Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, SEP 21, 2026

    4:55:39 PM

  • kewal singh dhillon s statement drug free punjab yatra

    'ਨਸ਼ਾ ਮੁਕਤ ਪੰਜਾਬ ਯਾਤਰਾ' ਮੌਕੇ ਬੋਲੇ ਕੇਵਲ...

  • motorists traffic police punjab vehicles

    ਪੰਜਾਬ : ਵਾਹਨ ਚਾਲਕਾਂ ਲਈ ਖ਼ਤਰੇ ਦੀ ਘੰਟੀ, ਹੁਣ...

  • interview with raman kumar news anchor at jalandhar doordarshan

    ਜਲੰਧਰ ਦੂਰਦਰਸ਼ਨ 'ਤੇ ਖ਼ਬਰਾਂ ਪੜ੍ਹਨ ਵਾਲੇ ਰਮਨ...

  • imran khan  s sisters detained

    ਪਾਕਿਸਤਾਨ: ਇਮਰਾਨ ਖਾਨ ਦੀਆਂ ਭੈਣਾਂ ਉਜ਼ਮਾ ਅਤੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Amritsar
  • ਬਦਲਦਾ ਮੌਸਮ ਬੱਚਿਆਂ ਲਈ ਖਤਰਾ: ਡਾਕਟਰਾਂ ਦੀ ਵੱਡੀ ਚਿਤਾਵਨੀ, ਹਰ ਬੁਖਾਰ ਨੂੰ ਵਾਇਰਲ ਨਾ ਸਮਝੋ

PUNJAB News Punjabi(ਪੰਜਾਬ)

ਬਦਲਦਾ ਮੌਸਮ ਬੱਚਿਆਂ ਲਈ ਖਤਰਾ: ਡਾਕਟਰਾਂ ਦੀ ਵੱਡੀ ਚਿਤਾਵਨੀ, ਹਰ ਬੁਖਾਰ ਨੂੰ ਵਾਇਰਲ ਨਾ ਸਮਝੋ

  • Edited By Shivani Bassan,
  • Updated: 24 Aug, 2026 11:03 AM
Amritsar
don t consider every fever as viral
  • Share
    • Facebook
    • Tumblr
    • Linkedin
    • Twitter
  • Comment

ਅੰਮ੍ਰਿਤਸਰ (ਦਲਜੀਤ) : ਅੰਮ੍ਰਿਤਸਰ ’ਚ ਮੌਸਮ ਦੇ ਬਦਲਦੇ ਮਿਜਾਜ਼ ਦੇ ਵਿਚਕਾਰ ਬੱਚਿਆਂ ’ਤੇ ਵਾਇਰਲ ਇਨਫੈਕਸ਼ਨ ਦਾ ਹਮਲਾ ਤੇਜ਼ ਹੁੰਦਾ ਦਿਖਾਈ ਦੇ ਰਿਹਾ ਹੈ। ਹੁੰਮਸ, ਬਾਰਿਸ਼ ਅਤੇ ਤਾਪਮਾਨ ਵਿਚ ਲਗਾਤਾਰ ਉਤਾਰ-ਚੜ੍ਹਾਅ ਦੇ ਵਿਚਕਾਰ ਵੱਡੀ ਗਿਣਤੀ ਵਿਚ ਬੱਚੇ ਤੇਜ਼ ਬੁਖਾਰ, ਜ਼ੁਕਾਮ, ਗਲੇ ਵਿਚ ਦਰਦ, ਲਗਾਤਾਰ ਖੰਘ, ਉਲਟੀਆਂ-ਦਸਤ ਅਤੇ ਸਾਹ ਸਬੰਧੀ ਤਕਲੀਫ਼ ਲੈ ਕੇ ਹਸਪਤਾਲ ਪਹੁੰਚ ਰਹੇ ਹਨ। ਸ਼ਹਿਰ ਦੇ ਸਭ ਤੋਂ ਵੱਡੇ ਸਰਕਾਰੀ ਹਸਪਤਾਲ ਗੁਰੂ ਨਾਨਕ ਦੇਵ ਹਸਪਤਾਲ ਦੇ ਬੱਚਾ ਵਿਭਾਗ ਵਿਚ ਮਰੀਜ਼ਾਂ ਦਾ ਦਬਾਅ ਇਸ ਕਦਰ ਵਧ ਗਿਆ ਹੈ ਕਿ ਚਾਰੋਂ ਵਾਰਡਾਂ ਦੇ ਕਰੀਬ 120 ਬੈੱਡ ਲਗਭਗ ਭਰ ਚੁੱਕੇ ਹਨ।

ਇਹ ਵੀ ਪੜ੍ਹੋ-ਲੈਬ 'ਚ ਲਾਸ਼ਾਂ ਸੰਭਾਲਣ ਵਾਲਾ ਕੈਮੀਕਲ ਹੁਣ ਤੁਹਾਡੀ ਥਾਲੀ 'ਚ ! ਸਾਹਮਣੇ ਆਈ ਚਿੰਤਾਜਨਕ ਰਿਪੋਰਟ

