ਬਠਿੰਡਾ (ਸੁਖਵਿੰਦਰ) : ਮਾਲ ਗੋਦਾਮ ਰੋਡ ’ਤੇ ਸਥਿਤ ਰੈਣ ਬਸੇਰੇ ਦੇ ਸਾਹਮਣੇ ਇਕ ਸਾਧੂ ਦੀ ਮੌਤ ਹੋ ਗਈ। ਸੂਚਨਾ ਮਿਲਣ ’ਤੇ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਦੇ ਵਰਕਰ ਟੇਕਚੰਦ, ਵਿੱਕੀ ਕੁਮਾਰ ਅਤੇ ਨਾਰਾਇਣ, ਮਾਲ ਗੋਦਾਮ ਰੋਡ ’ਤੇ ਰੈਣ ਬਸੇਰੇ ਦੇ ਸਾਹਮਣੇ ਘਟਨਾ ਸਥਾਨ ’ਤੇ ਪਹੁੰਚੇ। ਇਕ ਸਾਧੂ ਦੀ ਲਾਸ਼ ਉੱਥੇ ਪਈ ਸੀ।
ਮ੍ਰਿਤਕ ਕੋਲ ਸਿਰਫ 90 ਰੁਪਏ ਸਨ। ਸਹਾਰਾ ਟੀਮ ਨੇ ਕੋਤਵਾਲੀ ਪੁਲਸ ਸਟੇਸ਼ਨ ਨੂੰ ਸੂਚਿਤ ਕੀਤਾ। ਪੁਲਸ ਪੜਤਾਲ ਤੋਂ ਬਾਅਦ ਸੰਸਥਾ ਵੱਲੋਂ ਮ੍ਰਿਤਕ ਸਾਧੂ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਦੇ ਮੁਰਦਾਘਰ ’ਚ ਪਹੁੰਚਾਇਆ। ਮ੍ਰਿਤਕ ਸਾਧੂ ਦੀ ਲਾਸ਼ ਨੂੰ ਸੁਰੱਖਿਅਤ ਰੱਖਿਆ ਗਿਆ ਹੈ।
ਪ੍ਰੈਗਾਬਾਲਿਨ 75 ਐੱਮ. ਜੀ. ਤੋਂ ਉੱਪਰ ਵਾਲੇ ਕੈਪਸੂਲ ਅਤੇ ਗੋਲੀਆਂ ’ਤੇ ਪਾਬੰਦੀ
NEXT STORY