ਸੁਲਤਾਨਪੁਰ ਲੋਧੀ (ਧੀਰ)- ਪੰਜਾਬ ’ਚ ਧਰਤੀ ਹੇਠਲੇ ਪਾਣੀ ਦੇ ਲਗਾਤਾਰ ਡਿੱਗ ਰਹੇ ਪੱਧਰ ਕਾਰਨ ਹਰ ਸਾਲ ਵਿਗਿਆਨੀ ਚਿਤਾਵਨੀਆਂ ਦਿੰਦੇ ਆ ਰਹੇ ਹਨ ਕਿ ਪਾਣੀ ਨੂੰ ਅਜਾਈਂ ਨਾ ਜਾਣ ਦਿਉ ਅਤੇ ਖੇਤੀਬਾੜੀ ਉਦਯੋਗ ਲਈ ਦਰਿਆਈ ਪਾਣੀ ਦੀ ਵਰਤੋਂ ਕੀਤੀ ਜਾਵੇ, ਕਿਉਂਕਿ ਧਰਤੀ ਹੇਠਲਾ ਪਾਣੀ ਮਨੁੱਖੀ ਜੀਵਨ ਲਈ ਅਤੀ ਜ਼ਰੂਰੀ ਹੈ। ਦਰਿਆਈ ਪਾਣੀ ’ਚ ਅਨੇਕਾ ਕਿਸਮਾਂ ਦੇ ਪੌਸ਼ਕ ਤੱਤ ਹੁੰਦੇ ਹਨ, ਜੋ ਕਿ ਕੁਦਰਤੀ ਤੌਰ ’ਤੇ ਵਧੀਆ ਫ਼ਸਲਾਂ ਲਈ ਧਰਤੀ ਨੂੰ ਉਪਜਾਊ ਬਣਾ ਕੇ ਰੱਖਦੇ ਹਨ ਪਰ ਪੰਜਾਬ ਦੇ ਦਰਿਆਵਾ ਦਾ ਕੀਮਤੀ ਪਾਣੀ ਹਰ ਸਾਲ ਅਜਾਈਂ ਵਹਿ ਜਾਂਦਾ ਹੈ, ਜਿਸ ਕਾਰਨ ਕਿਸਾਨ ਧਰਤੀ ਹੇਠਲਾ ਪਾਣੀ ਵਰਤਣ ਲਈ ਮਜਬੂਰ ਹਨ। ਪਾਣੀ ਕੁਦਰਤ ਦੀ ਅਨਮੋਲ ਦੇਣ ਹੈ ਅਤੇ ਇਸ ਦੀ ਸੰਭਾਲ ਆਪਣੀ ਅਣਸਰਦੀ ਲੋੜ ਹੈ। ਲੋਕਾਂ ’ਤੇ ਰਾਜ ਕਰਦੀਆਂ ਸਰਕਾਰਾਂ ਆਪਣੇ ਰਾਜਸੀ ਫਾਇਦੇ ਖ਼ਾਤਰ ਪਾਣੀ ਸੰਭਾਲ ਪ੍ਰਤੀ ਕੋਈ ਠੋਸ ਉਪਰਾਲੇ ਨਹੀਂ ਕਰ ਰਹੀਆਂ, ਸਿੱਟੇ ਵਜੋਂ ਵੱਡੇ-ਵੱਡੇ ਕਾਰਖਾਨਿਆਂ ’ਚੋਂ ਨਿਕਲਦਾ ਬੇਹੱਦ ਦੂਸ਼ਤ ਪਾਣੀ ਸ਼ਰੇਆਮ ਸਾਡੇ ਦਰਿਆਵਾਂ ’ਚ ਸੁੱਟ ਕੇ ਜੀਵਨ ਨੂੰ ਮੌਤ ਦੇ ਰਾਹ ਤੋਰਿਆ ਜਾ ਰਿਹਾ ਹੈ। ਕੁਦਰਤ ਨਾਲ ਕੀਤੀ ਛੇੜਛਾੜ ਬਹੁਤ ਹਾਨੀਕਾਰਕ ਹੁੰਦੀ ਹੈ। ਮਨੁੱਖ ਵੱਲੋਂ ਕੁਦਰਤੀ ਸੰਤੁਲਨ ’ਚ ਵਿਗਾੜ, ਪਾਣੀ ਖਿੱਚਣ ’ਤੇ ਜ਼ੋਰ ਧਰਤੀ ਨੂੰ ਮੁੜ ਸਿੰਜਣ ਵੱਲ ਬੇਧਿਆਨੀ ਕੁਦਰਤ ’ਤੇ ਹਮਲਾ ਹੈ, ਜਦੋਂ ਮਨੁੱਖ ਕੁਦਰਤ ’ਤੇ ਹਮਲਾ ਕਰਦਾ ਹੈ। ਕੁਦਰਤ ਮੌੜਵਾਂ ਹਮਲਾ ਕਰਦੀ ਹੈ। ਮਨੁੱਖ ਤੋਂ ਬਦਲਾ ਲੈਂਦੀ ਹੈ ਅਤੇ ਮੁੜ ਆਪਣਾ ਸੰਤੁਲਨ ਸਥਾਪਤ ਕਰਦੀ ਹੈ।
ਇਹ ਵੀ ਪੜ੍ਹੋ : ਜਲੰਧਰ 'ਚ ਸ਼ਰਮਸਾਰ ਕਰ ਦੇਣ ਵਾਲੀ ਘਟਨਾ, 3 ਸਾਲਾ ਬੱਚੀ ਨਾਲ ਜਬਰ-ਜ਼ਿਨਾਹ
ਪਾਣੀ ਦੇ ਪੱਧਰ ਡਿੱਗਣ ਦਾ ਮੁੱਖ ਕਾਰਨ ਮੱਛੀ ਮੋਟਰਾਂ
ਸੂਬੇ ’ਚ ਪਾਣੀ ਦੇ ਲਗਾਤਾਰ ਡਿੱਗ ਰਹੇ ਪੱਧਰ ਦਾ ਮੁੱਖ ਕਾਰਨ ਸਮਰਸੀਬਲ (ਮੱਛੀ ਮੋਟਰਾਂ) ਹਨ, ਜੋ ਪੰਜਾਬ ਨੂੰ ਰੇਗਿਸਤਾਨ ਬਨਾਉਣ ’ਚ ਕੋਈ ਕਸਰ ਨਹੀਂ ਛੱਡ ਰਹੀਆਂ। ਸੂਬੇ ’ਚ ਇਸ ਸਮੇਂ ਕਰੀਬ 13 ਲੱਖ ਟਿਊਬਵੈੱਲ ਕੁਨੈਕਸ਼ਨ ਹਨ। ਜਿਨ੍ਹਾਂ ਦੀ ਗਿਣਤੀ ਹਰ ਸਾਲ ਵੱਧਦੀ ਜਾ ਰਹੀ ਹੈ। ਸਰਕਾਰ ਵੱਲੋਂ ਇਸ ਸਥਿਤੀ ਨੂੰ ਵੇਖਦਿਆਂ ਕੁੱਝ ਹਲਕੇ ਡਾਰਕ ਜ਼ੋਨ ਵੀ ਐਲਾਨੇ ਹਨ ਪਰ ਇਸ ਦੇ ਬਾਵਜੂਦ ਇਹ ਗਿਣਤੀ ਲਗਾਤਾਰ ਵੱਧ ਰਹੀ ਹੈ। ਪੰਜਾਬ ਕੇਵਲ ਰੇਗਿਸਤਾਨ ਹੀ ਨਹੀਂ, ਬਲਕਿ ਜ਼ਹਿਰੀਲਾ ਰੇਗਿਸਤਾਨ ਬਣਨ ਵੱਲ ਵੀ ਅੱਗੇ ਵੱਧ ਰਿਹਾ ਹੈ। ਅਜਿਹੇ ਹਾਲਾਤ ’ਚ ਕਿਸਾਨਾਂ ਨੂੰ ਝੋਨਾ ਲਾਉਣ ਵਰਗੇ ਦੋਸ਼ ਲਾ ਕੇ ਅਸਲ ਦੋਸ਼ੀਆਂ ਨੂੰ ਬਰੀ ਨਹੀਂ ਕੀਤਾ ਜਾ ਸਕਦਾ ਹੈ।
ਦਰਿਆਈ ਪਾਣੀ ਨੂੰ ਲੈ ਕੇ ਪੰਜਾਬ ਹਰਿਆਣਾ ’ਚ ਚੱਲ ਰਿਹੈ ਵਿਵਾਦ
