਾਹਰ ਨਗਰ, ਲਾਜਪਤ ਨਗਰ, ਮਾਸਟਰ ਤਾਰਾ ਸਿੰਘ ਨਗਰ, ਆਦਰਸ਼ ਨਗਰ, ਲਾਡੋਵਾਲੀ ਰੋਡ, ਟਾਵਰ ਐਨਕਲੇਵ, ਪੁਲਸ ਲਾਈਨ, ਵਿਰਕ ਐਨਕਲੇਵ, ਕਾਲੀਆ ਕਾਲੋਨੀ, ਸੇਠ ਹੁਕਮ ਚੰਦ ਕਾਲੋਨੀ, ਸ਼ਿਵ ਨਗਰ, ਅਟਵਾਲ ਹਾਊਸ ਕਾਲੋਨੀ, ਰਤਨ ਨਗਰ, ਕਮਲ ਵਿਹਾਰ, ਬਸਤੀ ਬਾਵਾ ਖੇਲ, ਨਿਊ ਦਸਮੇਸ਼ ਨਗਰ, ਸੂਰਿਆ ਐਨਕਲੇਵ, ਸੈਂਟਰਲ ਟਾਊਨ, ਕੋਟ ਕਿਸ਼ਨ ਚੰਦ, ਕ੍ਰਿਸ਼ਨਾ ਨਗਰ, ਗੁਰੂ ਗੋਬਿੰਦ ਸਿੰਘ ਐਵੇਨਿਊ, ਚਰਨਜੀਤਪੁਰਾ, ਨਕੋਦਰ, ਫਿਲੌਰ, ਸ਼ਾਹਕੋਟ, ਕਰਤਾਰਪੁਰ ਅਤੇ ਜ਼ਿਲੇ ਦੇ ਵੱਖ-ਵੱਖ ਸ਼ਹਿਰੀ ਤੇ ਦਿਹਾਤੀ ਖੇਤਰਾਂ ਦੇ ਰਹਿਣ ਵਾਲੇ ਹਨ।

3431 ਲੋਕਾਂ ਦੀ ਰਿਪੋਰਟ ਆਈ ਨੈਗੇਟਿਵ ਅਤੇ 424 ਹੋਰ ਹੋਏ ਰਿਕਵਰ
ਓਧਰ ਸਿਹਤ ਵਿਭਾਗ ਨੂੰ ਵੀਰਵਾਰ 3431 ਹੋਰ ਲੋਕਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਅਤੇ ਇਸ ਦੇ ਨਾਲ ਹੀ ਕੋਰੋਨਾ ਪਾਜ਼ੇਟਿਵ ਮਰੀਜ਼ਾਂ ’ਚੋਂ 424 ਹੋਰ ਰਿਕਵਰ ਹੋ ਗਏ। ਵਿਭਾਗ ਦੀਅਾਂ ਟੀਮਾਂ ਨੇ ਕੋਰੋਨਾ ਦੀ ਪੁਸ਼ਟੀ ਲਈ 5620 ਹੋਰ ਲੋਕਾਂ ਦੇ ਸੈਂਪਲ ਲਏ ਹਨ।

ਜਲੰਧਰ ਵਿਚ ਕੋਰੋਨਾ ਦੀ ਸਥਿਤੀ 
ਕੁਲ ਸੈਂਪਲ- 871097
ਨੈਗੇਟਿਵ ਆਏ- 783120
ਪਾਜ਼ੇਟਿਵ ਆਏ - 38400
ਡਿਸਚਾਰਜ ਹੋਏ - 33958
ਮੌਤਾਂ ਹੋਈਆਂ-1034
ਐਕਟਿਵ ਕੇਸ- 3408

