ਨਿਹਾਲ ਸਿੰਘ ਵਾਲਾ (ਰਣਜੀਤ ਬਾਵਾ)- ਨਿਹਾਲ ਸਿੰਘ ਵਾਲਾ ਵਿਖੇ ਤਿੰਨ ਦਿਨ ਪਹਿਲਾਂ ਹੋਈ ਫਾਇਰਿੰਗ ਦਾ ਮਾਮਲਾ ਹਾਲੇ ਠੰਡਾ ਨਹੀਂ ਸੀ ਹਇਆ ਕਿ ਅੱਜ ਥਾਣਾ ਨਿਹਾਲ ਸਿੰਘ ਵਾਲਾ ਅਧੀਨ ਆਉਂਦੇ ਪਿੰਡ ਮਾਣੂੰਕੇ ਵਿਖੇ ਇੱਕ ਘਰ ਵਿੱਚ ਦਾਖਲ ਹੋ ਕੇ ਅੰਨ੍ਹੇਵਾਹ ਗੋਲੀਆਂ ਚਲਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਮਿਲੀ ਜਾਣਕਾਰੀ ਮੁਤਾਬਕ ਕਿਸੇ ਪੁਰਾਣੀ ਰੰਜਿਸ਼ ਨੂੰ ਲੈ ਕੇ ਦੋ ਧਿਰਾਂ ਵਿੱਚ ਵਿਵਾਦ ਚੱਲ ਰਿਹਾ ਸੀ ਕਿ ਇੱਕ ਧਿਰ ਦੇ ਵਿਅਕਤੀ ਨੇ ਪਿੰਡ ਦੀ ਸੰਘਣੀ ਅਬਾਦੀ ਵਿੱਚ ਬਣੇ ਦੂਸਰੀ ਧਿਰ ਦੇ ਘਰ ਅੰਦਰ ਜਾ ਕੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਗਨਿਮਤ ਇਹ ਰਹੀ ਕਿ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਪਰ ਇਸ ਵਾਰਦਾਤ ਕਾਰਨ ਪਿੰਡ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ- ਫੌਜੀ ਪਤੀ ਡਿਊਟੀ 'ਤੇ ਰਹਿੰਦੈ ਬਾਹਰ, ਪਿੱਛੋਂ ਜੇਠ ਨਾਲ ਬਣ ਗਏ ਨਾਜਾਇਜ਼ ਸਬੰਧ, ਧੀ ਨੇ ਦੇਖ ਲਿਆ ਤਾਂ ਮਾਂ ਬਣੀ ਹੈਵਾਨ
ਇੱਥੇ ਜ਼ਿਕਰਯੋਗ ਹੈ ਕਿ ਇਸ ਪਿੰਡ 'ਚ ਕਈ ਵਾਰ ਗੋਲੀਆਂ ਚੱਲਣ ਦੇ ਮਾਮਲੇ ਸਾਹਮਣੇ ਆਏ ਹਨ ਅਤੇ ਪਿਛਲੇ ਸਮੇਂ ਪਿੰਡ ਦੇ ਸਰਪੰਚ ਬੇਅੰਤ ਸਿੰਘ ਅਤੇ ਪਿੰਡ ਦੇ ਇਕ ਵਿਅਕਤੀ ਰਜਿੰਦਰ ਗੋਗਾ ਦੇ ਕਤਲ ਵੀ ਹੋ ਚੁੱਕੇ ਹਨ। ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਘਟਨਾ ਦੀ ਜਾਂਚ ਵਿੱਚ ਜੁਟ ਗਈ ਹੈ। ਤਿੰਨ ਦਿਨ ਪਹਿਲਾਂ ਹੀ ਨਿਹਾਲ ਸਿੰਘ ਵਾਲਾ ਸ਼ਹਿਰ 'ਚ ਦੋ ਧਿਰਾਂ ਦੀ ਝੜਪ ਹੋ ਚੁੱਕੀ ਹੈ, ਜਿਸ ਦੌਰਾਨ ਚੱਲੀਆਂ ਗੋਲੀਆਂ ਵਿੱਚ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ ਸਨ।
ਇਹ ਵੀ ਪੜ੍ਹੋ- ਡਿਪੂ 'ਚੋਂ ਸਸਤਾ ਰਾਸ਼ਨ ਲੈਣ ਵਾਲੇ ਜ਼ਰੂਰ ਪੜ੍ਹੋ ਇਹ ਖ਼ਬਰ, ਜਾਰੀ ਹੋ ਗਈਆਂ ਸਖ਼ਤ ਹਦਾਇਤਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਬਿਨਾਂ ਟਿਕਟ ਦੇ ਯਾਤਰੀਆਂ ਤੋਂ ਵਸੂਲਿਆ 21,000 ਰੁਪਏ ਦਾ ਜੁਰਮਾਨਾ
NEXT STORY