ਗੁਰਦਾਸਪੁਰ (ਵਿਨੋਦ, ਗੋਰਾਇਆ)-ਸਥਾਨਕ ਇਸਲਾਮਾਬਾਦ ਮੁਹੱਲਾ ਵਿਖੇ ਲਾਹੌਰੀ ਜੀਰਾ ਅਤੇ ਹੋਰ ਕਨਫੈਕਸ਼ਨਰੀ ਆਈਟਮਾਂ ਦੇ ਇਕ ਵੱਡੇ ਗੋਦਾਮ ਦੇ ਗੇਟ ਦਾ ਤਾਲਾ ਤੋੜ ਕੇ ਚੋਰ ਅੰਦਰੋਂ ਲੈਪਟਾਪ ਲੈ ਕੇ ਫਰਾਰ ਹੋ ਗਏ। ਹੈਰਾਨੀ ਦੀ ਗੱਲ ਇਹ ਰਹੀ ਕਿ ਕਾਰ ’ਤੇ ਆਏ 2 ਚੋਰਾਂ ਨੇ ਨਕਦੀ ਦੀ ਭਾਲ ’ਚ ਗੋਦਾਮ ਦੀ ਕਾਫੀ ਛਾਨਬੀਨ ਕੀਤੀ ਪਰ ਭਰੇ ਹੋਏ ਗੋਦਾਮ ’ਚ ਕਿਸੇ ਵੀ ਹੋਰ ਸਾਮਾਨ ਨੂੰ ਹੱਥ ਨਹੀਂ ਲਾਇਆ। ਗਨੀਮਤ ਇਹ ਰਹੀ ਕਿ ਗੋਦਾਮ ਮਾਲਕ ਨੇ ਉਸ ਦਿਨ ਅੰਦਰ ਕੋਈ ਨਕਦੀ ਨਹੀਂ ਛੱਡੀ ਸੀ, ਜਿਸ ਨਾਲ ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।
ਇਹ ਵੀ ਪੜ੍ਹੋ- ਰਤਾ ਤਰਸ ਨਾ ਆਇਆ, ਨਵ ਜੰਮੀ ਧੀ ਨੂੰ ਬੱਸ ਸਟੈਂਡ ਛੱਡ ਫਰਾਰ ਹੋਈ ਔਰਤ !
ਕਾਰ ’ਚ ਆਉਣ ਅਤੇ ਗੋਦਾਮ ’ਚ ਚੋਰੀ ਕਰਨ ਦੀ ਪੂਰੀ ਵਾਰਦਾਤ ਸੀ. ਸੀ. ਟੀ. ਵੀ. ਕੈਮਰਿਆਂ ’ਚ ਕੈਦ ਹੋ ਗਈ ਹੈ। ਚੋਰਾਂ ਦੇ ਮੂੰਹ-ਸਿਰ ਚੰਗੀ ਤਰ੍ਹਾਂ ਢੱਕੇ ਹੋਣ ਕਾਰਨ ਫਿਲਹਾਲ ਉਨ੍ਹਾਂ ਦੀ ਪਛਾਣ ਨਹੀਂ ਹੋ ਸਕੀ। ਗੋਦਾਮ ਮਾਲਕ ਅੰਕੁਰ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਪੁਲਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਚੋਰੀ ਹੋਏ ਲੈਪਟਾਪ ’ਚ ਜੀ. ਐੱਸ. ਟੀ., ਸੇਲ-ਪ੍ਰਚੇਜ਼ ਦਾ ਅਹਿਮ ਹਿਸਾਬ-ਕਿਤਾਬ ਅਤੇ ਪਰਿਵਾਰਕ ਤਸਵੀਰਾਂ ਦਾ ਕੀਮਤੀ ਡਾਟਾ ਮੌਜੂਦ ਸੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ- ਪੰਜਾਬ ਕਾਂਗਰਸ 'ਚ ਨਵੀਂ ਹਲਚਲ, ਬਾਜਵਾ ਸਣੇ ਸਾਰੇ ਵਿਧਾਇਕਾਂ ਨੇ ਹਾਈ ਹਾਈਕਮਾਂਡ ਨੂੰ ਲਿੱਖੀ ਚਿੱਠੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਝਬਾਲ ਗੋਲੀ ਕਾਂਡ ਦੇ ਮੁੱਖ ਦੋਸ਼ੀ ਸ਼ਹਿਬਾਜ਼ ਸਿੰਘ ਨੇ ਮਾਣਯੋਗ ਅਦਾਲਤ 'ਚ ਕੀਤਾ ਆਤਮ ਸਮਰਪਣ
NEXT STORY