ਜਲੰਧਰ : ਜਲੰਧਰ ਵਿਚ ਅਚਾਨਕ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਹ ਭੂਚਾਲ ਦੇ ਝਟਕੇ ਦੁਪਹਿਰ ਲਗਭਗ 1 ਵਜੇ ਦੇ ਕਰੀਬ ਮਹਿਸੂਸ ਹੋਏ। ਭੂਚਾਲ ਆਉਣ 'ਤੇ ਲੋਕ ਸਹਿਮ ਗਏ ਅਤੇ ਘਰਾਂ ਤੋਂ ਬਾਹਰ ਨਿਕਲ ਆਏ। ਵਪਾਰਕ ਸੰਸਥਾਨਾਂ ਵਿਚ ਬੈਠ ਲੋਕ ਵੀ ਝਟਿਕਾਂ ਨਾਲ ਸਹਿਮ ਗਏ ਬਾਹਰ ਵੱਲ ਭੱਜ ਤੁਰੇ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 5.4 ਰਿਕਾਰਡ ਕੀਤੀ ਗਈ ਹੈ।
ਇਹ ਵੀ ਪੜ੍ਹੋ : ਖ਼ਤਰੇ ਦੀ ਘੰਟੀ, ਪੰਜਾਬ 'ਚ ਨਵਾਂ ਕਾਨੂੰਨ ਲਾਗੂ, 5 ਹਜ਼ਾਰ ਦਾ ਚਲਾਨ, ਪਾਸਪੋਰਟ 'ਚ ਵੀ ਆਵੇਗੀ ਦਿੱਕਤ
ਉਥੇ ਹੀ ਇਹ ਵੀ ਜਾਣਕਾਰੀ ਮਿਲੀ ਹੈ ਕਿ ਭੂਚਾਲ ਦੇ ਝਟਕੇ ਜਲੰਧਰ ਤੋਂ ਇਲਾਵਾ ਪੰਜਾਬ ਦੇ ਕਈ ਸ਼ਹਿਰਾਂ ਵਿਚ ਮਹਿਸਸੂ ਕੀਤੇ ਗਏ ਹਨ। ਭੂਚਾਲ ਦਾ ਕੇਂਦਰ ਪਾਕਿਸਤਾਨ ਰਿਹਾ ਹੈ। ਪੰਜਾਬ ਤੋਂ ਇਲਾਵਾ ਦਿੱਲੀ ਐੱਨ. ਸੀ. ਆਰ. ਵਿਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਹਾਲਾਂਕਿ ਅਜੇ ਤਕ ਇਸ ਭੂਚਾਲ ਨਾਲ ਕਿਤੇ ਵੀ ਜਾਨੀ ਮਾਲੀ ਨੁਕਸਾਨ ਦੀ ਖ਼ਬਰ ਨਹੀਂ ਹੈ। ।
ਗਲੇ ’ਚੋਂ ਜ਼ਿਆਦਾ ਖੂਨ ਵਹਿਣ ਕਾਰਨ ਹੋਈ ਸੀ ਅਭੈ ਦੀ ਮੌਤ, ਪਰਿਵਾਰ ਪੁੱਜਾ ਚੰਡੀਗੜ੍ਹ
NEXT STORY