ਪੰਜਾਬ ’ਚ ਟੁੱਟੇ ਸਾਰੇ ਰਿਕਾਰਡ : 24 ਘੰਟਿਆਂ ’ਚ 5437 ਨਵੇਂ ਮਰੀਜ਼, 76 ਦੀ ਮੌਤ
ਪੰਜਾਬ ਵਿਚ ਵੀਰਵਾਰ ਨੂੰ ਕੋਰੋਨਾ ਵਾਇਰਸ ਦੇ ਨਵੇਂ ਕੇਸ ਸਾਹਮਣੇ ਆਉਣ ਦੇ ਸਾਰੇ ਰਿਕਾਰਡ ਟੁੱਟ ਗਏ। ਬੀਤੇ 24 ਘੰਟਿਆਂ ਵਿਚ ਸੂਬੇ ਵਿਚ 5437 ਨਵੇਂ ਕੋਰੋਨਾ ਮਰੀਜ਼ ਪਾਏ ਜਾਣ ਤੋਂ ਬਾਅਦ ਹੁਣ ਤੱਕ ਇਸ ਵਾਇਰਸ ਤੋਂ ਇਨਫੈਕਟਿਡ ਮਰੀਜ਼ਾਂ ਦੀ ਗਿਣਤੀ 319749 ’ਤੇ ਪਹੁੰਚ ਗਈ ਹੈ ਅਤੇ 76 ਲੋਕਾਂ ਦੀ ਇਕ ਹੀ ਦਿਨ ’ਚ ਹੋਈ ਮੌਤ ਨੇ ਸਰਕਾਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਸੂਬੇ ਵਿਚ ਹੁਣ ਤੱਕ 8195 ਲੋਕ ਕੋਰੋਨਾ ਕਾਰਨ ਮੌਤ ਦਾ ਸ਼ਿਕਾਰ ਬਣ ਚੁੱਕੇ ਹਨ।

ਕੋਰੋਨਾ ਵੈਕਸੀਨੇਸ਼ਨ : 5537 ਲੋਕਾਂ ਨੇ ਲਗਵਾਇਆ ਟੀਕਾ
ਕੋਰੋਨਾ ’ਤੇ ਕਾਬੂ ਪਾਉਣ ਲਈ ਜਾਰੀ ਕੋਰੋਨਾ ਵੈਕਸੀਨੇਸ਼ਨ ਮਹਾ-ਮੁਹਿੰਮ ਤਹਿਤ ਵੀਰਵਾਰ ਨੂੰ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਅਤੇ ਨਿੱਜੀ ਹਸਪਤਾਲਾਂ ’ਚ ਅਤੇ ਮੋਬਾਇਲ ਵੈਨਜ਼ ਵੱਲੋਂ ਕੈਂਪ ਲਗਾ ਕੇ 5537 ਲੋਕਾਂ ਨੂੰ ਟੀਕਾ ਲਗਾਇਆ ਗਿਆ। ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਰਾਕੇਸ਼ ਕੁਮਾਰ ਚੋਪੜਾ ਨੇ ਦੱਸਿਆ ਕਿ ਜਿਹੜੇ 5537 ਲੋਕਾਂ ਨੇ ਟੀਕਾ ਲੁਆਇਆ, ਉਨ੍ਹਾਂ ’ਚੋਂ 4318 ਨੇ ਪਹਿਲੀ ਅਤੇ 1219 ਨੇ ਦੂਸਰੀ ਡੋਜ਼ ਲੁਆਈ। ਉਨ੍ਹਾਂ ਨੇ ਦੱਸਿਆ ਕਿ ਵੈਕਸੀਨ ਲੁਆਉਣ ਵਾਲਿਆਂ ’ਚ 45 ਸਾਲ ਤੋਂ ਵੱਧ ਉਮਰ ਦੇ 4910 ਲੋਕ, 135 ਹੈਲਥ ਵਰਕਰਜ਼ ਅਤੇ 492 ਫਰੰਟਲਾਈਨ ਵਰਕਰਜ਼ ਸ਼ਾਮਲ ਹਨ।

  • coronavirus
  • jalandhar
  • positive case
  • deaths
  • gandhi vanita ashram
  • girls
  • positive
  • ਗਾਂਧੀ ਵਨੀਤਾ ਆਸ਼ਰਮ
  • ਕੁੜੀਆਂ
  • ਕੋਰੋਨਾ ਪਾਜ਼ੇਟਿਵ

