ਜਲਾਲਾਬਾਦ/ਅਰਨੀਵਾਲਾ (ਬੰਟੀ ਦਹੂਜਾ, ਸੁਖਦੀਪ) : ਥਾਣਾ ਅਰਨੀਵਾਲਾ ਪੁਲਸ ਨੇ ਫਰਜ਼ੀ ਸਰਟੀਫਿਕੇਟ ਬਣਾਉਣ ਵਾਲੇ 3 ਵਿਅਕਤੀਆਂ 'ਤੇ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਏ. ਐੱਸ. ਆਈ. ਰਮੇਸ਼ ਚੰਦ ਨੇ ਦੱਸਿਆ ਕਿ ਉਨ੍ਹਾਂ ਨੂੰ ਦਲਜੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਕੰਧਵਾਲਾ ਹਾਜ਼ਰ ਖਾਂ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸਦੀ ਨੂੰਹ ਮਨਦੀਪ ਕੌਰ ਜੋ ਯੂ. ਕੇ. 'ਚ ਪੜ੍ਹਾਈ ਕਰਨ ਗਈ ਸੀ।
ਉਸ ਨੂੰ ਸੋਨਮ ਉਰਫ਼ ਸੋਨਮ ਮਿੱਢਾ ਪੁੱਤਰੀ ਰਾਜ ਕੁਮਾਰ ਵਾਸੀ ਪਿੰਡ ਗੋਰੀਵਾਲਾ ਨੇ ਵਿਸ਼ਵਾਸ਼ ਦਵਾਇਆ ਅਤੇ ਫਰਜ਼ੀ ਸਰਟੀਫਿਕੇਟ ਆਫ ਸਪਾਂਸਰਸ਼ਿਪ ਸਕਿੱਲਡ ਵਰਕਰ ਬਣਾ ਕੇ ਦਿੱਤਾ। ਉਕਤ ਵਿਅਕਤੀਆਂ 'ਤੇ ਪਰਚਾ ਦਰਜ ਕੀਤਾ ਗਿਆ ਹੈ।
ਲੁਧਿਆਣਾ: ਗੱਡੀ ਵਿਚ ਡੀਜ਼ਲ ਦੀ ਜਗ੍ਹਾ ਪੈਟਰੋਲ ਪਾਇਆ ਤਾਂ ਚੱਲ ਗਈਆਂ ਗੋਲ਼ੀਆਂ!
NEXT STORY