ਚੰਡੀਗੜ੍ਹ (ਸੁਸ਼ੀਲ) : ਬੈਂਕ ਕਰਮਚਾਰੀ ਬਣ ਕੇ ਠੱਗਾਂ ਨੇ ਵੀਡੀਓ ਕਾਲ ਰਾਹੀਂ ਇੱਕ ਵਿਅਕਤੀ ਦੇ ਕ੍ਰੈਡਿਟ ਕਾਰਡ ਤੋਂ 12 ਲੱਖ 71 ਹਜ਼ਾਰ 693 ਰੁਪਏ ਦੀ ਠੱਗੀ ਮਾਰ ਲਈ। ਰੁਪਏ ਮਿਲਣ ਦਾ ਮੈਸੇਜ਼ ਆਉਣ ਦੇ ਬਾਅਦ ਸੈਕਟਰ-35 ਵਾਸੀ ਸੰਜੇ ਵਾਲੀਆ ਨੂੰ ਠੱਗੀ ਦਾ ਪਤਾ ਲੱਗਾ। ਉਸਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਸਾਈਬਰ ਸੈੱਲ ਨੇ ਮਾਮਲੇ ਦੀ ਜਾਂਚ ਕਰ ਕੇ ਸੰਜੇ ਵਾਲੀਆ ਦੇ ਬਿਆਨਾਂ ’ਤੇ ਅਣਪਛਾਤੇ ਠੱਗਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਸੈਕਟਰ-35 ਵਾਸੀ ਸੰਜੇ ਵਾਲੀਆ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸਨੇ 24 ਮਾਰਚ, 2026 ਨੂੰ ਐੱਚ. ਐੱਸ. ਬੀ. ਸੀ. ਬੈਂਕ ਦਾ ਕ੍ਰੈਡਿਟ ਕਾਰਡ ਲੈਣ ਲਈ ਅਰਜ਼ੀ ਦਿੱਤੀ ਸੀ।
ਅਗਲੇ ਦਿਨ 25 ਮਾਰਚ ਨੂੰ ਉਸਨੂੰ ਇੱਕ ਅਣਜਾਣ ਨੰਬਰ ਤੋਂ ਕਾਲ ਆਈ। ਕਾਲ ਕਰਨ ਵਾਲੇ ਨੇ ਖ਼ੁਦ ਨੂੰ ਬੈਂਕ ਅਧਿਕਾਰੀ ਦੱਸਦਿਆਂ ਕ੍ਰੈਡਿਟ ਕਾਰਡ ਅਪਰੂਵਲ ਲਈ ਵੀਡੀਓ ਵੈਰੀਫਿਕੇਸ਼ਨ ਕਰਨ ਦੀ ਗੱਲ ਕਹੀ। ਵੀਡੀਓ ਕਾਲ ਦੌਰਾਨ ਧੋਖਾਧੜੀ ਕਰਨ ਵਾਲਿਆਂ ਨੇ ਉਸਨੂੰ ਸਕਰੀਨ ਸ਼ੇਅਰ ਕਰਨ ਲਈ ਕਿਹਾ ਅਤੇ ਮੋਬਾਇਲ ਨੰਬਰ ਅਤੇ ਈ. ਮੇਲ ਆਈ. ਡੀ. ਦੀ ਜਾਣਕਾਰੀ ਹਾਸਲ ਕਰ ਲਈ। ਇਸ ਦੇ ਬਾਅਦ ਠੱਗਾਂ ਨੇ ਅਮਰੀਕਨ ਐਕਸਪ੍ਰੈੱਸ ਕਾਰਡ ਦੀ ਪੁਸ਼ਟੀ ਕਰਨ ਲਈ ਕਿਹਾ। ਸ਼ਿਕਾਇਤਕਰਤਾ ਮੁਤਾਬਕ ਉਸਨੇ ਪੂਰਾ ਕਾਰਡ ਨੰਬਰ ਸਾਂਝਾ ਨਹੀਂ ਕੀਤਾ, ਪਰ ਸਕਰੀਨ ਸ਼ੇਅਰਿੰਗ ਦੌਰਾਨ ਠੱਗ ਲੋੜੀਂਦੀ ਜਾਣਕਾਰੀ ਪ੍ਰਾਪਤ ਕਰਨ ’ਚ ਸਫ਼ਲ ਹੋ ਗਏ। ਇਸ ਤੋਂ ਥੋੜ੍ਹੀ ਹੀ ਦੇਰ ਬਾਅਦ ਸ਼ਿਕਾਇਤਕਰਤਾ ਦੇ ਮੋਬਾਇਲ ਫੋਨ ’ਤੇ ਲਗਾਤਾਰ ਟ੍ਰਾਂਜੈਕਸ਼ਨ ਦੇ ਸੁਨੇਹੇ ਆਉਣ ਲੱਗੇ।
ਸ਼ਿਕਾਇਤ ਮੁਤਾਬਕ ਲਗਭਗ 10 ਮਿੰਟਾਂ ਦੇ ਅੰਦਰ ਸਵਿਗੀ ਮਰਚੈਂਟ ਰਾਹੀਂ 14 ਵੱਖ-ਵੱਖ ਟ੍ਰਾਂਜੈਕਸ਼ਨ ਕੀਤੇ ਗਏ, ਜਿਨ੍ਹਾਂ ਦੀ ਕੁੱਲ ਰਕਮ 12,71,693 ਸੀ। ਘਟਨਾ ਦਾ ਪਤਾ ਲੱਗਦੇ ਹੀ ਸ਼ਿਕਾਇਤਕਰਤਾ ਨੇ ਤੁਰੰਤ ਸਬੰਧਿਤ ਕ੍ਰੈਡਿਟ ਕਾਰਡ ਕੰਪਨੀ ਨੂੰ ਸੂਚਿਤ ਕਰ ਕੇ ਕਾਰਡ ਨੂੰ ਬਲਾਕ ਕਰਵਾ ਦਿੱਤਾ। ਕੰਪਨੀ ਵੱਲੋਂ ਉਸਨੂੰ ਰਿਪਲੇਸਮੈਂਟ ਕਾਰਡ ਜਾਰੀ ਕਰਨ ਅਤੇ ਮਾਮਲੇ ਦੀ ਜਾਂਚ ਦਾ ਭਰੋਸਾ ਦਿੱਤਾ ਗਿਆ ਹੈ। ਧੋਖਾਧੜੀ ਦਾ ਅਹਿਸਾਸ ਹੋਣ ’ਤੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਸਾਈਬਰ ਸੈੱਲ ਨੇ ਮਾਮਲੇ ਦੀ ਜਾਂਚ ਕਰ ਕੇ ਠੱਗਾਂ ’ਤੇ ਮਾਮਲਾ ਦਰਜ ਕੀਤਾ।
ਅਮਰੀਕਾ ਤੋਂ ਆਈ ਦੁਖਦ ਖ਼ਬਰ, ਨਹਾਉਂਦੇ ਹੋਏ 35 ਸਾਲਾ ਗੁਰਸਿੱਖ ਮੁੰਡੇ ਦੀ ਅਚਾਨਕ ਮੌਤ
NEXT STORY