ਫ਼ਿਰੋਜ਼ਪੁਰ (ਕੁਮਾਰ) : ਟਰੇਨ ਨੰਬਰ 12013 (ਨਵੀਂ ਦਿੱਲੀ-ਅੰਮ੍ਰਿਤਸਰ ਸ਼ਤਾਬਦੀ ਐਕਸਪ੍ਰੈਸ) ਵਿਚ ਡਿਊਟੀ ਦੌਰਾਨ ਅੰਮ੍ਰਿਤਸਰ ਹੈੱਡਕੁਆਰਟਰ ਦੇ ਟੀਟੀਆਈ ਦਿਨੇਸ਼ ਕੁਮਾਰ ਅਤੇ ਟੀਟੀਆਈ ਚਰਨਜੀਤ ਸਿੰਘ ਸੰਧੂ ਨੂੰ ਇਕ ਕਾਲੇ ਰੰਗ ਦਾ ਬੈਗ ਮਿਲਿਆ। ਬੈਗ ਦੀ ਜਾਂਚ ਕਰਨ ''ਤੇ ਉਸ ਵਿਚ ਐਪਲ ਕੰਪਨੀ ਦਾ ਇਕ ਮੋਬਾਈਲ ਫੋਨ, ਹੀਰੇ ਦੀਆਂ ਵਾਲੀਆਂ ਦਾ ਇੱਕ ਜੋੜਾ ਅਤੇ 10,000 ਰੁਪਏ ਦੀ ਨਕਦ ਰਾਸ਼ੀ ਮਿਲੀ ਜੋ ਸਰਹਿੰਦ ਰੇਲਵੇ ਸਟੇਸ਼ਨ ''ਤੇ ਉਤਰਦੇ ਸਮੇਂ ਯਾਤਰੀ ਅਣਜਾਣੇ ਵਿਚ ਆਪਣਾ ਬੈਗ ਟਰੇਨ ਵਿਚ ਹੀ ਭੁੱਲ ਗਿਆ ਸੀ। ਦੋਹਾਂ ਟਿਕਟ ਚੈਕਿੰਗ ਸਟਾਫ਼ ਨੇ ਆਪਣੀ ਇਮਾਨਦਾਰੀ ਦਾ ਸਬੂਤ ਦਿੰਦਿਆਂ ਯਾਤਰੀ ਦਾ ਮੋਬਾਈਲ ਨੰਬਰ ਪ੍ਰਾਪਤ ਕਰਕੇ ਉਸ ਨਾਲ ਸੰਪਰਕ ਕੀਤਾ। ਯਾਤਰੀ ਦੀ ਸਹਿਮਤੀ ਨਾਲ ਬੈਗ ਨੂੰ ਸੁਰੱਖਿਅਤ ਅਤੇ ਜਿਉਂ ਦਾ ਤਿਉਂ ਲੁਧਿਆਣਾ ਰੇਲਵੇ ਸਟੇਸ਼ਨ ''ਤੇ ਉਸਦੇ ਪਰਿਵਾਰਕ ਮੈਂਬਰ ਨੂੰ ਸੌਂਪ ਦਿੱਤਾ ਗਿਆ। ਯਾਤਰੀ ਨੇ ਰੇਲਵੇ ਸਟਾਫ਼ ਦੀ ਤਤਪਰਤਾ, ਇਮਾਨਦਾਰੀ ਅਤੇ ਕਰਤੱਵਨਿਸ਼ਠਾ ਲਈ ਧੰਨਵਾਦ ਕੀਤਾ।
ਇਸ ਮੌਕੇ ਸੀਨੀਅਰ ਮੰਡਲ ਵਣਜ ਪ੍ਰਬੰਧਕ ਬਸੰਤ ਕੁਮਾਰ ਨੇ ਰੇਲ ਕਰਮਚਾਰੀਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਕਰਮਚਾਰੀਆਂ ਦੀ ਕਰਤੱਵਨਿਸ਼ਠਾ ਅਤੇ ਸਮਰਪਣ ਕਰਕੇ ਹੀ ਰੇਲ ਯਾਤਰੀਆਂ ਨੂੰ ਸੁਰੱਖਿਅਤ ਅਤੇ ਸੁਖਾਵੀਂ ਯਾਤਰਾ ਦਾ ਅਨੁਭਵ ਪ੍ਰਾਪਤ ਹੁੰਦਾ ਹੈ।
ਵੱਖ-ਵੱਖ ਹਾਦਸਿਆਂ 'ਚ ਇੱਕ ਔਰਤ ਸਮੇਤ ਦੋ ਜ਼ਖਮੀ
NEXT STORY