ਸ਼ੇਰਪੁਰ/ਸੰਗਰੂਰ (ਸਿੰਗਲਾ) : ਅੱਜ ਸਵੇਰ ਸਮੇਂ ਕਾਤਰੋਂ ਤੋਂ ਘਨੌਰੀ ਕਲਾਂ ਵਿਚਕਾਰ ਇਕ ਸੜਕ ਹਾਦਸੇ ਵਿਚ ਪਿਓ-ਪੁੱਤ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ ਜਦਕਿ ਇਕ ਪੁੱਤ ਹਾਦਸੇ ਵਿਚ ਗੰਭੀਰ ਜ਼ਖਮੀ ਹੋ ਗਿਆ। ਜ਼ਖਮੀ ਨੂੰ ਪਟਿਆਲਾ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਅੱਜ ਸਵੇਰ ਸਮੇਂ ਏਕਮਵੀਰ ਸਿੰਘ (15) ਪੁੱਤਰ ਪਰਮਿੰਦਰ ਸਿੰਘ, ਅੰਮ੍ਰਿਤਪਾਲ ਸਿੰਘ(13) ਪੁੱਤਰ ਪਰਮਿੰਦਰ ਸਿੰਘ, ਪਰਮਿੰਦਰ ਸਿੰਘ (40) ਵਾਸੀ ਕੁਠਾਲਾ ਆਪਣੇ ਮੋਟਰਸਾਈਕਲ ਤੇ ਧੂਰੀ ਵੱਲ ਨੂੰ ਜਾ ਰਹੇ ਸਨ।
ਇਹ ਵੀ ਪੜ੍ਹੋ : ਜਲੰਧਰ, ਅੰਮ੍ਰਿਤਸਰ ਤੇ ਬਟਾਲਾ ਜਾਣ ਵਾਲੇ ਰੂਟ ਬਦਲੇ, 5 ਜ਼ਿਲ੍ਹਿਆਂ ਦੀ ਪੁਲਸ ਸਾਂਭੇਗੀ ਮੋਰਚਾ
ਇਸ ਦੌਰਾਨ ਰਸਤੇ ਵਿਚ ਇਕ ਟਰੈਕਟਰ ਟਰਾਲੀ ਨਾਲ ਉਨ੍ਹਾਂ ਦੀ ਜ਼ੋਰਦਾਰ ਟੱਕਰ ਹੋ ਗਈ। ਇਸ ਹਾਦਸੇ ਵਿਚ ਏਕਮਬੀਰ ਸਿੰਘ ਅਤੇ ਪਰਮਿੰਦਰ ਸਿੰਘ ਦੀ ਮੌਤ ਹੋ ਗਈ ਜਦਕਿ ਅੰਮ੍ਰਿਤਪਾਲ ਸਿੰਘ ਗੰਭੀਰ ਜ਼ਖਮੀ ਹੋ ਗਿਆ, ਜੋ ਕਿ ਹਸਪਤਾਲ ਵਿਚ ਜੇਰੇ ਇਲਾਜ ਹੈ। ਇਸ ਘਟਨਾ ਕਾਰਣ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ।
ਪਿੰਡ ਦੌਲਤਪੁਰਾ 'ਚ ਸਰਕਾਰੀ ਰਸਤੇ 'ਚੋਂ ਪਸ਼ੂ ਲੰਘਾਉਣ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਝਗੜਾ
NEXT STORY