ਗੁਰਦਾਸਪੁਰ (ਹਰਮਨ, ਗੁਰਪ੍ਰੀਤ) : ਭਾਰਤ-ਪਾਕਿਸਤਾਨ ਦਰਮਿਆਨ ਚੱਲ ਰਹੀ ਜੰਗ ਦਾ ਖਮਿਆਜ਼ਾ ਹੁਣ ਦਿਨ ਰਾਤ ਇਲਾਕੇ ਦੇ ਲੋਕ ਭੁਗਤ ਰਹੇ ਹਨ। ਜ਼ਿਲ੍ਹਾ ਗੁਰਦਾਸਪੁਰ ਥਾਣਾ ਭੈਣੀ ਮੀਆਂ ਖਾਂ ਦੇ ਪਿੰਡ ਰਾਜੂ ਬੇਲਾ ਛਿੱਛਰਾ ਦੇ ਖੇਤਾਂ ਵਿਚ ਲਗਾਤਾਰ ਚਾਰ ਤੋਂ ਪੰਜ ਬੰਬ ਧਮਾਕੇ ਹੋਏ ਹਨ। ਜਦੋਂ ਮੌਕੇ 'ਤੇ ਦੇਖਿਆ ਗਿਆ ਤਾਂ ਇਨ੍ਹਾਂ ਧਮਾਕਿਆਂ ਨਾਲ ਖੇਤਾਂ ਵਿਚ 40 ਫੁੱਟ ਤੋਂ ਚੌੜੇ ਅਤੇ 10 ਫੁੱਟ ਤੋਂ ਡੂੰਘੇ ਟੋਏ ਪੈ ਚੁੱਕੇ ਹਨ। ਇਸ ਤੋਂ ਇਲਾਵਾ ਨੇੜੇ ਬਿਜਲੀ ਦੀਆਂ ਲਾਈਨਾਂ ਅਤੇ ਟਰਾਂਸਫਾਰਮਰ ਆਦੀ ਵੀ ਧਮਾਕਿਆਂ ਕਾਰਨ ਪ੍ਰਭਾਵਿਤ ਹੋਏ ਹਨ। ਇਸ ਤੋਂ ਇਲਾਵਾ ਨੇੜਲੇ ਘਰਾਂ ਦੇ ਸ਼ੀਸ਼ੇ ਤਾਂ ਛੱਡੋ ਦਰਵਾਜ਼ੇ ਵੀ ਧਮਾਕਿਆਂ ਨਾਲ ਟੁੱਟਣ ਦੀਆਂ ਖਬਰਾਂ ਹਨ।
ਇਹ ਵੀ ਪੜ੍ਹੋ : ਪਾਕਿਸਤਾਨ ਵੱਲੋਂ ਜਲੰਧਰ, ਬਠਿੰਡਾ, ਗੁਰਦਾਸਪੁਰ ਸਣੇ ਕਈ ਸ਼ਹਿਰਾਂ 'ਤੇ ਹਮਲੇ, ਰੈੱਡ ਅਲਰਟ ਜਾਰੀ
ਇਸ ਸਬੰਧੀ ਗੱਲਬਾਤ ਕਰਦੇ ਹੋਏ ਘਰ ਦੇ ਮਾਲਕ ਗੁਰਕਰਨ ਸਿੰਘ ਨੇ ਦੱਸਿਆ ਕਿ ਸਵੇਰੇ ਪੌਣੇ ਪੰਜ ਵਜੇ 4 ਤੋਂ 5 ਧਮਾਕੇ ਹੋਏ ਸਨ ਪਹਿਲੇ ਧਮਾਕਿਆਂ ਨਾਲ ਤਾਂ ਕੁਝ ਨਹੀਂ ਹੋਇਆ ਪਰ ਪਿੱਛੋਂ ਹੋਏ 3 ਧਮਾਕਿਆਂ ਕਾਰਨ ਉਨ੍ਹਾਂ ਦੇ ਘਰ ਦਾ ਕਾਫੀ ਨੁਕਸਾਨ ਹੋ ਗਿਆ ਹੈ। ਇਸ ਮੌਕੇ ਪਿੰਡ ਦੇ ਸਾਬਕਾ ਸਰਪੰਚ ਸੁਖਦੇਵ ਸਿੰਘ ਨੇ ਦੱਸਿਆ ਕਿ ਜਦੋਂ ਬੰਬ ਧਮਾਕੇ ਹੋਏ ਤਾਂ ਉਹ ਘਰ ਦੀ ਛੱਤ 'ਤੇ ਸਨ ਤਾਂ ਲਗਾਤਾਰ ਬੰਬ ਡਿੱਗਣੇ ਸ਼ੁਰੂ ਹੋ ਗਏ। ਪਹਿਲੇ ਧਮਾਕਿਆਂ ਦੀ ਇੰਨੀ ਆਵਾਜ਼ ਨਹੀਂ ਸੀ ਪਰ ਪਿੱਛੋਂ ਡਿੱਗੇ ਤਿੰਨ ਧਮਾਕਿਆਂ ਕਾਰਨ ਪਿੰਡ ਦੇ ਆਲੇ ਦੁਆਲੇ ਧੂੰਆਂ ਹੀ ਧੂੰਆਂ ਹੋ ਗਿਆ ਸੀ ਅਤੇ ਉਹਨਾਂ ਨੂੰ ਇੰਝ ਜਾਪਿਆ ਕਿ ਜਿਵੇਂ ਧਮਾਕੇ ਉਨ੍ਹਾਂ ਦੇ ਪਿੰਡ ਵਿਚ ਹੀ ਹੋਏ ਹਨ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਭੈਣੀ ਮੀਆਂ ਖਾਨ ਦੇ ਮੁਖੀ ਸਰਬਜੀਤ ਸਿੰਘ ਚਾਲ ਡੀਐੱਸਪੀ ਕੁਲਵੰਤ ਸਿੰਘ ਤੋਂ ਇਲਾਵਾ ਭਾਰਤੀ ਫੌਜ ਦੇ ਉੱਚ ਅਧਿਕਾਰੀਆਂ ਨੇ ਵੀ ਮੌਕੇ ਦਾ ਜਾਇਜ਼ਾ ਲਿਆ।
ਇਹ ਵੀ ਪੜ੍ਹੋ : ਜੰਗ ਦੇ ਮਾਹੌਲ ਦੌਰਾਨ ਪੰਜਾਬ ਵਿਚ ਵੱਡੇ ਪੱਧਰ 'ਤੇ ਅਫ਼ਸਰਾਂ ਦੇ ਤਬਾਦਲੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਗੁਰਦਾਸਪੁਰ ਅੰਦਰ ਡਰੋਨ ਉਡਾਉਣ/ਲੇਜ਼ਰ ਲਾਈਟ ਮਨੁੱਖ ਰਹਿਤ ਹਵਾਈ ਵਾਹਨ 'ਤੇ ਲੱਗੀ ਸਖ਼ਤ ਪਾਬੰਦੀ
NEXT STORY