ਐੱਸ. ਵਾਈ. ਐੱਲ. ਨਹਿਰ ਕਾਰਨ ਪੰਜਾਬ ਹਰਿਆਣਾ ’ਚ ਰਾਜਨੀਤਿਕ ਜੰਗ ਚਲ ਰਿਹਾ ਹੈ। ਹਰਿਆਣਾ ਜਿੱਥੇ ਐੱਸ. ਵਾਈ. ਐੱਲ. ਨਹਿਰ ’ਚ ਆਪਣੇ ਹਿੱਸੇ ਦਾ ਪਾਣੀ ਮੰਗ ਰਿਹਾ ਹੈ। ਉੱਥੇ ਪੰਜਾਬ ਕੋਈ ਵੀ ਫਾਲਤੂ ਪਾਣੀ ਨਾ ਹੋਣ ਦਾ ਤਰਕ ਦੇ ਕੇ ਪਾਣੀ ਦੇਣ ਤੋਂ ਸਾਫ ਇਨਕਾਰ ਰਿਹਾ ਹੈ। ਪੰਜਾਬ ਹਰਿਆਣਾ ’ਚ ਚਲ ਰਹੀ ਇਹ ਰਾਜਨੀਤਿਕ ਜੰਗ ਕਿਸੇ ਵੀ ਸਮੇਂ ਖਤਰਨਾਕ ਸੂਰਤ ਤਿਆਰ ਕਰ ਸਕਦੀ ਹੈ। ਯੂ. ਐੱਨ. ਓ. ਦੀ ਇਕ ਰਿਪੋਰਟ ’ਚ ਇਹ ਪ੍ਰਗਟਾਵਾ ਹੋਇਆ ਹੈ ਕਿ ਜੇ ਸੰਸਾਰ ਦੀ ਤੀਜੀ ਵਿਸ਼ਵ ਜੰਗ ਹੋਈ ਤਾਂ ਉਹ ਪਾਣੀਆਂ ਦੇ ਮਸਲੇ ’ਤੇ ਹੋਵੇਗੀ। ਪਾਣੀ ਤੋਂ ਬਿਨਾਂ ਜੀਵਨ ਅਸੰਭਵ ਹੈ।
ਇਹ ਵੀ ਪੜ੍ਹੋ : ਵਿਦੇਸ਼ ਤੋਂ ਆਈ ਫੋਨ ਕਾਲ ਦੇ ਝਾਂਸੇ 'ਚ ਫਸਿਆ ਫ਼ੌਜ ਦਾ ਅਧਿਕਾਰੀ, ਅਸਲੀਅਤ ਪਤਾ ਲੱਗਣ 'ਤੇ ਉੱਡੇ ਹੋਸ਼
ਕੋਰੋਨਾ ਵਰਗੀ ਫ਼ੈਲੀ ਮਹਾਮਾਰੀ ਹੈ ਕੁਦਰਤ ਦੇ ਸੰਤੁਲਨ ਵਿਗੜਨ ਦਾ ਕਾਰਨ
ਪਿਛਲੇ 2 ਸਾਲਾ ਤੋਂ ਕੋਰੋਨਾ ਵਰਗੀ ਮਹਾਮਾਰੀ ਨੇ ਪੂਰੇ ਵਿਸ਼ਵ ’ਚ ਪੈਰ ਪਸਾਰੇ ਹੋਏ ਹਨ। ਜਿਸ ਦਾ ਮੁੱਖ ਕਾਰਨ ਕੁਦਰਤ ਨਾਲ ਕੀਤੀ ਛੇੜਛਾੜ, ਵਿਕਾਸ ਦੇ ਨਾਂਅ ’ਤੇ ਅਸੀਂ ਕੁਦਰਤੀ ਵਾਤਾਵਰਣ ਨੂੰ ਵਿਗਾੜਨ ’ਚ ਕੋਈ ਕਸਰ ਨਹੀਂ ਛੱਡ ਰਹੇ ਹਾਂ। ਦਰੱਖਤਾਂ ਨੂੰ ਵੀ ਲਗਾਤਾਰ ਕਟਾਈ ਹੋਣ ਕਾਰਨ ਅਤੇ ਕੁਦਰਤੀ ਹਵਾ ਨੂੰ ਤਰਸ ਗਏ ਹਾਂ। ਜਿਸ ਕਾਰਨ ਹਵਾ ’ਚ ਜ਼ਹਿਰ ਘੁੱਲ ਰਿਹਾ ਹੈ। ਕੋਰੋਨਾ ਵਰਗੀ ਮਹਾਮਾਰੀ ਨੇ ਲੱਖਾਂ ਮਨੁੱਖੀ ਜ਼ਿੰਦਗੀਆਂ ਨੂੰ ਮੌਤ ਦੇ ਮੂੰਹ ’ਚ ਪਹੁੰਚਾ ਦਿੱਤਾ ਹੈ, ਦੇ ਬਾਵਜੂਦ ਵੀ ਅਸੀਂ ਨਹੀਂ ਸੰਭਲ ਰਹੇ, ਜੇ ਮਨੁੱਖ ਹਾਲੇ ਵੀ ਇਸ ਭੇਦ ਨੂੰ ਨਹੀਂ ਸਮਝਦਾ ਤਾਂ ਕੁਦਰਤ ਆਪ ਸੰਤੁਲਨ ਬਣਾਉਣ ਲਈ ਹਿੱਲਜੁਲ ਕਰਦੀ ਹੈ, ਜਿਸ ਦਾ ਹਰਜ਼ਾਨਾ ਅਖੀਰ ਮਨੁੱਖ ਨੂੰ ਭਰਨਾ ਪੈਦਾ ਹੈ।
ਇਹ ਵੀ ਪੜ੍ਹੋ : ਅੱਧੀ ਰਾਤ ਨੂੰ ਘਰ 'ਚ ਦਾਖ਼ਲ ਹੋ ਕੇ NRI ਨੂੰ ਮਾਰੀ ਗੋਲ਼ੀ, ਫਿਰ ਨੂੰਹ ਨੂੰ ਬੰਦੀ ਬਣਾ ਦਿੱਤਾ ਵਾਰਦਾਤ ਨੂੰ ਅੰਜਾਮ
ਪਾਣੀ ਹੈ ਕੁਦਰਤ ਦਾ ਅਨਮੋਲ ਤੋਹਫ਼ਾ
ਪੰਜਾਬ ਇਸ ਵੇਲੇ ਪਾਣੀ ਦੇ ਲਗਾਤਾਰ ਡਿੱਗ ਰਹੇ ਪੱਧਰ ਦੀ ਤਰਾਸਦੀ ’ਚੋਂ ਗੁਜਰ ਰਿਹਾ ਹੈ। ਧਰਤੀ ਵਿਚਲੇ ਪਾਣੀ ਦਾ ਤੁਪਕਾ-ਤੁਪਕਾ ਮਨੁੱਖੀ ਜੀਵਨ ਲਈ ਬਹੁਤ ਜ਼ਰੂਰੀ ਅਤੇ ਕੀਮਤੀ ਹੈ। ਇਹ ਅਨਮੋਲ ਤੋਹਫਾ ਹੈ, ਜੋ ਕੁਦਰਤ ਨੇ ਸਾਨੂੰ ਦਿੱਤਾ ਹੈ। ਪੰਜਾਬ ਦਰਿਆਂਵਾਂ ਦੀ ਧਰਤੀ ਹੈ, ਇੱਥੇ ਕਦੇ ਸਮੇ ਸੀ, ਜਿਸ ਕਾਰਨ ਉਦੋਂ ਸੇਮ ਨਾਲੇ ਕੱਢੇ ਗਏ ਹੁਣ ਦਰਿਆਵਾਂ ’ਚ ਵੀ ਪਾਣੀ ਘੱਟ ਹੈ ਅਤੇ ਸੇਮ ਨਾਲੇ ਵੀ ਸੁੱਕੇ ਪਏ ਹਨ। 