ਉਥੇ ਹੀ ਅੰਮ੍ਰਿਤਸਰ ਜ਼ਿਲੇ ਦੇ ਸਰਕਾਰੀ ਹਸਪਤਾਲਾਂ ਦੇ ਨਾਲ-ਨਾਲ ਨਿੱਜੀ ਬਾਲ ਰੋਗ ਕੇਂਦਰਾਂ ਦੀ ਓ.ਪੀ.ਡੀ. ਵਿਚ ਵੀ ਪਿਛਲੇ ਕੁਝ ਹਫ਼ਤਿਆਂ ਦੌਰਾਨ 60 ਫੀਸਦੀ ਤੋਂ ਵੱਧ ਮਰੀਜ਼ਾਂ ਦੇ ਵਾਧੇ ਦੀ ਗੱਲ ਸਾਹਮਣੇ ਆ ਰਹੀ ਹੈ। ਬੱਚਿਆਂ ਵਿਚ ਵਾਇਰਲ ਇਨਫੈਕਸ਼ਨ ਦੇ ਵਧਦੇ ਮਾਮਲਿਆਂ ਨੇ ਮਾਪਿਆਂ ਦੀ ਚਿੰਤਾ ਵਧਾ ਦਿੱਤੀ ਹੈ। ਜਾਣਕਾਰੀ ਅਨੁਸਾਰ ਗੁਰੂ ਨਾਨਕ ਦੇਵ ਹਸਪਤਾਲ ਦੇ ਬੱਚਾ ਵਿਭਾਗ ਵਿਚ ਚਾਰ ਵਾਰਡ ਹਨ। ਹਰੇਕ ਵਾਰਡ ਵਿਚ ਕਰੀਬ 30 ਬੈੱਡਾਂ ਦੀ ਸਮਰੱਥਾ ਹੈ। ਇਸ ਤਰ੍ਹਾਂ ਕੁੱਲ ਮਿਲਾ ਕੇ ਲਗਭਗ 120 ਬੈੱਡ ਉਪਲਬਧ ਹਨ। ਮੌਜੂਦਾ ਸਮੇਂ ਵਿਚ ਇਨ੍ਹਾਂ ਵਾਰਡਾਂ ਵਿਚ ਵਾਇਰਲ ਬੁਖਾਰ, ਸਾਹ ਸਬੰਧੀ ਇਨਫੈਕਸ਼ਨ, ਗੈਸਟ੍ਰੋ ਅਤੇ ਹੋਰ ਮੌਸਮੀ ਬਿਮਾਰੀਆਂ ਤੋਂ ਪੀੜਤ ਬੱਚੇ ਵੱਡੀ ਗਿਣਤੀ ਵਿਚ ਦਾਖਲ ਹਨ। ਹਸਪਤਾਲ ਵਿਚ ਲਗਾਤਾਰ ਨਵੇਂ ਮਰੀਜ਼ ਪਹੁੰਚਣ ਕਾਰਨ ਸਿਹਤ ਕਰਮਚਾਰੀਆਂ ’ਤੇ ਵੀ ਵਾਧੂ ਦਬਾਅ ਵਧ ਗਿਆ ਹੈ। ਓ.ਪੀ.ਡੀ. ਵਿਚ ਵੀ ਬੱਚਿਆਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਹਨ। ਕਈ ਮਾਪੇ ਬੱਚਿਆਂ ਨੂੰ ਲੈ ਕੇ ਹਸਪਤਾਲਾਂ ਅਤੇ ਨਿੱਜੀ ਕਲੀਨਿਕਾਂ ਦਾ ਰੁਖ ਕਰ ਰਹੇ ਹਨ।

ਇਹ ਵੀ ਪੜ੍ਹੋ- ਪੰਜਾਬ: ਸਟੀਲ ਰੋਲਿੰਗ ਮਿੱਲ 'ਚ ਵੱਡਾ ਧਮਾਕਾ, 6 ਮਜ਼ਦੂਰਾਂ 'ਤੇ ਡਿੱਗਿਆ ਉਬਲਦਾ ਲੋਹਾ, ਹਾਲਤ ਗੰਭੀਰ

ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ’ਤੇ ਜ਼ਿਆਦਾ ਖ਼ਤਰਾ

ਸਰਕਾਰੀ ਮੈਡੀਕਲ ਕਾਲਜ ਦੇ ਬੱਚਾ ਵਿਭਾਗ ਦੇ ਸੀਨੀਅਰ ਡਾਕਟਰ ਸੰਦੀਪ ਅਗਰਵਾਲ ਅਨੁਸਾਰ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿਚ ਵਾਇਰਲ ਇਨਫੈਕਸ਼ਨ ਤੇਜ਼ੀ ਨਾਲ ਗੰਭੀਰ ਰੂਪ ਧਾਰਨ ਕਰ ਸਕਦਾ ਹੈ। ਕਈ ਬੱਚਿਆਂ ਵਿਚ ਤੇਜ਼ ਬੁਖਾਰ ਦੇ ਨਾਲ ਖੰਘ, ਜ਼ੁਕਾਮ, ਗਲੇ ਵਿਚ ਦਰਦ ਅਤੇ ਕਮਜ਼ੋਰੀ ਦੇ ਲੱਛਣ ਹਨ। ਕੁਝ ਬੱਚਿਆਂ ਵਿਚ ਉਲਟੀਆਂ-ਦਸਤ ਕਾਰਨ ਸਰੀਰ ਵਿਚ ਪਾਣੀ ਦੀ ਕਮੀ ਦਾ ਖ਼ਤਰਾ ਵੀ ਰਹਿੰਦਾ ਹੈ। ਛੋਟੇ ਬੱਚਿਆਂ ਵਿਚ ਸਾਹ ਲੈਣ ਵਿਚ ਤਕਲੀਫ਼, ਬਹੁਤ ਜ਼ਿਆਦਾ ਸੁਸਤੀ ਜਾਂ ਦੁੱਧ-ਪਾਣੀ ਪੀਣ ਤੋਂ ਇਨਕਾਰ ਵਰਗੇ ਲੱਛਣ ਸਾਹਮਣੇ ਆਉਣ ’ਤੇ ਮਾਪਿਆਂ ਨੂੰ ਤੁਰੰਤ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ। ਮੌਜੂਦਾ ਮੌਸਮ ਵਿਚ ਬੱਚਿਆਂ ਵਿਚ ਵੱਖ-ਵੱਖ ਵਾਇਰਲ ਇਨਫੈਕਸ਼ਨ ਦੇਖਣ ਨੂੰ ਮਿਲ ਸਕਦੇ ਹਨ। ਇਨ੍ਹਾਂ ਵਿਚ ਆਰ. ਐੱਸ. ਵੀ., ਇਨਫਲੂਐਂਜ਼ਾ, ਐਡੀਨੋਵਾਇਰਸ ਅਤੇ ਐਂਟਰੋਵਾਇਰਸ ਵਰਗੇ ਇਨਫੈਕਸ਼ਨ ਸ਼ਾਮਲ ਹਨ। ਹਾਲਾਂਕਿ ਹਰ ਬੱਚੇ ਵਿੱਚ ਕਿਹੜਾ ਵਾਇਰਸ ਇਨਫੈਕਸ਼ਨ ਦਾ ਕਾਰਨ ਹੈ, ਇਹ ਸਿਰਫ਼ ਲੱਛਣਾਂ ਦੇ ਆਧਾਰ ’ਤੇ ਤੈਅ ਨਹੀਂ ਕੀਤਾ ਜਾ ਸਕਦਾ ਅਤੇ ਲੋੜ ਪੈਣ ’ਤੇ ਡਾਕਟਰ ਜਾਂਚ ਦੀ ਸਲਾਹ ਦੇ ਸਕਦੇ ਹਨ। ਡਾ. ਅਗਰਵਾਲ ਦੇ ਅਨੁਸਾਰ ਆਰ. ਐੱਸ. ਵੀ. ਛੋਟੇ ਬੱਚਿਆਂ ਵਿਚ ਸਾਹ ਸਬੰਧੀ ਇਨਫੈਕਸ਼ਨ ਦਾ ਕਾਰਨ ਬਣ ਸਕਦਾ ਹੈ। ਉੱਥੇ ਹੀ ਇਨਫਲੂਐਂਜ਼ਾ ਵਿਚ ਤੇਜ਼ ਬੁਖਾਰ, ਸਰੀਰ ਵਿਚ ਦਰਦ ਅਤੇ ਲੰਬੇ ਸਮੇਂ ਤੱਕ ਖੰਘ ਦੀ ਸ਼ਿਕਾਇਤ ਹੋ ਸਕਦੀ ਹੈ। ਕੁਝ ਵਾਇਰਲ ਇਨਫੈਕਸ਼ਨਾਂ ਵਿੱਚ ਬੁਖਾਰ ਦੇ ਨਾਲ ਅੱਖਾਂ ਵਿਚ ਲਾਲੀ, ਪੇਟ ਦਰਦ ਅਤੇ ਦਸਤ ਵੀ ਹੋ ਸਕਦੇ ਹਨ।