ਅਮਰੀਕਾ ਤੋਂ ਆਈ ਦੁਖ਼ਦ ਖ਼ਬਰ, ਅਕਾਲੀ ਆਗੂ ਦੇ ਨੌਜਵਾਨ ਪੁੱਤ ਦੀ 'ਕੋਰੋਨਾ' ਕਾਰਨ ਮੌਤ

NEXT STORY

Stories You May Like

  • massive fire breaks out near palace
    ਪੰਜਾਬ: ਪੈਲੇਸ ਨੇੜੇ ਲੱਗੀ ਭਿਆਨਕ ਅੱਗ! ਦੂਰ-ਦੂਰ ਤੱਕ ਉੱਠੀਆਂ ਅੱਗ ਦੀਆਂ ਲਪਟਾਂ, ਪਈਆਂ ਭਾਜੜਾਂ
  • alderwood mall
    Black Friday ਸ਼ਾਪਿੰਗ ਦੌਰਾਨ ਐਲਡਰਵੁੱਡ ਮਾਲ 'ਚ ਫਾਇਰਿੰਗ ! ਲੋਕਾਂ ਨੂੰ ਪਈਆਂ ਭਾਜੜਾਂ
  • mumbai  4 locations  amitabh bachchan  jalsa
    26/11 ਹਮਲੇ ਦੀ ਬਰਸੀ ’ਤੇ ਮੁੰਬਈ ’ਚ 4 ਥਾਵਾਂ ਨੂੰ ਉਡਾਉਣ ਦੀ ਧਮਕੀ, ਪੁਲਸ ਨੂੰ ਪਈਆਂ ਭਾਜੜਾਂ
  • indian company to provide hiv medication to africa for just  40
    ਅਫਰੀਕਾ ਨੂੰ ਸਿਰਫ਼ 40 ਡਾਲਰ 'ਚ HIV ਦੀ ਦਵਾਈ ਮੁਹੱਈਆ ਕਰਵਾਏਗੀ ਭਾਰਤੀ ਕੰਪਨੀ
  • chandigarh university students received over 10 000 job offers
    ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਮਿਲੀਆਂ 10,000 ਤੋਂ ਵੱਧ ਨੌਕਰੀਆਂ
  • ebola cases in congo
    ਕਾਂਗੋ 'ਚ ਇਬੋਲਾ ਦੇ ਮਾਮਲੇ 12,000 ਤੋਂ ਪਾਰ, ਸਿਹਤ ਕਰਮਚਾਈਆਂ ਨੇ ਛੱਡਿਆ ਇਲਾਕਾ
  • sharad pawar  hospitalized
    NCP ਦੇ ਸੀਨੀਅਰ ਆਗੂ ਸ਼ਰਦ ਪਵਾਰ ਦੀ ਸਿਹਤ ਖ਼ਰਾਬ, ਹਸਪਤਾਲ 'ਚ ਕਰਵਾਇਆ ਦਾਖਲ
  • voting begins in dharamkot
    ਧਰਮਕੋਟ 'ਚ ਵੋਟਾਂ ਪੈਣ ਦਾ ਕੰਮ ਜਾਰੀ, ਦੁਪਹਿਰ 12 ਵਜੇ ਤੱਕ 34.81 ਫ਼ੀਸਦੀ ਪਈਆਂ ਵੋਟਾਂ
  • girl brutally beaten up in dakoha  video goes viral on social media
    ਦਕੋਹਾ ’ਚ ਕੁੜੀ ਦੀ ਬੇਰਹਿਮੀ ਨਾਲ ਕੁੱਟਮਾਰ! ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ
  • liquor seized from a house in gandhi camp
    ਜਲੰਧਰ ਦੇ ਗਾਂਧੀ ਕੈਂਪ 'ਚ ਪੁਲਸ ਦੀ ਰੇਡ, ਘਰ ਵਿਚੋਂ 9 ਪੇਟੀਆਂ ਸ਼ਰਾਬ ਦੀਆਂ ਬਰਾਮਦ
  • dgp punjab statement
    ਪੰਜਾਬ 'ਚ ਵੱਡਾ ਅੱਤਵਾਦੀ ਹਮਲਾ ਟਲ਼ਿਆ! ਹੈਂਡ ਗ੍ਰਨੇਡਾਂ ਸਣੇ ਫੜੇ ਗਏ ਅੱਤਵਾਦੀ
  • ladies   gymkhana club elections
    ਲੇਡੀਜ਼ ਜਿਮਖਾਨਾ ਕਲੱਬ ਚੋਣ: 80 ਫ਼ੀਸਦੀ ਹਾਜ਼ਰੀ ਦੀ ਸ਼ਰਤ ਹਟਾਉਣ ਦੇ ਫ਼ੈਸਲੇ...
  • jalandhar police have arrested two suspects in a murder case
    24 ਘੰਟਿਆਂ 'ਚ ਸੁਲਝਿਆ ਕਤਲ ਦਾ ਮਾਮਲਾ, ਜਲੰਧਰ ਪੁਲਸ ਨੇ ਦੋ ਮੁਲਜ਼ਮ ਕੀਤੇ...
  • two boys from punjab become officers in the indian navy
    ਪੰਜਾਬ ਦੇ 2 ਨੌਜਵਾਨਾਂ ਨੇ ਚਮਕਾਇਆ ਨਾਂ, ਭਾਰਤੀ ਜਲ ਸੈਨਾ 'ਚ ਬਣੇ ਅਧਿਕਾਰੀ
  • uae pump operators
    ਦੁਬਈ 'ਚ ਨਿਕਲੀ ਟਰੱਕ ਡਰਾਈਵਰ ਤੇ ਪੰਪ ਆਪਰੇਟਰਾਂ ਦੀ ਭਰਤੀ ! ਮਿਲੇਗੀ ਵਧੀਆ...
  • residents of basti bawa khel troubled by a road
    ਬਸਤੀ ਬਾਵਾ ਖੇਲ ਵਿਖੇ 1 ਸਾਲ ਤੋਂ ਟੁੱਟੀ ਸੜਕ ਤੋਂ ਨਿਵਾਸੀ ਪਰੇਸ਼ਾਨ, ਨਗਰ ਨਿਗਮ...
Trending
Ek Nazar
voting begins in spain

