ਲੁਧਿਆਣਾ (ਰਾਜ) : ਪਤਨੀ ਦਾ ਇਲਾਜ ਕਰਵਾਉਣ ਆਏ ਡਾਕਟਰ ਦਾ ਇਕ ਬੈਗ ਈ-ਰਿਕਸ਼ਾ ਵਿਚ ਰਹਿ ਗਿਆ। ਡਾਕਟਰ ਦੇ ਬੈਗ ਵਿਚ 6 ਲੱਖ 68 ਹਜ਼ਾਰ ਰੁਪਏ ਅਤੇ 9 ਤੋਲੇ ਸੋਨਾ ਸੀ। ਜਿਵੇਂ ਹੀ ਉਸ ਨੂੰ ਬੈਗ ਗੁੰਮ ਹੋਣ ਦਾ ਪਤਾ ਲੱਗਾ ਤਾਂ ਉਸ ਨੇ ਤੁਰੰਤ ਡੀ. ਐੱਮ. ਸੀ. ਹਸਪਤਾਲ ਦੀ ਚੌਕੀ ਨੂੰ ਇਸ ਦੀ ਸੂਚਨਾ ਦਿੱਤੀ। ਪੁਲਸ ਨੇ 24 ਘੰਟੇ ਦੇ ਅੰਦਰ ਬੈਗ ਲੱਭ ਕੇ ਉਸ ਨੂੰ ਵਾਪਸ ਮੋੜ ਦਿੱਤਾ।
ਇਹ ਵੀ ਪੜ੍ਹੋ : Punjab : ਤੇਜ਼ ਹਨ੍ਹੇਰੀ-ਤੂਫਾਨ ਨੇ ਲੁਧਿਆਣਾ 'ਚ ਮਚਾਈ ਤਬਾਹੀ, ਹਨ੍ਹੇਰੇ 'ਚ ਡੁੱਬਿਆ ਪੂਰਾ ਸ਼ਹਿਰ
ਜਾਣਕਾਰੀ ਦਿੰਦੇ ਹੋਏ ਏ. ਸੀ. ਪੀ. (ਸਿਵਲ ਲਾਈਨਜ਼) ਗੁਰਇਕਬਾਲ ਸਿੰਘ ਨੇ ਦੱਸਿਆ ਕਿ ਮੋਗਾ ਦੇ ਰਹਿਣ ਵਾਲੇ ਡਾ. ਰਾਜੀਵ ਜਿੰਦਲ ਕੱਲ੍ਹ ਆਪਣੀ ਪਤਨੀ ਦਾ ਇਲਾਜ ਕਰਵਾਉਣ ਲਈ ਡੀ. ਐੱਮ. ਸੀ. ਹਸਪਤਾਲ ਆਏ ਸਨ। ਇਸ ਦੌਰਾਨ ਉਹ ਈ-ਰਿਕਸ਼ਾ ਵਿਚ ਬੈਠੇ ਸਨ ਤੇ ਉਹ ਆਪਣਾ ਬੈਗ ਈ-ਰਿਕਸ਼ਾ ਵਿਚ ਹੀ ਭੁੱਲ ਗਏ। ਬੈਗ ਵਿਚ 6 ਲੱਖ 68 ਹਜ਼ਾਰ ਰੁਪਏ ਅਤੇ 9 ਤੋਲੇ ਸੋਨਾ ਸੀ। ਈ-ਰਿਕਸ਼ਾ ਦੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਯਾਦ ਆਇਆ ਕਿ ਉਨ੍ਹਾਂ ਦਾ ਬੈਗ ਤਾਂ ਰਿਕਸ਼ਾ ਵਿਚ ਹੀ ਰਹਿ ਗਿਆ ਹੈ। ਉਨ੍ਹਾਂ ਨੇ ਤੁਰੰਤ ਡੀ. ਐੱਮ. ਸੀ. ਪੁਲਸ ਚੌਕੀ ਵਿਚ ਸੂਚਨਾ ਦਿੱਤੀ। ਸ਼ਿਕਾਇਤ ਮਿਲਣ ਤੋਂ ਤੁਰੰਤ ਬਾਅਦ ਪੁਲਸ ਹਰਕਤ ਵਿਚ ਆਈ ਅਤੇ 24 ਘੰਟੇ ਤੋਂ ਪਹਿਲਾਂ ਹੀ ਡਾਕਟਰ ਜਿੰਦਲ ਦਾ ਬੈਗ ਲੱਭ ਕੇ ਉਨ੍ਹਾਂ ਨੂੰ ਅੱਜ ਮੋੜ ਦਿੱਤਾ।
ਇਹ ਵੀ ਪੜ੍ਹੋ : ਕੁਦਰਤ ਦਾ ਕਹਿਰ! ਹੜ੍ਹ ਦੀ ਲਪੇਟ 'ਚ ਆਈਆਂ 20-30 ਗੱਡੀਆਂ, ਇਕ ਦੀ ਮੌਤ
ਐੱਸ. ਐੱਚ. ਓ. ਅੰਮ੍ਰਿਤਪਾਲ ਸ਼ਰਮਾ ਨੇ ਕਿਹਾ ਕਿ ਈ-ਰਿਕਸ਼ਾ ਚਾਲਕ ਵੀ ਈਮਾਨਦਾਰ ਵਿਅਕਤੀ ਸੀ। ਉਸ ਨੇ ਡਾਕਟਰ ਜਿੰਦਲ ਦਾ ਬੈਗ ਆਪਣੇ ਕੋਲ ਸੁਰੱਖਿਅਤ ਰੱਖਿਆ ਅਤੇ ਖੁਦ ਵੀ ਉਨ੍ਹਾਂ ਦੀ ਭਾਲ ਕਰ ਰਿਹਾ ਸੀ। ਪੁਲਸ ਨੇ ਸੇਫ ਸਿਟੀ ਕੈਮਰਿਆਂ ਦੀ ਮਦਦ ਨਾਲ ਇਹ ਬੈਗ ਲੱਭਿਆ। ਬੈਗ ਮਿਲਣ ਤੋਂ ਬਾਅਦ ਡਾਕਟਰ ਜਿੰਦਲ ਨੇ ਪੰਜਾਬ ਪੁਲਸ ਦਾ ਧੰਨਵਾਦ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਿਜਲੀ ਗਰਿੱਡ ਨੂੰ ਲੱਗੀ ਭਿਆਨਕ ਅੱਗ, ਅੱਜ ਸ਼ਾਮ ਤੱਕ ਬਿਜਲੀ ਸਪਲਾਈ ਰਹੇਗੀ ਠੱਪ
NEXT STORY