ਇਹ ਵੀ ਪੜ੍ਹੋ-ਪੰਜਾਬ 'ਚ ਫਿਰ ਵਰ੍ਹੇਗਾ ਗਰਮੀ ਦਾ ਕਹਿਰ, ਆਉਣ ਵਾਲੇ ਦਿਨਾਂ ਦੀ ਜਾਣੋ ਰਿਪੋਰਟ

ਵਾਇਰਲ ਦੇ ਵਿਚਕਾਰ ਡੇਂਗੂ ਦਾ ਵੀ ਖ਼ਤਰਾ

ਅੰਮ੍ਰਿਤਸਰ ਵਿਚ ਮਾਨਸੂਨ ਦੌਰਾਨ ਵਾਇਰਲ ਇਨਫੈਕਸ਼ਨ ਦੇ ਨਾਲ ਡੇਂਗੂ ਦਾ ਖ਼ਤਰਾ ਵੀ ਬਣਿਆ ਹੋਇਆ ਹੈ। ਬਾਰਿਸ਼ ਤੋਂ ਬਾਅਦ ਥਾਂ-ਥਾਂ ਪਾਣੀ ਖੜ੍ਹਾ ਹੋਣ ਕਾਰਨ ਮੱਛਰਾਂ ਦੇ ਪੈਦਾ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਅਜਿਹੇ ਵਿੱਚ ਲਗਾਤਾਰ ਤੇਜ਼ ਬੁਖਾਰ ਆਉਣ ’ਤੇ ਮਾਪਿਆਂ ਨੂੰ ਬੱਚੇ ਨੂੰ ਸਿਰਫ਼ ਵਾਇਰਲ ਸਮਝ ਕੇ ਘਰ ਵਿੱਚ ਦਵਾਈ ਦੇਣ ਤੋਂ ਬਚਣਾ ਚਾਹੀਦਾ ਹੈ। ਮਾਹਿਰਾਂ ਅਨੁਸਾਰ ਬੁਖਾਰ ਦੇ ਕਾਰਨ ਦਾ ਪਤਾ ਲਗਾਉਣ ਲਈ ਬੱਚੇ ਦੀ ਜਾਂਚ ਅਤੇ ਡਾਕਟਰੀ ਮੁਲਾਂਕਣ ਜ਼ਰੂਰੀ ਹੋ ਸਕਦਾ ਹੈ।

ਖੁਦ ਐਂਟੀਬਾਇਓਟਿਕ ਦੇਣਾ ਪੈ ਸਕਦੈ ਭਾਰੀ

ਡਾ. ਨਰੇਸ਼ ਚਾਵਲਾ ਦੇ ਅਨੁਸਾਰ ਜ਼ਿਆਦਾਤਰ ਵਾਇਰਲ ਇਨਫੈਕਸ਼ਨਾਂ ਵਿਚ ਐਂਟੀਬਾਇਓਟਿਕ ਦਵਾਈਆਂ ਸਿੱਧੇ ਤੌਰ ’ਤੇ ਕੰਮ ਨਹੀਂ ਕਰਦੀਆਂ। ਇਸ ਲਈ ਮਾਪਿਆਂ ਨੂੰ ਬਿਨਾਂ ਡਾਕਟਰ ਦੀ ਸਲਾਹ ਦੇ ਐਂਟੀਬਾਇਓਟਿਕ ਜਾਂ ਹੋਰ ਦਵਾਈਆਂ ਨਹੀਂ ਦੇਣੀਆਂ ਚਾਹੀਦੀਆਂ। ਬੱਚੇ ਨੂੰ ਲੋੜੀਂਦੀ ਮਾਤਰਾ ਵਿਚ ਤਰਲ ਪਦਾਰਥ ਦੇਣਾ, ਆਰਾਮ ਕਰਵਾਉਣਾ, ਹੱਥਾਂ ਦੀ ਸਫ਼ਾਈ ਰੱਖਣਾ ਅਤੇ ਬਿਮਾਰ ਬੱਚੇ ਨੂੰ ਹੋਰ ਬੱਚਿਆਂ ਦੇ ਸੰਪਰਕ ਵਿੱਚ ਆਉਣ ਤੋਂ ਬਚਾਉਣਾ ਜ਼ਰੂਰੀ ਹੈ। ਬਾਰਿਸ਼ ਦੇ ਮੌਸਮ ਵਿਚ ਸਾਫ਼ ਪਾਣੀ ਅਤੇ ਤਾਜ਼ਾ ਭੋਜਨ ਦਾ ਵੀ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ।

ਇਹ ਵੀ ਪੜ੍ਹੋ- ਬੋਰਡ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਲਈ ਅਹਿਮ ਖਬਰ; ਲਿਆ ਗਿਆ ਵੱਡਾ ਫੈਸਲਾ

ਹਰ ਬੁਖਾਰ ਵਾਇਰਲ ਨਹੀਂ ਹੁੰਦਾ

ਡਾ. ਰਜਨੀਸ਼ ਸ਼ਰਮਾ ਦੇ ਅਨੁਸਾਰ ਇਸ ਸਮੇਂ ਬੱਚਿਆਂ ਵਿਚ ਵਾਇਰਲ ਇਨਫੈਕਸ਼ਨ ਦੇ ਮਰੀਜ਼ ਵਧ ਰਹੇ ਹਨ। ਛੋਟੇ ਬੱਚਿਆਂ ਵਿਚ ਇਨਫੈਕਸ਼ਨ ਤੇਜ਼ੀ ਨਾਲ ਗੰਭੀਰ ਹੋ ਸਕਦਾ ਹੈ। ਮਾਪੇ ਤੇਜ਼ ਬੁਖਾਰ, ਸਾਹ ਲੈਣ ਵਿੱਚ ਤਕਲੀਫ਼ ਅਤੇ ਬੱਚੇ ਦੀ ਅਸਧਾਰਨ ਸੁਸਤੀ ਨੂੰ ਨਜ਼ਰਅੰਦਾਜ਼ ਨਾ ਕਰਨ। “ਹਰ ਬੁਖਾਰ ਵਾਇਰਲ ਨਹੀਂ ਹੁੰਦਾ ਅਤੇ ਹਰ ਵਾਇਰਲ ਇਨਫੈਕਸ਼ਨ ਵਿੱਚ ਇੱਕੋ ਜਿਹੀ ਦਵਾਈ ਨਹੀਂ ਦਿੱਤੀ ਜਾਂਦੀ। ਬੱਚਿਆਂ ਨੂੰ ਬਿਨਾਂ ਡਾਕਟਰੀ ਸਲਾਹ ਦੇ ਐਂਟੀਬਾਇਓਟਿਕ ਦੇਣਾ ਠੀਕ ਨਹੀਂ ਹੈ। ਲੱਛਣ ਜ਼ਿਆਦਾ ਹੋਣ ’ਤੇ ਬੱਚੇ ਨੂੰ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ।”

ਬੱਚੇ ਨੂੰ ਸਮੱਸਿਆ ਹੋਵੇ ਤਾਂ ਤੁਰੰਤ ਡਾਕਟਰ ਨਾਲ ਕਰੋ ਸੰਪਰਕ

ਸੇਵਾ ਮੁਕਤ ਸਿਵਲ ਸਰਜਨ ਡਾਕਟਰ ਸਵਰਣਜੀਤ ਧਵਨ ਦੇ ਅਨੁਸਾਰ ਮਾਨਸੂਨ ਵਿੱਚ ਵਾਇਰਲ ਇਨਫੈਕਸ਼ਨ ਦੇ ਨਾਲ ਉਲਟੀਆਂ-ਦਸਤ ਦੇ ਮਰੀਜ਼ ਵੀ ਵਧਦੇ ਹਨ। ਛੋਟੇ ਬੱਚਿਆਂ ਵਿਚ ਡੀਹਾਈਡ੍ਰੇਸ਼ਨ ਤੇਜ਼ੀ ਨਾਲ ਹੋ ਸਕਦਾ ਹੈ। ਜੇਕਰ ਬੱਚਾ ਪਾਣੀ ਜਾਂ ਦੁੱਧ ਨਹੀਂ ਲੈ ਰਿਹਾ ਜਾਂ ਪਿਸ਼ਾਬ ਘੱਟ ਹੋ ਗਿਆ ਹੈ ਤਾਂ ਤੁਰੰਤ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ। “ਮੌਸਮ ਵਿਚ ਬਦਲਾਅ ਦੌਰਾਨ ਬੱਚਿਆਂ ਨੂੰ ਇਨਫੈਕਸ਼ਨ ਤੋਂ ਬਚਾਉਣ ਲਈ ਹੱਥਾਂ ਦੀ ਸਫ਼ਾਈ, ਸਾਫ਼ ਪਾਣੀ ਅਤੇ ਤਾਜ਼ਾ ਭੋਜਨ ’ਤੇ ਧਿਆਨ ਦੇਣਾ ਜ਼ਰੂਰੀ ਹੈ। ਭੀੜ ਵਾਲੀਆਂ ਥਾਵਾਂ ’ਤੇ ਛੋਟੇ ਬੱਚਿਆਂ ਨੂੰ ਲੈ ਕੇ ਜਾਣ ਤੋਂ ਬਚੋ ਅਤੇ ਆਲੇ-ਦੁਆਲੇ ਪਾਣੀ ਖੜ੍ਹਾ ਨਾ ਹੋਣ ਦਿਓ।”

ਬੱਚਿਆਂ ਵਿਚ ਇਹ ਲੱਛਣ ਦਿਸਣ ਤਾਂ ਤੁਰੰਤ ਹਸਪਤਾਲ ਪਹੁੰਚੋ

-ਦੋ ਦਿਨ ਤੋਂ ਜ਼ਿਆਦਾ ਲਗਾਤਾਰ ਤੇਜ਼ ਬੁਖਾਰ

-ਸਾਹ ਲੈਣ ’ਚ ਤਕਲੀਫ਼ ਜਾਂ ਬਹੁਤ ਤੇਜ਼ ਸਾਹ ਚੱਲਣਾ

-ਲਗਾਤਾਰ ਉਲਟੀਆਂ ਜਾਂ ਦਸਤ

-ਪਾਣੀ, ਦੁੱਧ ਜਾਂ ਖਾਣਾ ਲੈਣ ਤੋਂ ਇਨਕਾਰ

-ਬਹੁਤ ਜ਼ਿਆਦਾ ਸੁਸਤੀ ਜਾਂ ਬੱਚੇ ਦਾ ਆਮ ਤੌਰ ’ਤੇ ਪ੍ਰਤੀਕਿਰਿਆ ਨਾ ਦੇਣਾ

-ਪਿਸ਼ਾਬ ਘੱਟ ਹੋਣਾ

-ਲਗਾਤਾਰ ਵਧਦੀ ਖੰਘ ਜਾਂ ਸਾਹ ’ਚ ਸੀਟੀ ਵਰਗੀ ਆਵਾਜ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

  • Changing weather
  • children
  • fever
  • viral
  • doctors warn
  • ਬਦਲਦਾ ਮੌਸਮ
  • ਬੱਚੇ
  • ਬੁਖਾਰ
  • ਵਾਇਰਲ
  • ਡਾਕਟਰਾਂ ਨੇ ਦਿੱਤੀ ਚੇਤਾਵਨੀ

