ਲੁਧਿਆਣਾ (ਹਿਤੇਸ਼)- ਬੱਸ ਸਟੈਂਡ ਫਲਾਈਓਵਰ ਦੇ ਹੇਠਾਂ ਬਣਾਈ ਗਈ ਸਕੂਟਰ ਮਾਰਕੀਟ ’ਚ ਦੁਕਾਨਾਂ ਦੀ ਅਲਾਟਮੈਂਟ ਨੂੰ ਲੈ ਕੇ ਜਾਂਚ ਸ਼ੁਰੂ ਹੋਣ ਤੋਂ ਬਾਅਦ ਨਗਰ ਨਿਗਮ ਦੀ ਫਾਈਲ ਗੁੰਮ ਹੋ ਗਈ ਹੈ, ਜਿਸ ਨੂੰ ਲੈ ਕੇ ਕੋਰਟ ਵੱਲੋਂ ਐੱਫ. ਆਈ. ਆਰ. ਦਰਜ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਥੇ ਦੱਸਣਯੋਗ ਹੈ ਕਿ ਗਿੱਲ ਰੋਡ ’ਤੇ ਸਕੂਟਰ ਮਾਰਕੀਟ ’ਚ ਦੁਕਾਨਾਂ ਦੀ ਵਜ੍ਹਾ ਨਾਲ ਆ ਰਹੀ ਟ੍ਰੈਫਿਕ ਜਾਮ ਦੀ ਸਮੱਸਿਆ ਨੂੰ ਲੈ ਕੇ ਇਕ ਦੁਕਾਨਦਾਰ ਨੇ ਕੋਰਟ ’ਚ ਕੇਸ ਕੀਤਾ ਗਿਆ ਹੈ ਕਿ ਕਿਸੇ ਹੋਰ ਦੁਕਾਨਦਾਰ ਨੂੰ ਗਿੱਲ ਰੋਡ ਸਥਿਤ ਸਕੂਟਰ ਮਾਰਕੀਟ ’ਚ ਇਕ ਦੁਕਾਨ ਹੋਣ ਦੇ ਬਾਵਜੂਦ ਬੱਸ ਸਟੈਂਡ ਫਲਾਈਓਵਰ ਦੇ ਹੇਠਾਂ 2 ਦੁਕਾਨਾਂ ਦੇ ਦਿੱਤੀਆਂ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀ ਗਾਇਕ ਨੇ ਮਾਰ 'ਤਾ ਬੰਦਾ! ਆਸਟ੍ਰੇਲੀਆ ਰਹਿੰਦੀ ਕੁੜੀ ਨਾਲ ਕੱਢੀ ਖੁੰਦਕ
ਇਸ ਮਾਮਲੇ ’ਚ ਕੋਰਟ ਵੱਲੋਂ ਵਿਜੀਲੈਂਸ ਨੂੰ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ, ਜਿਸ ਦੇ ਆਧਾਰ ’ਤੇ ਇਨਕੁਆਰੀ ਸ਼ੁਰੂ ਹੋਣ ਦੇ ਨਾਲ ਹੀ ਬੱਸ ਸਟੈਂਡ ਫਲਾਈਓਵਰ ਦੇ ਹੇਠਾਂ ਸਕੂਟਰ ਮਾਰਕੀਟ ’ਚ ਦੁਕਾਨਾਂ ਦੀ ਅਲਾਟਮੈਂਟ ਨਾਲ ਸਬੰਧਤ ਫਾਈਲ ਗੁਮ ਹੋ ਗਈ ਹੈ। ਇਹ ਖੁਲਾਸਾ ਨਗਰ ਨਿਗਮ ਕਮਿਸ਼ਨਰ ਵੱਲੋਂ ਜਾਰੀ ਸਰਕੂਲਰ ਤੋਂ ਹੋਇਆ ਹੈ, ਜਿਸ ਦੇ ਮੁਤਾਬਕ ਬੱਸ ਸਟੈਂਡ ਫਲਾਈਓਵਰ ਦੇ ਹੇਠਾਂ ਸਕੂਟਰ ਮਾਰਕੀਟ ’ਚ ਦੁਕਾਨਾਂ ਦੀ ਅਲਾਟਮੈਂਟ ਨਾਲ ਸਬੰਧਤ ਫਾਈਲ ਦੀ ਮੂਵਮੈਂਟ ਚੈੱਕ ਕਰਨ ਲਈ ਬਿਲਡਿੰਗ ਅਤੇ ਤਹਿਬਾਜ਼ਾਰੀ ਬ੍ਰਾਂਚ ਦੇ ਅਧਿਕਾਰੀਆਂ ਦੀ ਡਿਊਟੀ ਲਗਾਈ ਗਈ ਹੈ, ਕਿਉਂਕਿ ਕੋਰਟ ਨੇ 3 ਸਤੰਬਰ ਤੱਕ ਵਿਜੀਲੈਂਸ ਦੇ ਸਾਹਮਣੇ ਫਾਈਲ ਪੇਸ਼ ਨਾ ਕਰਨ ਦੀ ਸੂਰਤ ’ਚ ਐੱਫ. ਆਈ. ਆਰ. ਦਰਜ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ, ਜਿਸ ਦੀ ਫਾਈਲ ਦੀ ਆਖਰੀ ਮੂਵਮੈਂਟ ਵਾਲੀ ਬ੍ਰਾਂਚ ਦੇ ਮੁਲਾਜ਼ਮਾਂ ਦੀ ਜ਼ਿੰਮੇਦਾਰੀ ਫਿਕਸ ਕਰਨ ਦੀ ਚਿਤਾਵਨੀ ਕਮਿਸ਼ਨਰ ਵੱਲੋਂ ਦਿੱਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ - ਗੋਆ 'ਚ ਮਜ਼ੇ ਲੈਣ ਗਏ ਸੀ ਪੰਜਾਬੀ ਮੁੰਡੇ! ਦੇਹ ਵਪਾਰ ਵਾਲੀਆਂ ਕੁੜੀਆਂ ਨੇ ਕਰ 'ਤਾ ਕਾਂਡ
ਵਿਜੀਲੈਂਸ ਦੇ ਸਾਹਮਣੇ ਹੋਵੇਗੀ ਸਾਬਕਾ ਕੌਂਸਲਰਾਂ ਤੋਂ ਲੈ ਕੇ ਅਫ਼ਸਰਾਂ ਦੀ ਪੇਸ਼ੀ
ਜਾਣਕਾਰੀ ਮੁਤਾਬਕ ਇਸ ਮਾਮਲੇ ਦੀ ਜਾਂਚ ਲਈ ਵਿਜੀਲੈਂਸ ਵੱਲੋਂ ਪਹਿਲਾਂ ਗਿੱਲ ਰੋਡ ਸਥਿਤ ਸਕੂਟਰ ਮਾਰਕੀਟ ਦੀਆਂ ਦੁਕਾਨਾਂ ਦੇ ਸਰਵੇ ਤੋਂ ਲੈ ਕੇ ਬੱਸ ਸਟੈਂਡ ਫਲਾਈਓਵਰ ਦੇ ਹੇਠਾਂ ਬਣਾਈ ਗਈ ਸਕੂਟਰ ਮਾਰਕੀਟ ਦੀ ਅਲਾਟਮੈਂਟ ਨੂੰ ਲੈ ਕੇ ਹੁਣ ਤੱਕ ਨਗਰ ਨਿਗਮ ਵੱਲੋਂ ਫੋਟੋ ਕਾਪੀ ਦੇ ਰੂਪ ’ਚ ਮੁਹੱਈਆ ਕਰਵਾਏ ਗਏ ਰਿਕਾਰਡ ਨੂੰ ਆਧਾਰ ਬਣਾਇਆ ਗਿਆ ਹੈ। ਇਸ ਵਿਚ ਦੁਕਾਨਾਂ ਦੀ ਅਲਾਟਮੈਂਟ ਲਈ ਜਨਰਲ ਹਾਊਸ ਦੀ ਮੀਟਿੰਗ ’ਚ ਪਾਸ ਕੀਤੇ ਗਏ ਪ੍ਰਸਤਾਵ ਤਹਿਤ ਬਣਾਈ ਗਈ ਕਮੇਟੀ ਦੇ ਮੈਂਬਰਾਂ ਦੀ ਵਿਜੀਲੈਂਸ ਦੇ ਸਾਹਮਣੇ ਹੋਵੇਗੀ, ਇਨ੍ਹਾਂ ’ਚ ਤਹਿਬਾਜ਼ਾਰੀ ਬ੍ਰਾਂਚ ਦੇਅਫਸਰਾਂ ਤੋਂ ਲੈ ਕੇ ਸਾਬਕਾ ਕੌਂਸਲਰਾਂ ਤੱਕ ਦੇ ਨਾਂ ਸ਼ਾਮਲ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਾਮੇ ਦੇ ਕਤਲ ਦਾ ਬਦਲਾ ਲੈਣ ਲਈ ਚਲਾਈਆਂ ਗੋਲ਼ੀਆਂ, ਚੜ੍ਹਿਆ ਕਾਊਂਟਰ ਇੰਟੈਲੀਜੈਂਸ ਦੇ ਹੱਥੇ
NEXT STORY