ਚੰਡੀਗੜ੍ਹ (ਰਮਨਜੀਤ)- ਪੰਜਾਬ ਸਰਕਾਰ ਨੇ ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਨ ਸਬੰਧੀ ਇਕ ਨਵਾਂ ਹੁਕਮ ਜਾਰੀ ਕੀਤਾ ਹੈ। ਇਸ ਹੁਕਮ ਮੁਤਾਬਕ 1 ਜਨਵਰੀ, 2016 ਤੋਂ 20 ਸਤੰਬਰ, 2021 ਦੌਰਾਨ ਪ੍ਰਮੋਟ ਹੋਏ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਤਰੱਕੀ ’ਤੇ 15 ਫ਼ੀਸਦੀ ਦਾ ਵਾਧਾ ਦੇਣ ਦਾ ਫੈਸਲਾ ਲਿਆ ਗਿਆ ਹੈ।
ਇਹ ਖ਼ਬਰ ਪੜ੍ਹੋ- AUS v ENG : ਖਵਾਜਾ ਦਾ ਸ਼ਾਨਾਦਰ ਸੈਂਕੜਾ, ਆਸਟਰੇਲੀਆ ਦਾ ਮਜ਼ਬੂਤ ਸਕੋਰ
ਇਸ ਸਬੰਧੀ ਵਿੱਤ ਵਿਭਾਗ ਵਲੋਂ ਸਾਰੇ ਵਿਭਾਗਾਂ ਦੇ ਉਚ ਅਧਿਕਾਰੀਆਂ ਨੂੰ ਪੱਤਰ ਭੇਜਦਿਆਂ ਲਿਖਿਆ ਗਿਆ ਹੈ ਕਿ ਵਿੱਤ ਵਿਭਾਗ ਵਲੋਂ 3 ਨਵੰਬਰ, 2021 ਨੂੰ ਜਾਰੀ ਕੀਤੇ ਗਏ ਪੱਤਰ ਦੇ ਪੈਰਾ ਨੰਬਰ 2 ’ਚ ਕੀਤੇ ਗਏ ਨਿਰਦੇਸ਼ ਮੁਤਾਬਕ ਜੋ ਅਧਿਕਾਰੀ ਅਤੇ ਕਰਮਚਾਰੀ 1 ਜਨਵਰੀ, 2016 ਤੋਂ 20 ਸਤੰਬਰ, 2021 ਤਕ ਪ੍ਰਮੋਟ ਹੋਏ ਹਨ, ਉਹ ਨਵੇਂ ਵੇਤਨਮਾਨ ਦਾ ਮੁਨਾਫ਼ਾ ਆਪਣੀ ਪ੍ਰਮੋਸ਼ਨ ਦੀ ਤਰੀਕ ਤੋਂ ਲੈਣ ਦੀ ਆਪਸ਼ਨ ਦੇ ਸਕਦੇ ਹਨ। ਪੱਤਰ ’ਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਸੋਧੀ ਹੋਈ ਤਨਖਾਹ ਦਾ ਲਾਭ, ਪ੍ਰਮੋਸ਼ਨ ਤੋਂ ਲੈਣ ਵਾਲਿਆਂ ਨੂੰ 15 ਫੀਸਦੀ ਵਾਧੇ ਦਾ ਕੋਈ ਏਰੀਅਰ ਨਹੀਂ ਮਿਲੇਗਾ।
ਇਹ ਖ਼ਬਰ ਪੜ੍ਹੋ- SA v IND : ਦੱਖਣੀ ਅਫਰੀਕਾ ਨੇ ਭਾਰਤ ਨੂੰ 7 ਵਿਕਟਾਂ ਨਾਲ ਹਰਾਇਆ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਕਿਸਾਨ ਆਗੂ ਸੁਰਜੀਤ ਫੂਲ ਦਾ ਵੱਡਾ ਖੁਲਾਸਾ, ਕਿਹਾ-PM ਦੇ ਰੂਟ ਦੀ ਇਸ ਪੁਲਸ ਅਧਿਕਾਰੀ ਨੇ ਦਿੱਤੀ ਸੀ ਜਾਣਕਾਰੀ (ਵੀਡੀਓ)
NEXT STORY