240 ਕਿਲੋਮੀਟਰ ਲੰਬਾ ਸਤਲੁਜ ਪੰਜਾਬ ਦੇ ਵਿਚਕਾਰੋ ਲੰਘਦਾ ਹੈ, ਜੋ ਸਿਰਫ ਬਰਸਾਤੀ ਮੌਸਮ ’ਚ ਤੇਜ਼ ਵਗਦਾ ਹੈ, ਬਾਅਦ ’ਚ ਸਾਰਾ ਸਾਲ ਸੁੱਕਾ ਰਹਿੰਦਾ ਹੈ। ਬਾਰਿਸ਼ਾਂ ਦੌਰਾਨ ਇਹ ਹੜਾਂ ਦਾ ਕਾਰਨ ਵੀ ਬਣ ਜਾਂਦਾ ਹੈ, ਜੇ ਸਰਕਾਰ ਪਾਣੀ ਸੰਕਟ ਨੂੰ ਵੇਖਦਿਆਂ ਯਤਨ ਕਰੇ ਤਾਂ ਇਸ ਨੂੰ ਚੋੜਾ ਕਰਕੇ ਪਾਣੀ ਦਾ ਭੰਡਾਰ ਬਣਾਇਆ ਜਾ ਸਕਦਾ ਹੈ।
ਸੰਤ ਸੀਚੇਵਾਲ ਲੜ ਰਹੇ ਹਨ ਵਾਤਾਵਰਣ ਅਤੇ ਪਾਣੀ ਨੂੰ ਬਚਾਉਣ ਦੀ ਜੰਗ
ਪ੍ਰਮੁੱਖ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਲੰਮੇ ਸਮੇਂ ਤੋਂ ਪਾਣੀਆਂ ਅਤੇ ਵਾਤਾਵਰਣ ਨੂੰ ਸਾਫ਼ ਰੱਖਣ ਦੀ ਜੰਗ ਲੜ ਰਹੇ ਹਨ। ਸੀਚੇਵਾਲ ਮਾਡਲ ਰਾਹੀਂ ਉਨ੍ਹਾਂ ਨੇ ਕਈ ਸੂਬਿਆਂ ਤੇ ਦੇਸ਼ਾਂ ’ਚ ਆਪਣੀ ਵਿਲੱਖਣ ਪਛਾਣ ਬਣਾਈ ਹੈ। ਪਵਿੱਤਰ ਕਾਲੀ ਵੇਈਂ ਦੀ ਸੇਵਾ ਲਈ ਕੀਤਾ ਉਨ੍ਹਾਂ ਦਾ ਯੋਗਦਾਨ ਭੁਲਾਇਆ ਨਹੀਂ ਜਾ ਸਕਦਾ। ਇਸ ਸਬੰਧੀ ਸੰਤ ਸੀਚੇਵਾਲ ਦਾ ਕਹਿਣਾ ਹੈ, ਜੇ ਸਰਕਾਰਾਂ ਦੀ ਨੀਤੀ ਤੇ ਨੀਅਤ ’ਚ ਕੋਈ ਫਰਕ ਨਾ ਹੋਵੇ ਤਾ ਕੁਝ ਵੀ ਅਸਭੰਵ ਨਹੀਂ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ: ਸੰਦੀਪ ਨੰਗਲ ਅੰਬੀਆਂ ਦੇ ਕਤਲ ਮਾਮਲੇ ’ਚ ਦੋ ਹੋਰ ਗੈਂਗਸਟਰ ਗ੍ਰਿਫ਼ਤਾਰ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਡਿਫਾਲਟਰ ਸਰਕਾਰੀ ਵਿਭਾਗਾਂ ਨੂੰ ਪਾਵਰਕਾਮ ਨੇ ਭੇਜੇ ਨੋਟਿਸ, 4-5 ਦਿਨਾਂ ਅੰਦਰ ਬਿਜਲੀ ਬਿੱਲਾਂ ਦੀ ਅਦਾਇਗੀ ਦੇ ਹੁਕਮ
NEXT STORY