ਭਵਾਨੀਗੜ੍ਹ (ਅੱਤਰੀ) : ਬੇਸ਼ੱਕ ਫ਼ਤਿਹਵੀਰ ਦੀ ਬੋਰਵੈੱਲ 'ਚ ਡਿਗਣ ਨਾਲ ਹੋਈ ਮੌਤ ਨੇ ਸਾਰੇ ਪੰਜਾਬ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਪਰ ਸ਼ਾਇਦ ਪ੍ਰਸ਼ਾਸਨ ਅਜੇ ਵੀ ਸੁੱਤਾ ਪਿਆ ਜਾਪਦਾ ਹੈ। ਇਕ ਹੋਰ ਵੱਡੇ ਹਾਦਸੇ ਦੀ ਉਡੀਕ 'ਚ ਬੈਠਾ ਪ੍ਰਸ਼ਾਸਨ ਕਈ-ਕਈ ਸਾਲ ਪੁਰਾਣੇ ਖੁੱਲ੍ਹੇ ਬੋਰਵੈੱਲ ਨੂੰ ਬੰਦ ਕਰਨ ਲਈ ਕੋਈ ਠੋਸ ਕਾਰਵਾਈ ਅਮਲ 'ਚ ਨਹੀਂ ਲਿਆ ਰਿਹਾ। ਅਜਿਹਾ ਹੀ ਇਕ ਪ੍ਰਤੱਖ ਨਜ਼ਾਰਾ ਉਦੋਂ ਦੇਖਣ ਨੂੰ ਮਿਲਿਆ ਜਦੋਂ 'ਜਗਬਾਣੀ' ਵਲੋਂ ਭਵਾਨੀਗੜ੍ਹ ਦੇ ਨੇੜਲੇ ਪਿੰਡ ਰਾਮਪੁਰਾ ਦੀ ਸਰਕਾਰੀ ਪਾਣੀ ਦੀ ਟੈਂਕੀ ਦਾ ਦੌਰਾ ਕੀਤਾ ਗਿਆ। ਇਥੇ ਲਗਪਗ 5-6 ਸਾਲ ਪਹਿਲਾਂ ਨਵਾਂ ਬੋਰਵੈੱਲ ਪੁੱਟ ਕੇ ਪਾਣੀ ਵਾਲੀ ਮੋਟਰ ਤਾਂ ਚਲਾ ਦਿਤੀ ਗਈ ਲੇਕਿਨ ਪੁਰਾਣੇ 9 ਇੰਚੀ ਬੋਰਵੈੱਲ ਨੂੰ ਬੰਦ ਕਰਨ ਦੀ ਕਿਸੇ ਨੇ ਅਜੇ ਤਕ ਕੋਸ਼ਿਸ਼ ਨਹੀਂ ਕੀਤੀ ਜਦਕਿ ਉਕਤ ਟੈਂਕੀ ਵਾਲੀ ਥਾਂ 'ਤੇ ਚੌਕੀਦਾਰ ਅਤੇ ਬਾਗੜੀਆ ਦੇ ਪਰਿਵਾਰ ਰਹਿ ਰਹੇ ਹਨ। ਜਿਨ੍ਹਾਂ ਦੇ ਛੋਟੇ-ਛੋਟੇ ਬੱਚੇ ਅਕਸਰ ਇਸ ਖੁੱਲ੍ਹੇ ਪਾਈਪ ਦੇ ਆਲੇ-ਦੁਆਲੇ ਖੇਡਦੇ ਰਹਿੰਦੇ ਹਨ।
ਇਸ ਸੰਬੰਧੀ ਇਥੇ ਰਹਿੰਦੇ ਚੌਕੀਦਾਰ ਦੀ ਪਤਨੀ ਰਾਜਵੰਤੀ ਨੇ ਦੱਸਿਆ ਕਿ ਉਹ ਕਾਫੀ ਸਮੇਂ ਤੋਂ ਇਸ ਥਾਂ 'ਤੇ ਰਹਿ ਰਹੇ ਹਨ ਪਰ ਇਸ ਬੋਰਵੈੱਲ ਨੂੰ ਬੰਦ ਕਰਨ ਲਈ ਕਿਸੇ ਅਧਿਕਾਰੀ ਵਲੋਂ ਕਦਮ ਨਹੀਂ ਚੁੱਕੇ ਗਏ ਹਨ। ਇਸ ਤਰ੍ਹਾਂ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਇਸ ਪਾਸੇ ਕੁੰਭਕਰਨੀ ਨੀਂਦ ਸੋਂ ਰਿਹਾ ਪ੍ਰਤੀਤ ਹੁੰਦਾ ਹੈ। ਇਥੋਂ ਤਕ ਕਿ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਸੰਗਰੂਰ ਦਾ ਜੋ ਨੰਬਰ ਵੈਬਸਾਈਟ 'ਤੇ ਉਪਲਬਧ ਹੈ, ਉਹੋ ਵੀ ਗ਼ਲਤਉੱਸਿਆ ਜਾ ਰਿਹਾ ਹੈ ਜਦਕਿ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਦੇ ਸਾਰੇ ਬੋਰਵੈੱਲਾਂ ਨੂੰ ਬੰਦ ਕਰਨ ਦੇ ਸਖ਼ਤ ਨਿਰਦੇਸ਼ ਦਿੱਤੇ ਗਏ ਹਨ।
ਖੁੱਲ੍ਹੇ ਬੋਰਵੈੱਲਾਂ ਨੂੰ ਬੰਦ ਨਾ ਕਰਨਾ ਪ੍ਰਸ਼ਾਸਨ ਦੀ ਵੱਡੀ ਨਾਲਾਇਕੀ : ਜਥੇਦਾਰ ਫੱਗੂਵਾਲਾ
ਇਸ ਸੰਬੰਧੀ ਸਮਾਜਸੇਵੀ ਜਥੇਦਾਰ ਪ੍ਰਸ਼ੋਤਮ ਸਿੰਘ ਫੱਗੂਵਾਲਾ ਨੇ ਕਿਹਾ ਕਿ ਇੰਨਾ ਵੱਡਾ ਹਾਦਸਾ ਹੋਣ ਦੇ ਬਾਵਜੂਦ ਵੀ ਖੁੱਲੇ ਬੋਰਵੇਲਾ ਦੀ ਨਿਸ਼ਾਨਦੇਹੀ ਕਰਕੇ ਬੋਰਵੈੱਲਾਂ ਨੂੰ ਬੰਦ ਨਾ ਕਰਨਾ ਪ੍ਰਸ਼ਾਸਨ ਦੀ ਵੱਡੀ ਨਾਲਾਇਕੀ ਹੈ। ਪ੍ਰਸ਼ਾਸਨ ਪੰਜਾਬ ਸਰਕਾਰ ਨੂੰ ਉਂਗਲਾਂ 'ਤੇ ਨਚਾ ਰਿਹਾ ਹੈ ਅਤੇ ਪ੍ਰਸ਼ਾਸਨ ਦੀਆਂ ਨਾਕਾਮੀਆਂ ਦਾ ਖ਼ਾਮਿਆਜ਼ਾ ਪੰਜਾਬ ਸਰਕਾਰ ਨੂੰ ਭੁਗਤਣਾ ਪੈ ਰਿਹਾ ਹੈ।
ਕੀ ਕਹਿਣਾ ਹੈ ਐੱਸ. ਡੀ. ਐੱਮ. ਦਾ
ਇਸ ਬਾਰੇ ਜਦੋਂ ਐੱਸ. ਡੀ. ਐੱਮ. ਭਵਾਨੀਗੜ੍ਹ ਅੰਕੁਰ ਮਹਿੰਦਰੂ ਨਾਲ ਗੱਲ ਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਹੁਣੇ ਜਾ ਕੇ ਇਸ ਖੁੱਲੇ ਬੋਰਵੈਲ ਨੂੰ ਬੰਦ ਕਰਵਾ ਰਹੇ ਹਨ।
ਅਕਾਲੀ ਦਲ ਦੇ ਉਮੀਦਵਾਰ ਦੀ ਨਾਮਜ਼ਦਗੀ ਰੱਦ ਹੋਣ 'ਤੇ ਪਿਆ 'ਰੱਫੜ'
NEXT STORY