ਚੰਡੀਗੜ੍ਹ (ਸ਼ਰਮਾ) - ਦੇਸ਼ ਵਿਚ ਬਿਜਲੀ ਦੀ ਲੋੜ ਨੂੰ ਪੂਰਾ ਕਰਨ ਤੇ ਉੱਤਰ ਭਾਰਤ ਦੇ ਵੱਖ-ਵੱਖ ਸੂਬਿਆਂ ਵਿਚ ਸਿੰਚਾਈ ਦੀ ਸੁਵਿਧਾ ਮੁਹੱਈਆ ਕਰਵਾਉਣ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀ. ਬੀ. ਐੱਮ. ਬੀ.) ਦੇ ਵੱਖ-ਵੱਖ ਬਿਜਲੀ ਪ੍ਰਾਜੈਕਟਾਂ ਵਿਚ ਸਾਲ 2017-18 ਦੌਰਾਨ ਸਾਂਝੇ ਤੌਰ 'ਤੇ ਟੀਚੇ ਦੇ ਮੁਕਾਬਲੇ ਵੱਧ ਬਿਜਲੀ ਦਾ ਉਤਪਾਦਨ ਹੋਇਆ ਹੈ। ਬੋਰਡ ਦੇ ਰਿਕਾਰਡ ਅਨੁਸਾਰ ਇਸ ਸਾਲ ਬੋਰਡ ਦੇ ਭਾਖੜਾ, ਗੰਗੂਵਾਲ ਕੋਟਲਾ, ਡੈਹਰ ਤੇ ਪੌਂਗ ਪ੍ਰਾਜੈਕਟਾਂ ਵਿਚ ਸਾਂਝੇ ਤੌਰ 'ਤੇ 106604.91 ਲੱਖ ਯੂਨਿਟ ਬਿਜਲੀ ਦਾ ਉਤਪਾਦਨ ਹੋਇਆ, ਜੋ ਸੈਂਟਰਲ ਇਲੈਕਟ੍ਰੀਸਿਟੀ ਅਥਾਰਟੀ ਵੱਲੋਂ ਤੈਅ 93,600 ਯੂਨਿਟ ਦੇ ਟੀਚੇ ਤੋਂ 15,206.91 ਲੱਖ ਯੂਨਿਟ ਵੱਧ ਹੈ। ਇਸ ਸਾਲ ਦਾ ਉਤਪਾਦਨ ਪਿਛਲੇ ਸਾਲ ਦੇ 106344.05 ਯੂਨਿਟ ਦੇ ਉਤਪਾਦਨ ਤੋਂ ਵੀ 2462.86 ਲੱਖ ਯੂਨਿਟ ਵੱਧ ਰਿਹਾ ਪਰ ਸਾਲ 2015-16 ਦੇ 118531.06 ਯੂਨਿਟ ਦੇ ਮੁਕਾਬਲੇ 9724.15 ਲੱਖ ਯੂਨਿਟ ਘੱਟ ਰਿਹਾ।
ਰਿਕਾਰਡ ਅਨੁਸਾਰ ਹਾਲਾਂਕਿ ਸਾਰੇ ਪ੍ਰਾਜੈਕਟਾਂ ਵਿਚ ਸਾਲਾਨਾ ਤੌਰ 'ਤੇ ਟੀਚੇ ਤੋਂ ਵੱਧ ਬਿਜਲੀ ਦਾ ਉਤਪਾਦਨ ਦਰਜ ਕੀਤਾ ਗਿਆ ਪਰ ਭਾਖੜਾ ਪ੍ਰਾਜੈਕਟ ਵਿਚ ਵਿੱਤੀ ਸਾਲ ਦੇ ਅਪ੍ਰੈਲ, ਜੂਨ ਤੇ ਅਗਸਤ ਮਹੀਨੇ ਵਿਚ ਮਹੀਨਾਵਾਰ ਟੀਚੇ ਤੋਂ ਘੱਟ ਬਿਜਲੀ ਦਾ ਉਤਪਾਦਨ ਹੋ ਸਕਿਆ। ਇਸੇ ਤਰ੍ਹਾਂ ਡੈਹਰ ਪ੍ਰਾਜੈਕਟ ਵਿਚ ਵੀ ਵਿੱਤੀ ਸਾਲ ਦੀ ਚੌਥੀ ਤਿਮਾਹੀ ਭਾਵ ਜਨਵਰੀ, ਫਰਵਰੀ ਤੇ ਮਾਰਚ ਮਹੀਨੇ ਵਿਚ ਬਿਜਲੀ ਉਤਪਾਦਨ ਮਹੀਨਾਵਾਰ ਟੀਚੇ ਤੋਂ ਘੱਟ ਰਿਹਾ, ਜਦਕਿ ਟੀਚਾ ਪ੍ਰਾਪਤੀ ਲਈ ਬਿਹਤਰ ਪ੍ਰਦਰਸ਼ਨ 'ਚ ਬੋਰਡ ਦੇ ਪੌਂਗ ਪ੍ਰਾਜੈਕਟ ਨੇ ਅਹਿਮ ਭੂਮਿਕਾ ਨਿਭਾਈ। ਇਸ ਪ੍ਰਾਜੈਕਟ ਵਿਚ ਹਰ ਮਹੀਨੇ ਮਹੀਨਾਵਾਰ ਟੀਚੇ ਤੋਂ ਦੁੱਗਣਾ ਬਿਜਲੀ ਦਾ ਉਤਪਾਦਨ ਦਰਜ ਕੀਤਾ ਜਾਂਦਾ ਰਿਹਾ। ਇਸ ਪ੍ਰਾਜੈਕਟ ਲਈ ਸਾਲਾਨਾ ਤੌਰ 'ਤੇ 9500 ਲੱਖ ਯੂਨਿਟ ਦਾ ਟੀਚਾ ਨਿਰਧਾਰਿਤ ਕੀਤਾ ਗਿਆ ਸੀ, ਜਦਕਿ ਅਸਲੀਅਤ ਵਿਚ ਇਸ ਪ੍ਰਾਜੈਕਟ 'ਚ 16416.11 ਲੱਖ ਯੂਨਿਟ ਦਾ ਉਤਪਾਦਨ ਹੋਇਆ, ਜੋ ਟੀਚੇ ਤੋਂ 6916.11 ਯੂਨਿਟ ਵੱਧ ਸੀ।
ਨਾਜਾਇਜ਼ ਸਬੰਧਾਂ 'ਚ ਪਤੀ ਬਣ ਰਿਹਾ ਸੀ ਰੋੜਾ, ਪਤਨੀ ਤੇ ਪ੍ਰੇਮੀ ਨੇ ਕੀਤਾ ਕਤਲ
NEXT STORY