ਗੁਰੂਹਰਸਹਾਏ (ਸੁਨੀਲ ਵਿੱਕੀ) : ਥਾਣਾ ਲੱਖੋ ਕੇ ਬਹਿਰਾਮ ਅਤੇ ਥਾਣਾ ਗੁਰੂਹਰਸਹਾਏ ਅਧੀਨ ਪੈਂਦੇ ਪਿੰਡਾਂ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨੂੰ ਲੈ ਕੇ ਪੁਲਸ ਵੱਲੋਂ 10 ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲੇ ਦਰਜ ਕੀਤੇ ਹਨ।
ਇਸ ਦੀ ਜਾਣਕਾਰੀ ਦਿੰਦੇ ਪੁਲਸ ਮੁਲਾਜਮਾਂ ਨੇ ਦੱਸਿਆ ਕਿ ਪਿੰਡ ਲੋਧਰਾਂ, ਸੈਦੇ ਕੇ ਨੌਲ, ਤਾਰਾ ਸਿੰਘ ਵਾਲਾ, ਮਾੜੇ ਖੁਰਦ, ਦੋਨਾ ਬਹਾਦਰ, ਮੇਘਾ ਮਹਾਤਮ, ਬੂਲਾ ਮਹਾਤਮ, ਪਿੰਡ ਛਾਂਗਾ ਮਹਾਤਮ ਅਤੇ ਮਾੜੇ ਕਲਾਂ ਵਿੱਚ ਪਰਾਲੀ ਸਾੜਨ ਸਬੰਧੀ ਪੁਲਸ ਨੂੰ ਗਸ਼ਤ ਅਤੇ ਚੈਕਿੰਗ ਦੌਰਾਨ ਗੁਪਤ ਜਾਣਕਾਰੀਆਂ ਮਿਲੀਆਂ ਸੀ। ਇਸ ਦੇ ਆਧਾਰ ’ਤੇ ਪੁਲਸ ਵੱਲੋਂ ਮਾਮਲੇ ਦਰਜ ਕੀਤੇ ਗਏ ਹਨ ਅਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।
ਸੜਕ ਹਾਦਸੇ ’ਚ 1 ਦੀ ਮੌਤ, SSF ਨੇ ਬਚਾਈ 2 ਲੋਕਾਂ ਦੀ ਜਾਨ
NEXT STORY