ਪੰਜਾਬ ਸਰਕਾਰ ਵੱਲੋਂ ਸੈਂਕੜੇ ਤੋਂ ਵੱਧ ਨਿਯੁਕਤੀਆਂ, ਸੂਚੀ ਆਈ ਸਾਹਮਣੇ

NEXT STORY

Stories You May Like

  • punjab weather heavy rain
    ਪੰਜਾਬ 'ਚ ਇਨ੍ਹਾਂ ਤਾਰੀਖ਼ਾਂ ਨੂੰ ਭਾਰੀ ਮੀਂਹ ਦੀ ਚਿਤਾਵਨੀ! ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ
  • major weather warning for punjab
    ਪੰਜਾਬ 'ਚ ਮੌਸਮ ਵਿਭਾਗ ਦੀ ਵੱਡੀ ਚੇਤਾਵਨੀ, 16 ਤੇ 17 ਸਤੰਬਰ ਨੂੰ ਭਾਰੀ ਮੀਂਹ ਤੇ ਤੇਜ਼ ਤੂਫ਼ਾਨ ਦੀ ਸੰਭਾਵਨਾ
  • indian patent office   warning issued to those using logos without approval
    ਭਾਰਤੀ ਪੇਟੈਂਟ ਦਫਤਰ ਦੀ ਸਖ਼ਤੀ : ਪ੍ਰਵਾਨਗੀ ਤੋਂ ਬਿਨਾਂ ਲੋਗੋ ਦੀ ਵਰਤੋਂ ਕਰਨ ਵਾਲਿਆਂ ਲਈ ਜਾਰੀ ਕੀਤੀ ਚਿਤਾਵਨੀ
  • important news regarding punjab  s weather
    ਪੰਜਾਬ ਦੇ ਮੌਸਮ ਨੂੰ ਲੈ ਕੇ ਅਹਿਮ ਖ਼ਬਰ, ਵਿਭਾਗ ਦੀ ਵੱਡੀ ਭਵਿੱਖਬਾਣੀ ਜਾਰੀ
  • punjab major police crackdown on gun houses
    ਪੰਜਾਬ : ਗੰਨ ਹਾਊਸਾਂ 'ਤੇ ਪੁਲਸ ਦੀ ਵੱਡੀ ਕਾਰਵਾਈ, ਮਾਲਕਾਂ ਨੂੰ ਦਿੱਤੀ ਸਖ਼ਤ ਚਿਤਾਵਨੀ
  •   mobile phones   a tool of knowledge for children or a big challenge for health
    'ਮੋਬਾਇਲ ਫੋਨ' ਬੱਚਿਆਂ ਲਈ ਗਿਆਨ ਦਾ ਸਾਧਨ ਜਾਂ ਸਿਹਤ ਲਈ ਵੱਡੀ ਚੁਣੌਤੀ?
  • rain warning for punjab
    ਪੰਜਾਬ 'ਚ ਮੀਂਹ ਦੀ ਚਿਤਾਵਨੀ, ਹੋ ਗਈ ਵੱਡੀ ਭਵਿੱਖਬਾਣੀ
  • warning of thunderstorms and heavy rain in punjab until the 17th
    ਪੰਜਾਬ 'ਚ 17 ਤਾਰੀਖ਼ ਤੱਕ ਬਿਜਲੀ-ਗਰਜ ਤੇ ਭਾਰੀ ਮੀਂਹ ਦੀ ਚਿਤਾਵਨੀ, ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ
  • interview with raman kumar news anchor at jalandhar doordarshan
    ਜਲੰਧਰ ਦੂਰਦਰਸ਼ਨ 'ਤੇ ਖ਼ਬਰਾਂ ਪੜ੍ਹਨ ਵਾਲੇ ਰਮਨ ਕੁਮਾਰ ਨਾਲ ਦਿਲਚਸਪ ਇੰਟਰਵਿਊ,...
  • breakthrough in case of 4 year old keshav kidnapping in jalandhar
    ਜਵਾਕ ਦੇ ਅਗਵਾ ਮਾਮਲੇ 'ਚ ਮੁਲਜ਼ਮ ਗ੍ਰਿਫ਼ਤਾਰ, ਵੇਚਣ ਦੀ ਬਣਾਈ ਸੀ ਪਲਾਨਿੰਗ, ਬੱਸ...
  • strict arrangements for the shri siddh baba sodal mela
    ਸ਼੍ਰੀ ਸਿੱਧ ਬਾਬਾ ਸੋਢਲ ਮੇਲੇ ਨੂੰ ਲੈ ਕੇ ਸਖ਼ਤ ਪ੍ਰਬੰਧ,1000 ਪੁਲਸ ਮੁਲਾਜ਼ਮ...
  • boy dies at night after being released from police custody
    ਪੁਲਸ ਹਿਰਾਸਤ ਤੋਂ ਰਿਹਾਅ ਹੋਣ ਮਗਰੋਂ ਰਾਤ ਨੂੰ ਹੋ ਗਈ ਨੌਜਵਾਨ ਦੀ ਮੌਤ, ਲੋਕਾਂ ਨੇ...
  • horrific road accident in kapurthala
    ਪੰਜਾਬ: ਹੱਸਦਾ-ਖੇਡਦਾ ਉੱਜੜਿਆ ਪਰਿਵਾਰ, ਭਿਆਨਕ ਸੜਕ ਹਾਦਸੇ 'ਚ ਪਿਤਾ-ਪੁੱਤ ਦੀ ਗਈ...
  • police remand of mani shocker extended
    ਸਬ-ਇੰਸਪੈਕਟਰ 'ਤੇ ਫਾਈਰਿੰਗ ਕਰਨ ਵਾਲੇ ਮਨੀ ਸ਼ੌਕਰ ਦਾ ਪੁਲਸ ਰਿਮਾਂਡ ਵਧਿਆ; 4...
  • major incident in broad daylight in goraya
    ਗੁਰਾਇਆ 'ਚ ਦਿਨ-ਦਿਹਾੜੇ ਵੱਡੀ ਵਾਰਦਾਤ, ਕਾਰ 'ਚ ਬੈਠੀ ਔਰਤ ਦੇ ਗਲੇ 'ਚੋਂ ਸੋਨੇ ਦੀ...
  • four consecutive holidays in punjab
    ਪੰਜਾਬ 'ਚ ਲਗਾਤਾਰ 4 ਛੁੱਟੀਆਂ! ਲੱਗਣਗੀਆਂ ਸਰਕਾਰੀ ਮੁਲਾਜ਼ਮਾਂ ਦੀਆਂ ਮੌਜਾਂ
Trending
Ek Nazar
veteran actress loses battle with cancer

