ਫਗਵਾੜਾ (ਜਲੋਟਾ)-ਪਿੰਡ ਮਹੇੜੂ ਦੇ ਨੇੜੇ ਇਕ ਨਿੱਜੀ ਯੂਨੀਵਰਸਿਟੀ 'ਚ ਪੜ੍ਹਦੀ ਵਿਦਿਆਰਥਣ ਵੱਲੋਂ 8ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੀ ਪਛਾਣ ਲਕਸ਼ਮੀ ਚੰਦਰਾ (21) ਵਜੋਂ ਹੋਈ,ਜੋਕਿ ਤੇਲੰਗਾਨਾ ਦੀ ਰਹਿਣ ਵਾਲੀ ਸੀ।
ਪੁਲਸ ਨੇ ਵਿਦਿਆਰਥਣ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ’ਚ ਭੇਜ ਦਿੱਤਾ ਹੈ। ਸਰਕਾਰੀ ਡਾਕਟਰਾਂ ਦੀ ਟੀਮ ਨੇ ਲਾਸ਼ ਦਾ ਪੋਸਟਮਾਰਟਮ ਕਰਕੇ ਦੇਹ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਹੈ। ਮ੍ਰਿਤਕਾ ਲਕਸ਼ਮੀ ਚੰਦਰਾ ਨੇ ਕਥਿਤ ਖ਼ੁਦਕੁਸ਼ੀ ਕਿਉਂ ਕੀਤੀ, ਇਸ ਨੂੰ ਲੈ ਕੇ ਰਹੱਸ ਖ਼ਬਰ ਲਿਖੇ ਜਾਣ ਤੱਕ ਬਰਕਰਾਰ ਹੈ। ਪੁਲਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਤਫ਼ਤੀਸ਼ ਜਾਰੀ ਹੈ।
ਇਹ ਵੀ ਪੜ੍ਹੋ: ਅਬੋਹਰ 'ਚ ਵੱਡੀ ਵਾਰਦਾਤ! ਵੈਟਰਨਰੀ ਡਾਕਟਰ ਦਾ ਕਤਲ, SDM ਦੀ ਖ਼ਾਲੀ ਕੋਠੀ 'ਚੋਂ ਮਿਲੀ ਲਾਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
BIG BREAKING: ਪੰਜਾਬ 'ਚ 2 ਗੈਂਗਸਟਰ ਪੁਲਸ ਮੁਕਾਬਲੇ 'ਚ ਢੇਰ
NEXT STORY