ਫਾਜ਼ਿਲਕਾ (ਸੁਨੀਲ ਨਾਗਪਾਲ) : ਫਾਜ਼ਿਲਕਾ ਦੇ ਪਿੰਡ ਚੱਕ ਘੇਰੂ ਵਾਲਾ ਦਾ ਕਿਸਾਨ ਪਰਮਜੀਤ ਸਿੰਘ ਨੇ ਫਸਲ ਨੂੰ ਪਾਣੀ ਨਾ ਮਿਲਣ ਕਾਰਨ ਹਜ਼ਾਰਾਂ ਰੁਪਏ ਖਰਚ ਕੇ ਬੀਜੀ ਗਈ ਫਸਲ ਵਾਹ ਦਿੱਤੀ। ਦਰਅਸਲ ਫਾਜ਼ਿਲਕਾ ਦੇ ਇਸ ਪਿੰਡ ਦੇ ਕਿਸਾਨਾਂ ਨੂੰ ਫਸਲ ਲਈ ਨਹਿਰੀ ਪਾਣੀ ਦੀ ਜ਼ਰੂਰਤ ਹੈ ਅਤੇ ਵਿਭਾਗ ਵੱਲੋਂ ਨਹਿਰੀ ਪਾਣੀ ਨਾ ਮਿਲਣ ਕਾਰਨ ਝੋਨੇ ਦੀ ਫਸਲ ਨੂੰ ਸਹੀ ਸਮੇਂ 'ਤੇ ਪਾਣੀ ਨਹੀਂ ਮਿਲਿਆ ਅਤੇ ਨਾ ਹੀ ਬਰਸਾਤ ਹੋਈ, ਜਿਸ ਕਾਰਨ ਕਿਸਾਨ ਨੇ ਪਾਣੀ ਨਾ ਮਿਲਣ ਕਾਰਨ ਸੁੱਕੀ ਫਸਲ 'ਤੇ ਟ੍ਰੈਕਟਰ ਚਲਾ ਦਿੱਤਾ। ਗੌਰਤਲਬ ਹੈ ਕਿ ਸਿਰਫ ਇਕ ਕਿਸਾਨ ਹੀ ਨਹੀਂ ਸਗੋਂ ਇਸ ਪਿੰਡ ਦੇ ਹੋਰ ਕਿਸਾਨ ਵੀ ਫਸਲਾਂ ਨੂੰ ਸਹੀ ਪਾਣੀ ਨਾ ਮਿਲਣ ਕਾਰਨ ਪ੍ਰੇਸ਼ਾਨ ਹਨ।
ਉਧਰ ਐੱਸ. ਡੀ. ਐਮ. ਸੁਭਾਸ਼ ਖਟਕ ਦਾ ਕਹਿਣਾ ਹੈ ਕਿ ਇਕ ਨਹਿਰ ਲਈ ਮਨਜ਼ੂਰ ਹੋਇਆ ਪਾਣੀ ਹੀ ਇਸ ਨਹਿਰ 'ਚ ਵੀ ਛੱਡਿਆ ਜਾ ਰਿਹਾ ਹੈ। ਕਿਤੇ ਕੁਦਰਤ ਦੀ ਮਾਰ ਅਤੇ ਕਿਤੇ ਸਰਕਾਰ ਦੀ ਮਾਰ ਨੇ ਕਿਸਾਨਾਂ ਦਾ ਲੱਕ ਤੋੜਿਆ ਹੋਇਆ ਹੈ। ਪਿੰਡ ਦੇ ਕਿਸਾਨਾਂ ਨੇ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਪਿੰਡ ਨੂੰ ਸਹੀ ਤਰੀਕੇ ਨਾਲ ਨਹਿਰੀ ਪਾਣੀ ਦਿੱਤਾ ਜਾਵੇ ਤਾਂ ਕਿ ਮਿਹਨਤ ਨਾਲ ਲਗਾਈ ਫਸਲ ਨੂੰ ਇਸ ਤਰ੍ਹਾਂ ਬਰਬਾਦ ਨਾ ਕਰਨਾ ਪਵੇ।
ਨਸ਼ਾ ਵੇਚਣ ਤੇ ਕਰਨ ਵਾਲਿਆਂ ਨੂੰ ਲੋਕਾਂ ਨੇ ਧੂਹ-ਧੂਹ ਕੁੱਟਿਆ, ਵੀਡੀਓ ਵਾਇਰਲ
NEXT STORY