ਮਨੋਰੰਜਨ ਇੰਡਸਟਰੀ 'ਚ ਪਸਰਿਆ ਮਾਤਮ, ਕੈਂਸਰ ਤੋਂ ਜੰਗ ਹਾਰੀ ਦਿੱਗਜ ਅਦਾਕਾਰਾ

chinese president xi jinping visit us

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ 23 ਤੋਂ 25 ਸਤੰਬਰ ਤੱਕ ਅਮਰੀਕਾ ਦੌਰੇ 'ਤੇ,...

pakistan claims airstrikes

ਪਾਕਿਸਤਾਨ ਦਾ ਦਾਅਵਾ, ਢੇਰ ਕਰ'ਤੇ 28 ਅੱਤਵਾਦੀ

emmanuel macron met with mark carney

ਮੈਕਰੋਨ ਨੇ ਕਾਰਨੀ ਨਾਲ ਕੀਤੀ ਮੁਲਾਕਾਤ, ਕੈਨੇਡਾ ਨੂੰ ਈਯੂ ਦਾ ਐਸੋਸੀਏਟ ਮੈਂਬਰ...

elections in russia

ਰੂਸੀ ਸੰਸਦੀ ਚੋਣਾਂ : ਸ਼ੁਰੂਆਤੀ ਰੁਝਾਨਾਂ 'ਚ ਪੁਤਿਨ-ਸਮਰਥਿਤ ਯੂਨਾਈਟਿਡ ਰਸ਼ੀਆ...

railway passengers take note

ਰੇਲਵੇ ਯਾਤਰੀ ਦੇਣ ਧਿਆਨ, ਇਹ ਰੇਲ ਗੱਡੀਆਂ 7 ਦਿਨਾਂ ਲਈ ਰੱਦ

10 rupees  dispute  auto rickshaw driver

ਹੈਦਰਾਬਾਦ 'ਚ 10 ਰੁਪਏ ਨੂੰ ਲੈ ਕੇ ਹੋਇਆ ਝਗੜਾ, ਕੁੱਟ-ਕੁੱਟ ਮਾਰ 'ਤਾ ਆਟੋ ਚਾਲਕ

parmish verma case

ਪਰਮੀਸ਼ ਵਰਮਾ ਗੋਲੀਕਾਂਡ: 2 ਪੁਲਸ ਮੁਲਾਜ਼ਮਾਂ ਸਣੇ 3 ਖ਼ਿਲਾਫ਼ ਗ਼ੈਰ-ਜ਼ਮਾਨਤੀ...

imran khan  s sister detained

ਪਾਕਿਸਤਾਨ : ਹਿਰਾਸਤ 'ਚ ਲਈ ਗਈ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਭੈਣ

people of these 3 zodiac signs will be rolling in money

ਇਹ 3 ਰਾਸ਼ੀਆਂ ਵਾਲੇ ਅਗਲੇ 42 ਦਿਨ ਨੋਟਾਂ 'ਚ ਖੇਡਣਗੇ ! ਬਣ ਰਿਹੈ ਦੁਰਲੱਭ ਸੰਜੋਗ

famous actress admitted to hospital

ਮਸ਼ਹੂਰ ਅਦਾਕਾਰਾ ਦੀ ਵਿਗੜੀ ਸਿਹਤ, ਹਸਪਤਾਲ 'ਚ ਚੱਲ ਰਿਹੈ ਇਲਾਜ, ਸਾਹਮਣੇ ਆਈ ਤਸਵੀਰ

trump returned

ਪੱਛਮੀ ਏਸ਼ੀਆ 'ਚ ਵਧ ਰਹੇ ਤਣਾਅ ਵਿਚਕਾਰ ਟਰੰਪ ਛੁੱਟੀਆਂ ਤੋਂ ਪਰਤੇ

great news for government employees 8th pay commission

ਸਰਕਾਰੀ ਕਰਮਚਾਰੀਆਂ ਦੀ ਬੱਲੇ-ਬੱਲੇ! 8th Pay Commission ਤੋਂ ਪਹਿਲਾਂ ਸਰਕਾਰ ਨੇ...

