ਬਿਜਨੌਰ, (ਏਜੰਸੀ)- ਬਿਜਨੌਰ ਜ਼ਿਲੇ ’ਚ ਸ਼ਰਾਬ ਦੀ ਦੁਕਾਨ ’ਤੇ 2 ਧਿਰਾਂ ਵਿਚਾਲੇ ਹੋਏ ਝਗੜੇ ਦੌਰਾਨ ਇਕ ਵਿਅਕਤੀ ਨੇ ਕਥਿਤ ਤੌਰ ’ਤੇ ਭੀੜ ’ਤੇ ਟਰੈਕਟਰ ਚੜ੍ਹਾ ਦਿੱਤਾ, ਜਿਸ ਨਾਲ 3 ਲੋਕਾਂ ਦੀ ਮੌਤ ਹੋ ਗਈ। ਚਾਂਦਪੁਰ ਦੇ ਪੁਲਸ ਖੇਤਰ ਅਧਿਕਾਰੀ ਦੇਸ਼ ਦੀਪਕ ਸਿੰਘ ਨੇ ਦੱਸਿਆ ਕਿ ਘਟਨਾ ਬੁੱਧਵਾਰ ਦੇਰ ਰਾਤ ਦਤੀਆਨਾ ਪਿੰਡ ਸਥਿਤ ਸ਼ਰਾਬ ਦੀ ਦੁਕਾਨ ’ਤੇ ਵਾਪਰੀ। ਉੱਥੇ ਜਮਾਲੂਦੀਨਪੁਰ ਅਤੇ ਦਤੀਆਨਾ ਪਿੰਡ ਦੇ ਲੋਕਾਂ ਵਿਚਾਲੇ ਬਹਿਸ ਤੋਂ ਬਾਅਦ ਝਗੜਾ ਹੋ ਗਿਆ।
ਦੋਸ਼ ਹੈ ਕਿ ਦਤੀਆਨਾ ਨਿਵਾਸੀ ਵੀਰੇਂਦਰ ਨੇ ਨਸ਼ੇ ਦੀ ਹਾਲਤ ’ਚ ਟਰੈਕਟਰ ਭੀੜ ’ਤੇ ਚੜ੍ਹਾ ਦਿੱਤਾ। ਹਾਦਸੇ ’ਚ ਜਮਾਲੂਦੀਨਪੁਰ ਨਿਵਾਸੀ ਬਾਬੂਰਾਮ (40), ਮਹਿੰਦਰ (58) ਅਤੇ ਉਦੇਵੀਰ (60) ਜ਼ਖਮੀ ਹੋ ਗਏ। ਤਿੰਨਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਬਾਬੂਰਾਮ ਅਤੇ ਉਦੇਵੀਰ ਦੀ ਮੌਤ ਹੋ ਗਈ, ਜਦਕਿ ਮਹਿੰਦਰ ਨੇ ਨਿੱਜੀ ਹਸਪਤਾਲ ’ਚ ਇਲਾਜ ਦੌਰਾਨ ਦਮ ਤੋੜ ਦਿੱਤਾ। ਪੁਲਸ ਅਨੁਸਾਰ ਘਟਨਾ ਤੋਂ ਬਾਅਦ ਭੱਜਣ ਦੀ ਕੋਸ਼ਿਸ਼ ’ਚ ਟਰੈਕਟਰ ਪਲਟ ਗਿਆ, ਜਿਸ ਨਾਲ ਵੀਰੇਂਦਰ ਵੀ ਜ਼ਖਮੀ ਹੋ ਗਿਆ। ਉਸ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਪੁਲਸ ਮਾਮਲੇ ਦੀ ਵਿਸਥਾਰਤ ਜਾਂਚ ਕਰ ਰਹੀ ਹੈ।
ਸੋਨਭੱਦਰ ’ਚ ਨਸ਼ਾ ਸਮੱਗਲਿੰਗ ਦੇ 5 ਮਾਮਲਿਆਂ ’ਚ 5.32 ਕਰੋੜ ਦੀ ਜਾਇਦਾਦ ਜ਼ਬਤ
NEXT STORY