ਸਪੇਨ 'ਚ ਰਿਹਾਇਸ਼ੀ ਸੰਕਟ ਅਤੇ ਸੱਜੇ-ਪੱਖੀਆਂ ਦੇ ਵਧਦੇ ਪ੍ਰਭਾਵ ਵਿਚਕਾਰ ਵੋਟਿੰਗ...

building collapse in karachi

ਕਰਾਚੀ 'ਚ ਛੇ ਮੰਜ਼ਿਲਾ ਇਮਾਰਤ ਡਿੱਗੀ, ਮ੍ਰਿਤਕਾਂ ਦੀ ਗਿਣਤੀ 15 ਹੋਈ

vote favors ending   nuclear free homeland   policy

ਤਾਈਵਾਨ: 'ਪ੍ਰਮਾਣੂ-ਮੁਕਤ ਹੋਮਲੈਂਡ' ਨੀਤੀ ਖਤਮ ਕਰਨ ਦੇ ਪੱਖ 'ਚ ਵੋਟ

incident near school

ਅਫਗਾਨਿਸਤਾਨ 'ਚ ਸਕੂਲ ਨੇੜੇ ਹੋਏ ਧਮਾਕਾ : ਮ੍ਰਿਤਕਾਂ ਦੀ ਗਿਣਤੀ 22 ਹੋਈ, 147...

selfie maine le li aaj  fame dhinchak pooja becomes a mother

"ਸੈਲਫੀ ਮੈਨੇ ਲੇ ਲੀ ਆਜ" ਫੇਮ ਢਿੰਚੈਕ ਪੂਜਾ ਦੇ ਘਰ ਗੂੰਜੀ ਕਿਲਕਾਰੀ, ਦਿਖਾਈ...