big news for indian community

ਹੁਣ ਭਾਰਤ ਆਉਣ ਦੀ ਲੋੜ ਨਹੀਂ , ਕੈਨੇਡਾ 'ਚ ਮਿਲੀ 'ਅਸਥੀ ਵਿਸਰਜਨ' ਦੀ ਸਹੂਲਤ

25  of the world  s doctors are over 55

ਦੁਨੀਆ ਦੇ 25 ਫੀਸਦੀ ਡਾਕਟਰ 55 ਤੋਂ ਪਾਰ, ਅਮੀਰ ਦੇਸ਼ਾਂ ’ਚ ਹਰ ਤੀਜਾ ਡਾਕਟਰ...

trade talks

ਭਾਰਤ ਅਤੇ ਕੈਨੇਡਾ ਦਰਮਿਆਨ ਸਾਲ ਦੇ ਅੰਤ ਤੱਕ ਮੁਕਤ ਵਪਾਰ ਸਮਝੌਤਾ ਹੋਣ ਦੀ ਉਮੀਦ:...

famous 40 year old actress to become a mother without getting married

40 ਸਾਲ ਦੀ ਉਮਰ 'ਚ ਬਿਨਾਂ ਵਿਆਹ ਦੇ ਮਾਂ ਬਣੇਗੀ ਮਸ਼ਹੂਰ ਅਦਾਕਾਰਾ ! ਦਿੱਤਾ ਵੱਡਾ...

military support for saudi arabia

ਤੁਰਕੀ ਨੇ ਸਾਊਦੀ ਅਰਬ ਨੂੰ ਫੌਜੀ ਸਹਾਇਤਾ ਦੇਣ ਦੇ ਦਿੱਤੇ ਸੰਕੇਤ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • teacher death case
      ਬਠਿੰਡਾ 'ਚ ਅਧਿਆਪਕ ਦੀ ਮੌਤ ਬਾਰੇ ਨਿਆਇਕ ਜਾਂਚ ਦਾ ਵੱਡਾ ਖ਼ੁਲਾਸਾ
    • miri piri khalsa march tanda
      ਮੀਰੀ-ਪੀਰੀ ਖ਼ਾਲਸਾ ਮਾਰਚ ਗੁਰਦੁਆਰਾ ਤਪ ਅਸਥਾਨ ਬਾਬਾ ਬਲਵੰਤ ਸਿੰਘ ਟਾਂਡਾ ਤੋਂ...
    • investigation case
      ਸੰਤ ਕਬੀਰ ਨਗਰ ’ਚ ਘਰ ’ਚੋਂ ਲੱਖਾਂ ਦਾ ਸੋਨਾ ਗਾਇਬ, ਜਾਂਚ ’ਚ ਜੁੱਟੀ ਪੁਲਸ
    • breakthrough in case of 4 year old keshav kidnapping in jalandhar
      ਜਵਾਕ ਦੇ ਅਗਵਾ ਮਾਮਲੇ 'ਚ ਮੁਲਜ਼ਮ ਗ੍ਰਿਫ਼ਤਾਰ, ਵੇਚਣ ਦੀ ਬਣਾਈ ਸੀ ਪਲਾਨਿੰਗ, ਬੱਸ...
    • shivraj singh chauhan
      PM ਮੋਦੀ ਤੇ ਅਮਿਤ ਸ਼ਾਹ ਨੇ ਲਿਆ ਹੈ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਸੰਕਲਪ: ਸ਼ਿਵਰਾਜ...
    • cyber fraudster cash fire home
      ਪੰਜਾਬ : ਸਾਈਬਰ ਠੱਗਾਂ ਡਰੋਂ ਘਰ 'ਚ ਰੱਖਿਆ ਲੱਖਾਂ ਦਾ ਕੈਸ਼, ਅੱਗ ਲੱਗਣ ਨਾਲ ਸੜ...
    • arrested case
      4 ਗ੍ਰਾਮ ਹੈਰੋਇਨ ਸਣੇ ਇਕ ਨੌਜਵਾਨ ਕਾਬੂ, ਮਾਮਲਾ ਦਰਜ
    • punjab shocking incident
      ਪੰਜਾਬ ਦੇ ਇਸ ਇਲਾਕੇ 'ਚ ਚੱਲ ਰਿਹੈ ਗੰਦਾ ਧੰਦਾ! ਸਿੱਖ ਜਥੇਬੰਦੀਆਂ ਨੇ ਚੁੱਕ ਲਿਆ...
    • extortion case
      ਵਟਸਐਪ ਕਾਲ ਕਰਕੇ ਮੰਗੀ 2 ਕਰੋੜ ਦੀ ਫ਼ਿਰੌਤੀ, ਅਣਪਛਾਤੇ ਖ਼ਿਲਾਫ਼ ਪਰਚਾ ਦਰਜ
    • sunil jakhar statement
      ਪੰਜਾਬ 'ਚ ਨਸ਼ਿਆਂ ਖ਼ਿਲਾਫ਼ ਗਰਜੇ ਸੁਨੀਲ ਜਾਖੜ, ਪੜ੍ਹੋ ਕੀ ਦਿੱਤਾ ਬਿਆਨ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +