ਅੰਮ੍ਰਿਤਸਰ:- ਅੰਮ੍ਰਿਤਸਰ ਦੇ ਵਲਾ ਵੇਰਕਾ ਬਾਈਪਾਸ 'ਤੇ ਸਥਿਤ ਇਕ ਮੈਰਿਜ ਪੈਲੇਸ ਵਿਚ ਜ਼ਬਰਦਸਤ ਹੰਗਾਮਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਕੁੜੀ ਵਾਲਿਆਂ ਵਲੋਂ ਮੈਰਿਜ ਪੈਲੇਸ ਦੇ ਮੈਨੇਜਰ 'ਤੇ ਇਲਜ਼ਾਮ ਲਗਾਇਆ ਗਿਆ ਕਿ ਪੈਲੇਸ 'ਚ 400 ਪਲੇਟਾਂ ਦੀ ਬੁਕਿੰਗ 2400 ਰੁਪਏ ਪਲੇਟ ਦੇ ਹਿਸਾਬ ਨਾਲ ਕੀਤੀ ਗਈ ਸੀ। ਸਾਡੇ 350 ਦੇ ਕਰੀਬ ਮਹਿਮਾਨ ਪਹੁੰਚੇ ਪਰ ਫਿਰ ਵੀ ਸਾਰੇ ਮਹਿਮਾਨਾਂ ਨੂੰ ਖਾਣਾ ਨਹੀਂ ਮਿਲਿਆ ਅਤੇ ਬਰਾਤੀਆਂ ਨੂੰ ਭੁੱਖੇ ਮੁੜਨਾ ਪਿਆ। ਪਲੇਟਾਂ ਵੀ ਟੇਬਲ 'ਤੇ ਪੈਂਡਿੰਗ ਦਿਖਾਈ ਦੇ ਰਹੀਆਂ ਹਨ। ਕੁੜੀ ਵਾਲਿਆਂ ਨੇ ਕਿਹਾ ਕਿ ਮੈਰਿਜ ਪੈਲਸ ਵਾਲਿਆਂ ਨੇ ਧੋਖਾ ਕਰ ਸਾਡੀ ਸਮਾਜਿਕ ਅਤੇ ਪਰਿਵਾਰਕ ਛਵੀ ਖ਼ਰਾਬ ਕਰਨ ਦਾ ਕੰਮ ਕੀਤਾ ਹੈ ਅਤੇ ਇਸ ਸਬੰਧੀ ਪੁਲਸ ਕੋਲੋਂ ਇਨਸਾਫ਼ ਦੀ ਮੰਗ ਕੀਤੀ ਗਈ ਹੈ।
ਇਹ ਵੀ ਪੜ੍ਹੋ- DJ 'ਤੇ ਗਾਣਾ ਲਗਾਉਣ ਨੂੰ ਲੈ ਕੇ ਹੋਈ ਤਕਰਾਰ, ਚੱਲੀਆਂ ਗੋਲ਼ੀਆਂ, ਭੰਨ੍ਹੀ ਕਾਰ ਤੇ ਬੁਲੇਟ ਮੋਟਰਸਾਈਕਲ
ਇਸ ਦੌਰਾਨ ਪੈਲੇਸ ਦੇ ਮੈਨੇਜਰ ਵਲੋਂ ਇਹ ਕਹਿ ਕੇ ਆਪਣੇ ਆਪ ਨੂੰ ਬੇਕਸੂਰ ਦੱਸਿਆ ਜਾ ਰਿਹਾ ਕਿ ਕੁੜੀ ਵਾਲਿਆਂ ਨੇ ਖਾਣਾ ਲੇਟ ਸ਼ੁਰੂ ਕਰਵਾਇਆ ਅਤੇ ਬਾਅਦ ਵਿਚ 15 ਪਲੇਟਾਂ ਦੀ ਪੇਮੈਂਟ ਨੂੰ ਲੈ ਕੇ ਪੰਗਾ ਪਿਆ ਹੈ, ਫਿਲਹਾਲ ਬਾਕੀ ਪੇਮੈਂਟ ਮਿਲ ਚੁੱਕੀ ਹੈ। ਮੌਕੇ 'ਤੇ ਪਹੁੰਚੀ ਪੁਲਸ ਮੁਲਾਜ਼ਮਾਂ ਨੇ ਦੱਸਿਆ ਕਿ ਇਸ ਸੰਬਧੀ ਦੋਵੇਂ ਧਿਰਾਂ ਦੀ ਸੁਣਵਾਈ ਤੋਂ ਬਾਅਦ ਇਨ੍ਹਾਂ ਨੂੰ ਥਾਣੇ ਪਹੁੰਚਣ ਦਾ ਸਮਾਂ ਦਿੱਤਾ ਹੈ ਅਤੇ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਹਿੱਤ ਲਿਆਂਦਾ ਜਾਵੇਗਾ।
ਇਹ ਵੀ ਪੜ੍ਹੋ- ਗਾਹਕ ਨੂੰ ਜ਼ਿੰਦਾ ਸੁੰਡੀਆਂ ਵਾਲਾ ਪਿੱਜ਼ਾ ਪਰੋਸਣ ਵਾਲੇ ਰੈਸਟੋਰੈਂਟ ਖ਼ਿਲਾਫ਼ ਸਿਹਤ ਵਿਭਾਗ ਦੀ ਵੱਡੀ ਕਾਰਵਾਈ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਖਾਲੜਾ 'ਚ ਸ੍ਰੀ ਗੁਟਕਾ ਸਾਹਿਬ ਦੀ ਬੇਅਦਬੀ, ਗਲੀ 'ਚ ਖਿੱਲਰੇ ਮਿਲੇ 15 ਤੋਂ ਵੱਧ ਅੰਗ
NEXT STORY