education in pakistan

ਪਾਕਿਸਤਾਨ 'ਚ  ਹਰ ਤੀਜਾ ਬੱਚਾ ਸਕੂਲ ਤੋਂ ਵਾਂਝਾ, ਤੰਬੂ ਹੇਠ ਪੜ੍ਹਨ ਲਈ ਮਜ਼ਬੂਰ

liberals return in victoria

ਵਿਕਟੋਰੀਆ ’ਚ ਲਿਬਰਲਾਂ ਦੀ ਵਾਪਸੀ; ਜੈੱਸ ਵਿਲਸਨ ਸਾਂਭਣਗੇ ਸੂਬੇ ਦੀ ਕਮਾਨ

sapna choudhary removed the tattoo of her husband s name from her arm

ਤਲਾਕ ਦੀ ਪੁਸ਼ਟੀ ਮਗਰੋਂ ਸਪਨਾ ਚੌਧਰੀ ਦਾ ਵੱਡਾ ਕਦਮ, ਬਾਂਹ ਤੋਂ ਮਿਟਾਇਆ ਪਤੀ ਦੇ...

imran khan  s release

ਇਮਰਾਨ ਖਾਨ ਦੀ ਰਿਹਾਈ ਅਤੇ ਸਿਹਤ 'ਤੇ ਪਾਕਿਸਤਾਨ 'ਚ ਸਿਆਸੀ ਤਣਾਅ; ਕੀਤਾ ਸੁਪਰੀਮ...

famous actor ties the knot

ਵਿਆਹ ਦੇ ਬੰਧਨ 'ਚ ਬੱਝਿਆ ਮਸ਼ਹੂਰ ਅਦਾਕਾਰ ! ਜਾਣੋ ਕੌਣ ਬਣੀ ਹਮਸਫ਼ਰ

taiwan  s local elections

ਤਾਈਵਾਨ ਦੀਆਂ ਸਥਾਨਕ ਚੋਣਾਂ 'ਚ ਵਿਰੋਧੀ ਪਾਰਟੀ ਦਾ ਕੰਟਰੋਲ ਬਰਕਰਾਰ

gold silver price

ਸੋਨਾ 68,000 ਰੁਪਏ ਅਤੇ ਚਾਂਦੀ 2.67 ਲੱਖ ਰੁਪਏ ਹੋਈ ਸਸਤੀ ! ਵੇਖੋ 24k 10 ਗ੍ਰਾਮ...

purse containing gold jewellery and cash stolen at a wedding event

ਜਲੰਧਰ ਵਿਖੇ ਰਿਜ਼ੋਰਟ 'ਚ ਚੱਲ ਰਹੇ ਵਿਆਹ ਸਮਾਗਮ 'ਚ ਪੈ ਗਈਆਂ ਭਾਜੜਾਂ! ਹੋਇਆ ਉਹ...

soldiers discover maoists treasure buried in the ground

4,29,00,000 ਦਾ Gold, 24,00,000 ਦਾ ਕੈਸ਼ ! ਫੌਜੀਆਂ ਨੂੰ ਮਿਲਿਆ ਜ਼ਮੀਨ 'ਚ...

inmate beaten up in kapurthala central jail admitted to civil hospital

ਸੁਰਖੀਆਂ 'ਚ ਕਪੂਰਥਲਾ ਦੀ ਕੇਂਦਰੀ ਜੇਲ੍ਹ, ਹਵਾਲਾਤੀਆਂ 'ਚ ਗਰਮਾਇਆ ਮਾਹੌਲ

famous tv industry couple shares good news

TV ਇੰਡਸਟਰੀ ਦੇ ਮਸ਼ਹੂਰ ਜੋੜੇ ਨੇ ਸੁਣਾਈ Good News ! ਜਲਦ ਬਣਨਗੇ Parents

harike wetland begins to echo with the chirping of migratory avian guests

ਵਿਦੇਸ਼ੀ ਮਹਿਮਾਨ ਪੰਛੀਆਂ ਦੀ ਚਹਿਚਹਾਟ ਨਾਲ ਗੂੰਜਣ ਲੱਗਾ ਹਰੀਕੇ ਵੈੱਟਲੈਂਡ, ਪੰਛੀ...

drone hits dhurandar fame singer in the face during a live performance

ਲਾਈਵ ਪਰਫਾਰਮੈਂਸ ਦੌਰਾਨ 'ਧੁਰੰਦਰ' ਫੇਮ ਗਾਇਕਾ ਦੇ ਮੂੰਹ 'ਤੇ ਆ ਵੱਜਾ ਡਰੋਨ,...

Daily Horoscope
    Previous Next
    • ਪੰਜਾਬ ਦੀਆਂ ਖਬਰਾਂ
    • punjabi truck driver dies in america
      ਮੰਦਭਾਗੀ ਖ਼ਬਰ: ਅਮਰੀਕਾ 'ਚ ਪੰਜਾਬੀ ਟਰੱਕ ਡਰਾਈਵਰ ਦੀ ਮੌਤ, ਜਨਵਰੀ 'ਚ ਹੋਣਾ ਸੀ...
    • weather alert  punjab weather  dense fog  imd alert  winter update
      ਪੰਜਾਬ-ਹਰਿਆਣਾ 'ਚ ਵਿਜ਼ੀਬਿਲਟੀ ਰਹੇਗੀ ਬੇਹੱਦ ਘੱਟ ! IMD ਨੇ ਜਾਰੀ ਕੀਤੀ...
    • ai use in panjab university
      ਪੰਜਾਬ ਯੂਨੀਵਰਸਿਟੀ 'ਚ AI ਦਾ ਦਾਖ਼ਲਾ! ਹੁਣ ਹਰ ਵਿਸ਼ੇ ਦੀ ਪੜ੍ਹਾਈ ਤੋਂ ਖੋਜ ਤੱਕ...
    • dgp punjab statement
      ਪੰਜਾਬ 'ਚ ਵੱਡਾ ਅੱਤਵਾਦੀ ਹਮਲਾ ਟਲ਼ਿਆ! ਹੈਂਡ ਗ੍ਰਨੇਡਾਂ ਸਣੇ ਫੜੇ ਗਏ ਅੱਤਵਾਦੀ
    • advisory issued for children and the elderly amidst intense cold in punjab
      ਪੰਜਾਬ 'ਚ ਕੜਾਕੇ ਦੀ ਠੰਡ ਦਰਮਿਆਨ ਬੱਚਿਆਂ ਤੇ ਬਜ਼ੁਰਗਾਂ ਲਈ ਜਾਰੀ ਹੋਈ ਐਡਵਾਈਜ਼ਰੀ
    • 300 young students displayed patriotism at the india pakistan border
      ਭਾਰਤ-ਪਾਕਿ ਸਰਹੱਦ 'ਤੇ 300 ਨੰਨ੍ਹੇ ਵਿਦਿਆਰਥੀਆਂ ਨੇ ਦਿਖਾਈ ਦੇਸ਼ ਭਗਤੀ
    • new stir in punjab congress
      ਪੰਜਾਬ ਕਾਂਗਰਸ 'ਚ ਨਵੀਂ ਹਲਚਲ, 'ਇਕ ਪਰਿਵਾਰ, ਇਕ ਟਿਕਟ' 'ਤੇ ਛਿੜਿਆ ਸਿਆਸੀ ਘਮਾਸਾਨ
    • punjab incident sunday
      ਐਤਵਾਰ ਸਵੇਰੇ ਪੰਜਾਬ 'ਚ ਵਾਪਰਿਆ ਭਿਆਨਕ ਹਾਦਸਾ! ਵਿਛ ਗਈਆਂ ਲਾਸ਼ਾਂ
    • payal seat
      ਪਾਇਲ ਹਲਕੇ 'ਤੇ ਅਕਾਲੀਆਂ ਦਾ ਹੱਕ ਜਾਂ ਭਾਜਪਾ ਦੀ ਦਾਅਵੇਦਾਰੀ? ਆਉਣ ਵਾਲਾ ਸਮਾਂ...
    • ladies   gymkhana club elections
      ਲੇਡੀਜ਼ ਜਿਮਖਾਨਾ ਕਲੱਬ ਚੋਣ: 80 ਫ਼ੀਸਦੀ ਹਾਜ਼ਰੀ ਦੀ ਸ਼ਰਤ ਹਟਾਉਣ ਦੇ ਫ਼ੈਸਲੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +