ਜ਼ੀਰਕਪੁਰ (ਧੀਮਾਨ) : ਬਿਜਲੀ ਦੇ ਵਾਧੂ ਆਏ ਬਿੱਲਾਂ ਨੇ ਖਪਤਕਾਰਾਂ ਦੀ ਪ੍ਰੇਸ਼ਾਨੀ ਵਧਾ ਦਿੱਤੀ ਹੈ। ਸੋਮਵਾਰ ਨੂੰ ਬਿਲਾਂ ਦੀ ਸੁਧਾਈ ਕਰਵਾਉਣ ਲਈ ਵੱਡੀ ਗਿਣਤੀ ’ਚ ਖਪਤਕਾਰ ਪਾਵਰਕਾਮ ਦਫ਼ਤਰ ਪਹੁੰਚੇ, ਜਿਸ ਕਾਰਨ ਸਵੇਰ ਤੋਂ ਹੀ ਲੰਬੀਆਂ ਕਤਾਰਾਂ ਲੱਗ ਗਈਆਂ। ਖਪਤਕਾਰਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਬਿੱਲ ਮੀਟਰ ਦੀ ਅਸਲ ਰੀਡਿੰਗ ਨਾਲ ਮੇਲ ਨਹੀਂ ਖਾਂਦੇ ਅਤੇ ਕਈ ਮਾਮਲਿਆਂ ’ਚ ਹਜ਼ਾਰਾਂ ਰੁਪਏ ਵੱਧ ਰਕਮ ਦਰਸਾਈ ਗਈ ਹੈ। ਖਪਤਕਾਰ ਪ੍ਰਵਨ ਸ਼ਰਮਾ, ਜਤਿੰਦਰ ਸਿੰਘ, ਮਨਿੰਦਰ ਅਹੂਜਾ, ਸਾਗਰ ਗੋਇਲ, ਜਸ਼ਨ ਕੁਮਾਰ, ਕੰਤਾ ਦੇਵੀ, ਸੁਮਨ ਲਤਾ ਅਤੇ ਲਖਬੀਰ ਸਿੰਘ ਨੇ ਦੱਸਿਆ ਕਿ ਉਹ ਸਵੇਰ ਤੋਂ ਬਿਲਾਂ ਦੀ ਸੁਧਾਈ ਲਈ ਕਤਾਰ ’ਚ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਗ਼ਲਤ ਬਿਲ ਆਉਣ ਕਾਰਨ ਪਹਿਲਾਂ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ ਅਤੇ ਬਾਅਦ ’ਚ ਉਸ ਦੀ ਸੁਧਾਈ ਲਈ ਦਫ਼ਤਰ ’ਚ ਘੰਟਿਆਂ ਉਡੀਕ ਕਰਨੀ ਪੈਂਦੀ ਹੈ।
ਇਹ ਵੀ ਪੜ੍ਹੋ : ਅਕਾਲੀ ਦਲ ਨੇ ਇਸ ਵੱਡੇ ਆਗੂ ਨੂੰ ਪਾਰਟੀ 'ਚੋਂ ਕੱਢਿਆ
ਕਈ ਖਪਤਕਾਰਾਂ ਨੇ ਦੱਸਿਆ ਕਿ ਬਿੱਲ ’ਚ ਦਰਸਾਈ ਰੀਡਿੰਗ ਅਤੇ ਰਕਮ ਉਨ੍ਹਾਂ ਦੇ ਮੀਟਰ ਦੀ ਅਸਲ ਰੀਡਿੰਗ ਨਾਲ ਮੇਲ ਨਹੀਂ ਖਾ ਰਹੀ। ਉਨ੍ਹਾਂ ਕਿਹਾ ਕਿ ਬਿੱਲਾਂ ਦੀ ਜਾਂਚ ਅਤੇ ਸੁਧਾਈ ਲਈ ਵੱਡੀ ਗਿਣਤੀ ’ਚ ਲੋਕਾਂ ਨੂੰ ਦਫ਼ਤਰ ਪਹੁੰਚਣਾ ਪੈ ਰਿਹਾ ਹੈ। ਇਸ ਕਾਰਨ ਬਜ਼ੁਰਗਾਂ ਅਤੇ ਆਪਣੇ ਕੰਮਕਾਜ ਛੱਡ ਕੇ ਆਏ ਲੋਕਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਖਪਤਕਾਰਾਂ ਨੇ ਮੰਗ ਕੀਤੀ ਕਿ ਬਿਜਲੀ ਦੇ ਬਿੱਲ ਮੀਟਰ ਦੀ ਸਹੀ ਰੀਡਿੰਗ ਦੇ ਆਧਾਰ ’ਤੇ ਜਾਰੀ ਕੀਤੇ ਜਾਣ ਤਾਂ ਜੋ ਲੋਕਾਂ ਨੂੰ ਬਿੱਲਾਂ ਦੀ ਸੁਧਾਈ ਲਈ ਵਾਰ-ਵਾਰ ਪਾਵਰਕਾਮ ਦਫ਼ਤਰ ਦੇ ਚੱਕਰ ਨਾ ਕੱਟਣੇ ਪੈਣ।
ਇਹ ਵੀ ਪੜ੍ਹੋ : ਪੰਜਾਬ : ਜ਼ਮੀਨਾਂ ਦੀਆਂ ਰਜਿਸਟਰੀਆਂ ਕਰਾਉਣ ਵਾਲਿਆਂ ਨੂੰ ਝਟਕਾ, ਹੁਣ ਖੜ੍ਹੀ ਹੋਈ ਨਵੀਂ ਮੁਸੀਬਤ
ਮੀਟਰ ਰੀਡਰਾਂ ਦੀ ਹੜਤਾਲ ਨਾਲ ਪ੍ਰਭਾਵਿਤ ਹੋਈ ਬਿਲਿੰਗ
ਪਾਵਰਕਾਮ ਦੇ ਉਪ ਮੰਡਲ ਅਫ਼ਸਰ ਹੇਮੰਤ ਕੁਮਾਰ ਨੇ ਦੱਸਿਆ ਕਿ ਬੀਤੇ ਦਿਨੀਂ ਮੀਟਰ ਰੀਡਰਾਂ ਦੀ ਹੜਤਾਲ ਕਾਰਨ ਬਿਲਿੰਗ ਪ੍ਰਕਿਰਿਆ ਪ੍ਰਭਾਵਿਤ ਹੋਈ ਸੀ, ਜਿਸ ਕਾਰਨ ਕੁਝ ਬਿੱਲਾਂ ’ਚ ਦਿੱਕਤ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਕਿ ਦਫ਼ਤਰ ਪਹੁੰਚ ਰਹੇ ਖਪਤਕਾਰਾਂ ਦੇ ਬਿੱਲਾਂ ਦੀ ਜਾਂਚ ਕਰਕੇ ਨਾਲੋ-ਨਾਲ ਸੁਧਾਈ ਕੀਤੀ ਜਾ ਰਹੀ ਹੈ ਅਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸੇ ਵੀ ਖਪਤਕਾਰ ਨੂੰ ਬੇਵਜ੍ਹਾ ਪਰੇਸ਼ਾਨੀ ਨਾ ਝੱਲਣੀ ਪਵੇ।
ਇਹ ਵੀ ਪੜ੍ਹੋ : 25 ਸਤੰਬਰ ਨੂੰ ਛੁੱਟੀ ਦਾ ਐਲਾਨ, ਜਲੰਧਰ ਜ਼ਿਲ੍ਹੇ ਦੇ ਸਾਰੇ ਸਕੂਲ ਤੇ ਦਫ਼ਤਰ ਰਹਿਣਗੇ ਬੰਦ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜ਼ਿਲਾ ਮੈਜਿਸਟ੍ਰੇਟ ਵੱਲੋਂ ਸਤਲੁਜ ਦਰਿਆ ਅਤੇ ਬਿਸਤ ਦੁਆਬ ਨਹਿਰ ’ਚ ਨਹਾਉਣ ਦੀ ਮਨਾਹੀ
NEXT STORY