ਲੁਧਿਆਣਾ (ਨਰਿੰਦਰ) : ਲੁਧਿਆਣਾ ਬੱਸ ਸਟੈਂਡ ਨੇੜੇ ਇਕ ਕਾਰ ਨੂੰ ਦੇਖਦੇ ਹੀ ਦੇਖਦੇ ਅਚਾਨਕ ਅੱਗ ਲੱਗ ਗਈ। ਕਾਰ 'ਚ ਇਕ ਬਜ਼ੁਰਗ ਜੋੜਾ ਸਵਾਰ ਸੀ, ਜਿਨ੍ਹਾਂ ਨੂੰ ਤੁਰੰਤ ਲੋਕਾਂ ਨੇ ਬਾਹਰ ਕੱਢ ਲਿਆ। ਇਸ ਤੋਂ ਬਾਅਦ ਕੁਝ ਦੂਰੀ 'ਤੇ ਖੜ੍ਹੇ ਇਕ ਪਾਣੀ ਦੀ ਸਪਲਾਈ ਵਾਲੇ ਟਰੱਕ ਨੇ ਮੌਕੇ 'ਤੇ ਬੜੀ ਮੁਸ਼ਕਲ ਨਾਲ ਅੱਗ 'ਤੇ ਕਾਬੂ ਪਾਇਆ। ਕਾਰ 'ਚ ਸਵਾਰ ਬਜ਼ੁਰਗ ਔਰਤ ਨੇ ਦੱਸਿਆ ਕਿ ਉਹ ਲੁਧਿਆਣਾ ਦੇ ਹੀ ਰਹਿਣ ਵਾਲੇ ਹਨ ਅਤੇ ਜਲੰਧਰ ਤੋਂ ਵਾਪਸ ਆਪਣੇ ਘਰ ਆ ਰਹੇ ਸਨ ਕਿ ਅਚਾਨਕ ਕਾਰ 'ਚੋਂ ਧੂੰਆਂ ਨਿਕਲਣ ਲੱਗਿਆ ਅਤੇ ਉਨ੍ਹਾਂ ਨੇ ਜਦੋਂ ਕਾਰ ਰੋਕੀ ਤਾਂ ਕਾਰ ਨੂੰ ਅੱਗ ਲੱਗ ਗਈ। ਉੱਥੇ ਮੌਜੂਦ ਲੋਕਾਂ ਵਲੋਂ ਕਾਰ 'ਚੋਂ ਦੋਹਾਂ ਪਤੀ-ਪਤਨੀ ਨੂੰ ਬਾਹਰ ਕੱਢਿਆ ਗਿਆ। ਚੰਗੀ ਗੱਲ ਇਹ ਰਹੀ ਕਿ ਇਸ ਹਾਦਸੇ 'ਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।
ਪੰਜਾਬ 'ਚ ਕਾਂਗਰਸੀਆਂ ਦਾ ਰੱਬ ਰਾਖਾ, ਵਿਰੋਧੀ ਕਰਨ ਲੱਗੇ ਟਕੋਰਾਂ!
NEXT STORY