ਫਿਰੋਜ਼ਪੁਰ (ਕੁਮਾਰ, ਪਰਮਜੀਤ, ਖੁੱਲਰ) : ਪਿਛਲੇ ਕਾਫੀ ਸਮੇਂ ਤੋਂ ਸ਼ਰਾਰਤੀ ਅਨਸਰਾਂ ਵੱਲੋਂ ਫਿਰੋਜ਼ਪੁਰ ਜੇਲ੍ਹ ਦੇ ਅੰਦਰ ਪੈਕਟਾਂ ’ਚ ਬੰਦ ਕਰ ਕੇ ਮੋਬਾਇਲ ਫੋਨ ਅਤੇ ਨਸ਼ੀਲੇ ਪਦਾਰਥ ਸੁੱਟੇ ਜਾ ਰਹੇ ਹਨ। ਹੁਣ ਫਿਰ ਤੋਂ ਬਾਹਰੋਂ ਫਿਰੋਜ਼ਪੁਰ ਜੇਲ੍ਹ ਦੇ ਅੰਦਰ ਪੈਕੇਟ ਸੁੱਟੇ ਗਏ ਹਨ। ਜੇਲ੍ਹ ਪ੍ਰਸ਼ਾਸਨ ਵੱਲੋਂ ਚਲਾਈ ਗਈ ਤਲਾਸ਼ੀ ਮੁਹਿੰਮ ਦੌਰਾਨ ਜੇਲ ’ਚੋਂ 11 ਮੋਬਾਇਲ ਫੋਨ ਅਤੇ 72 ਤੰਬਾਕੂ ਦੀਆਂ ਪੁੜੀਆਂ ਬਰਾਮਦ ਕੀਤੀਆਂ ਗਈਆਂ ਹਨ, ਜਿਸ ਨੂੰ ਲੈ ਕੇ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਵੱਲੋਂ 12 ਕੈਦੀਆਂ ਅਤੇ ਹਵਾਲਾਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਫਿਰੋਜ਼ਪੁਰ ਦੇ ਏ. ਐੱਸ. ਆਈ. ਗੁਰਦੀਪ ਸਿੰਘ ਨੇ ਦੱਸਿਆ ਕਿ ਜੇਲ੍ਹ ’ਚ ਚਲਾਈ ਗਈ ਤਲਾਸ਼ੀ ਮੁਹਿੰਮ ਦੌਰਾਨ ਹਵਾਲਾਤੀ ਗੁਰਸਿਮਰਨਜੀਤ ਸਿੰਘ, ਹਵਾਲਾਤੀ ਸੰਦੀਪ ਸਿੰਘ, ਕੈਦੀ ਸੁਖਜਿੰਦਰਪਾਲ ਸਿੰਘ ਉਰਫ਼ ਛਨਕਾ, ਹਵਾਲਾਤੀ ਸਕਸ਼ਮ ਗਿਰੀ ਉਰਫ਼ ਸੰਨੀ, ਕੈਦੀ ਕੁਲਵਿੰਦਰ ਸਿੰਘ ਉਰਫ਼ ਰਿੰਕੂ, ਕੈਦੀ ਵਰਿੰਦਰ ਸਿੰਘ ਉਰਫ਼ ਬੰਟੀ, ਹਵਾਲਾਤੀ ਰਵੀਦਾਸ, ਹਵਾਲਾਤੀ ਆਕਾਸ਼, ਹਵਾਲਾਤੀ ਦਰਪਣ, ਹਵਾਲਾਤੀ ਗੁਰਮਨਪ੍ਰੀਤ ਸਿੰਘ ਉਰਫ਼ ਗੁਰਪ੍ਰੀਤ ਸਿੰਘ, ਹਵਾਲਾਤੀ ਗੁਰਨਾਇਬ ਅਤੇ ਹਵਾਲਾਤੀ ਲਵਪ੍ਰੀਤ ਸਿੰਘ ਉਰਫ਼ ਲਵਲੀ ਤੋਂ 11 ਮੋਬਾਇਲ ਫੋਨ ਅਤੇ 72 ਪੈਕੇਟ ਤੰਬਾਕੂ ਦੇ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਨਾਮਜ਼ਦ ਹਵਾਲਾਤੀਆਂ ਅਤੇ ਕੈਦੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰਦੇ ਹੋਏ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
ਭਾਦਸੋਂ ਥਾਣੇ ਦੇ ਐੱਸ. ਐੱਚ. ਓ. 'ਤੇ ਵੱਡੀ ਕਾਰਵਾਈ, ਹੈਰਾਨ ਕਰਨ ਵਾਲਾ ਹੈ ਮਾਮਲਾ
NEXT STORY