ਟਾਂਡਾ ਉੜਮੁੜ/ ਹੁਸ਼ਿਆਰਪੁਰ (ਕੁਲਦੀਸ਼, ਮੋਮੀ, ਅਮਰਿੰਦਰ)-ਸਾਹਿਤਕ ਖੇਤਰ 'ਚ ਆਪਣੀਆਂ ਵੱਡੀਆਂ ਸੇਵਾਵਾਂ ਵਾਲੇ ਪਦਮ ਵਿਭੂਸ਼ਣ, ਪਦਮਸ਼੍ਰੀ ਅਤੇ ਹੋਰ ਸਟੇਟ ਐਵਾਰਡ ਆਦਿ ਜੇਤੂ ਮਹਾਨ ਲੇਖਕ ਅਤੇ ਸ਼ਾਇਰ ਡਾ. ਸਰਦਾਰ ਅੰਜੁਮ ਦਾ ਇਸਾਈ ਧਰਮ ਦੀਆਂ ਰਸਮਾਂ ਮੁਤਾਬਿਕ ਬਲਾਕ ਟਾਂਡਾ ਦੇ ਪਿੰਡ ਘੋੜਾਵਾਹਾ ਵਿਖੇ ਸੈਂਕੜੇ ਨਮ ਅੱਖਾਂ ਦੀ ਹਾਜ਼ਰੀ 'ਚ ਸੁਪਰਦ-ਏ-ਖਾਕ ਕਰ ਦਿੱਤਾ ਗਿਆ। ਬਿਸ਼ਪ ਜੋਜਫ਼ ਵਿਲੀਅਮਸ ਮੰਡੀ ਗੋਬਿੰਦਗੜ੍ਹ, ਰੈਵਰਸ ਸੈਮੂਅਲ ਮੁਕਤਸਰ, ਰੈਵਰਸ ਕਲਿਆਣ ਪਟੇਲ ਅਤੇ ਰੈਵਰਸ ਜੇ. ਬੀ. ਮੈਥਿਊਜ ਆਦਿ ਨੇ ਵਿਛੜੀ ਰੂਹ ਨਮਿੱਤ ਪ੍ਰਭੂ ਯਿਸ਼ੂ ਦੇ ਚਰਨਾਂ 'ਚ ਪ੍ਰਾਰਥਨਾ ਕੀਤੀ।
ਪੰਜਾਬ ਪੁਲਸ ਦੀ ਟੀਮ ਨੇ ਮ੍ਰਿਤਕ ਡਾ. ਸਰਦਾਰ ਅੰਜੁਮ ਨੂੰ ਹਵਾ 'ਚ ਫਾਇਰ ਕਰ ਕੇ ਸਲਾਮੀ ਦਿੱਤੀ। 73 ਸਾਲਾ ਡਾ. ਸਰਦਾਰ ਅੰਜੁਮ ਨੇ ਲਗਭਗ 25 ਤੋਂ ਜ਼ਿਆਦਾ ਕਿਤਾਬਾਂ ਸਾਹਿਤ ਦੀ ਝੋਲੀ ਪਾਈਆਂ ਅਤੇ ਦੇਸ਼ ਪ੍ਰੇਮ, ਆਪਸੀ ਭਾਈਚਾਰਾ ਆਦਿ ਲਈ ਸਰਗਰਮ ਰਹੇ। ਉਨ੍ਹਾਂ ਨੇ ਕਈ ਫਿਲਮਾਂ ਲਈ ਗੀਤ ਲਿਖੇ ਅਤੇ ਹਿੰਦ-ਪਾਕਿ ਦੇ ਰਿਸ਼ਤਿਆਂ ਦੀ ਮਜ਼ਬੂਤੀ ਲਈ ਯਤਨਸ਼ੀਲ ਰਹੇ।
ਡਾ. ਅੰਜੁਮ ਦਾ ਅਦਾਰਾ ਹਿੰਦ ਸਮਾਚਾਰ ਨਾਲ ਪ੍ਰੇਮ ਹੀ ਸੀ ਕਿ ਉਹ ਪੰਜਾਬ ਕੇਸਰੀ, ਜਗ ਬਾਣੀ ਅਤੇ ਹਿੰਦ ਸਮਾਚਾਰ ਲਈ ਆਪਣੇ ਲੇਖ, ਨਜ਼ਮਾਂ ਸਮੇਂ-ਸਮੇਂ 'ਤੇ ਲਿਖਦੇ ਰਹੇ। ਉਨ੍ਹਾਂ ਦੀ ਲੇਖਣ 'ਚ ਜੋ ਵੱਡੀ ਖਾਸੀਅਤ ਸੀ ਕਿ ਉਹ ਹਮੇਸ਼ਾ ਮੌਜੂਦਾ ਮੁੱਦੇ, ਸਮੱਸਿਆਵਾਂ 'ਤੇ ਨਿਡਰ ਹੋ ਕੇ ਲਿਖਦੇ ਰਹੇ। ਇਸ ਰੱਬੀ ਰੂਹ ਡਾ. ਅੰਜੁਮ ਦੇ ਵਿਛੋੜੇ ਨਾਲ ਸਾਹਿਤਕ ਖੇਤਰ ਹੀ ਨਹੀਂ ਬਲਕਿ ਸਮਾਜ ਦੇ ਹਰੇਕ ਵਰਗ ਨੂੰ ਘਾਟਾ ਪਿਆ ਹੈ।
ਪੰਜਾਬ ਪੁਲਸ ਦੇ ਹੱਥੀਂ ਚੜ੍ਹਿਆ ਖਤਰਨਾਕ ਗੈਂਗਸਟਰ, ਡਰਦੇ ਨੇ ਫੇਸਬੁੱਕ 'ਤੇ ਪਾਈ ਅਜਿਹੀ ਪੋਸਟ
NEXT STORY