ਚੰਡੀਗੜ੍ਹ : ਪੰਜਾਬ ਦੇ ਨੈਸ਼ਨਲ ਹਾਈਵੇਜ਼ 'ਤੇ ਸੜਕ ਸੁਰੱਖਿਆ ਨੂੰ ਲੈ ਕੇ ਬੇਹੱਦ ਚਿੰਤਾਜਨਕ ਰਿਪੋਰਟ ਸਾਹਮਣੇ ਆਏ ਹੈ, ਜਿਸ ਨੇ ਡਰਾਉਣੇ ਅੰਕੜੇ ਪੇਸ਼ ਕੀਤੇ ਹਨ। ਦਰਅਸਲ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਆਧਾਰਿਤ ਸਰਵੇਖਣ ਅਤੇ ਇਲੈਕਟ੍ਰਾਨਿਕ ਡਿਟੇਲ ਐਕਸੀਡੈਂਟ ਰਿਪੋਰਟ ਦੇ ਅੰਕੜਿਆਂ 'ਚ ਦੱਸਿਆ ਗਿਆ ਹੈ ਕਿ ਸੂਬੇ 'ਚ 31 ਅਜਿਹੇ ਬਲੈਕ ਕੋਰੀਡੋਰਾਂ ਦੀ ਪਛਾਣ ਕੀਤੀ ਗਈ ਹੈ, ਜਿੱਥੇ ਹਰ 5 ਘੰਟਿਆਂ 'ਚ ਇਕ ਹਾਦਸਾ ਵਾਪਰ ਰਿਹਾ ਹੈ ਅਤੇ ਇਨ੍ਹਾਂ ਖ਼ਤਰਨਾਕ ਮਾਰਗਾਂ 'ਤੇ ਹਰ ਰੋਜ਼ ਔਸਤਨ 4 ਲੋਕਾਂ ਦੀ ਮੌਤ ਹੋ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ 3 ਦਿਨ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ, ਸੂਬਾ ਵਾਸੀ ਹੋ ਜਾਣ ALERT, ਘਰੋਂ ਨਿਕਲਣ ਤੋਂ ਪਹਿਲਾਂ...
ਇਨ੍ਹਾਂ ਅੰਕੜਿਆਂ ਮੁਤਾਬਕ ਸਾਲ 2024 'ਚ 6,063 ਸੜਕ ਹਾਦਸਿਆਂ 'ਚ 4,759 ਲੋਕਾਂ ਦੀ ਮੌਤ ਹੋਈ। ਇਸੇ ਤਰ੍ਹਾਂ ਸਾਲ 2023 'ਚ 6,269 ਹਾਦਸਿਆਂ 'ਚ 4,829 ਲੋਕਾਂ ਨੇ ਜਾਨ ਗੁਆਈ, ਜਦੋਂ ਕਿ ਸਾਲ 2022 'ਚ 6,138 ਹਾਦਸਿਆਂ 'ਚ 4,756 ਲੋਕਾਂ ਦੀ ਮੌਤ ਦਰਜ ਕੀਤੀ ਗਈ। ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਦੀ ਰਿਪੋਰਟ ਮੁਤਾਬਕ ਮੋਹਾਲੀ ਜ਼ਿਲ੍ਹੇ 'ਚ ਸਭ ਤੋਂ ਵੱਧ 13 ਬਲੈਕ ਕੋਰੀਡੋਰ ਪਾਏ ਗਏ ਹਨ, ਜਦੋਂ ਕਿ ਫਤਿਹਗੜ੍ਹ ਸਾਹਿਬ 'ਚ 7 ਅਜਿਹੇ ਸਥਾਨ ਚਿੰਨ੍ਹਿਤ ਕੀਤੇ ਗਏ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਬੱਸਾਂ ਦਾ ਸਫ਼ਰ ਕਰਨ ਵਾਲਿਆਂ ਲਈ ਖ਼ੁਸ਼ਖ਼ਬਰੀ! ਵਿਧਾਨ ਸਭਾ 'ਚ ਹੋ ਗਿਆ ਵੱਡਾ ਐਲਾਨ
ਇਸੇ ਤਰ੍ਹਾਂ ਬਠਿੰਡਾ ਅਤੇ ਲੁਧਿਆਣਾ ਸ਼ਹਿਰ 'ਚ 2-2 ਅਤੇ ਅੰਮ੍ਰਿਤਸਰ ਦਿਹਾਤੀ, ਹੁਸ਼ਿਆਰਪੁਰ, ਜਲੰਧਰ, ਲੁਧਿਆਣਾ ਦਿਹਾਤੀ, ਮਾਨਸਾ, ਪਟਿਆਲਾ ਅਤੇ ਸੰਗਰੂਰ 'ਚ ਇਕ-ਇਕ ਬਲੈਕ ਕੋਰੀਡੋਰ ਦੀ ਪਛਾਣ ਹੋਈ ਹੈ। ਪੂਰੇ ਦੇਸ਼ 'ਚ ਅਜਿਹੇ ਕੁੱਲ 6,358 ਕੋਰੀਡੋਰ ਚਿੰਨ੍ਹਿਤ ਕੀਤੇ ਗਏ ਹਨ। ਮਾਹਰਾਂ ਦੇ ਮੁਤਾਬਕ ਤੇਜ਼ ਰਫ਼ਤਾਰ, ਆਵਾਜਾਈ ਨਿਯਮਾਂ ਦੀ ਅਣਦੇਖੀ, ਓਵਰਲੋਡਿੰਗ, ਕਮਰਸ਼ੀਅਲ ਵਾਹਨਾਂ ਦੀ ਕਮਜ਼ੋਰ ਨਿਗਰਾਨੀ ਅਤੇ ਕਈ ਥਾਵਾਂ 'ਤੇ ਸੜਕਾਂ ਦੀ ਖ਼ਰਾਬ ਇੰਜੀਨੀਅਰਿੰਗ ਹਾਦਸਿਆਂ ਦਾ ਮੁੱਖ ਕਾਰਨ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੱਡੀ ਖ਼ਬਰ: ਪੰਜਾਬ 'ਚ ਕਾਂਗਰਸੀ ਆਗੂ ਦੇ ਟਿਕਾਣਿਆਂ 'ਤੇ ਪੈ ਗਈ RAID, ਕੇਂਦਰ ਸਰਕਾਰ ਦੇ ਵਿਭਾਗ ਨੇ ਮਾਰਿਆ ਛਾਪਾ
NEXT STORY