ਜ਼ੀਰਕਪੁਰ (ਧੀਮਾਨ) : ਬਲਟਾਣਾ ਖੇਤਰ ’ਚ ਚਾਲਾਕੀ ਨਾਲ ਕੀਤੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਦੋ ਨੌਜਵਾਨਾਂ ਨੇ ਡਿਜੀਟਲ ਭੁਗਤਾਨ ਦਾ ਝਾਂਸਾ ਦੇ ਕੇ ਜਿਊਲਰ ਨੂੰ ਚਕਮਾ ਦੇ ਦਿੱਤਾ ਅਤੇ ਮਹਿੰਗੀ ਅੰਗੂਠੀ ਲੈ ਕੇ ਫ਼ਰਾਰ ਹੋ ਗਏ। ਇਸ ਘਟਨਾ ਤੋਂ ਬਾਅਦ ਖੇਤਰ ਦੇ ਵਪਾਰੀਆਂ ’ਚ ਚਿੰਤਾ ਦਾ ਮਾਹੌਲ ਬਣ ਗਿਆ ਹੈ। ਗੁਰਦੇਵ ਜਿਊਲਰ ਦੇ ਮਾਲਕ ਸੰਦੀਪ ਵਰਮਾ ਮੁਤਾਬਕ ਸੋਮਵਾਰ ਦੁਪਹਿਰ ਕਰੀਬ 2 ਵਜੇ ਦੋ ਨੌਜਵਾਨ ਬਾਈਕ ’ਤੇ ਦੁਕਾਨ ‘ਤੇ ਆਏ।
ਉਨ੍ਹਾਂ ’ਚੋਂ ਇਕ ਨੌਜਵਾਨ ਅੰਦਰ ਆਇਆ ਤੇ ਉਸ ਨੇ ਕਰੀਬ 68 ਹਜ਼ਾਰ ਰੁਪਏ ਦੀ ਅੰਗੂਠੀ ਪਸੰਦ ਕੀਤੀ। ਭੁਗਤਾਨ ਕਰਨ ਲਈ ਉਸ ਨੇ ਯੂ. ਪੀ. ਆਈ. ਸਕੈਨਰ ਰਾਹੀਂ ਰਕਮ ਭੇਜਣ ਦੀ ਗੱਲ ਕੀਤੀ ਤੇ ਕੁੱਝ ਸਮੇਂ ਬਾਅਦ ਆਪਣੇ ਮੋਬਾਇਲ ‘ਤੇ 68 ਹਜ਼ਾਰ 600 ਰੁਪਏ ਦੀ ਭੁਗਤਾਨ ਹੋਣ ਦੀ ਸਕਰੀਨ ਵੀ ਦਿਖਾਈ। ਸੰਦੀਪ ਵਰਮਾ ਨੇ ਦੱਸਿਆ ਕਿ ਨੌਜਵਾਨ ਨੇ ਜਲਦਬਾਜ਼ੀ ’ਚ ਭੁਗਤਾਨ ਹੋਣ ਦਾ ਯਕੀਨ ਦਿਵਾਇਆ ਤੇ ਅੰਗੂਠੀ ਲੈ ਕੇ ਬਾਹਰ ਖੜ੍ਹੇ ਸਾਥੀ ਨਾਲ ਬਾਈਕ ’ਤੇ ਬੈਠ ਕੇ ਫ਼ਰਾਰ ਹੋ ਗਿਆ।
ਕੁੱਝ ਸਮੇਂ ਬਾਅਦ ਜਦੋਂ ਦੁਕਾਨਦਾਰ ਦੇ ਮੋਬਾਇਲ ‘ਤੇ ਕੋਈ ਭੁਗਤਾਨ ਸਬੰਧੀ ਮੈਸਜ ਨਹੀਂ ਆਇਆ ਤਾਂ ਉਸ ਨੇ ਬੈਂਕ ਖ਼ਾਤੇ ਦੀ ਜਾਂਚ ਕੀਤੀ, ਜਿੱਥੇ ਕੋਈ ਵੀ ਰਕਮ ਜਮ੍ਹਾਂ ਨਹੀਂ ਹੋਈ ਸੀ। ਠੱਗੀ ਦਾ ਪਤਾ ਲੱਗਣ ’ਤੇ ਸੰਦੀਪ ਵਰਮਾ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ। ਦੁਕਾਨ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ’ਚ ਦੋਵੇਂ ਨੌਜਵਾਨਾਂ ਦੀ ਹਰਕਤ ਕੈਦ ਹੋ ਗਈ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਪੰਜਾਬ: Student ਵੱਲੋਂ Teacher ਨਾਲ 15 ਕਰੋੜ ਰੁਪਏ ਦੀ ਠੱਗੀ! ਹੋਸ਼ ਉਡਾ ਦੇਵੇਗਾ ਪੂਰਾ ਮਾਮਲਾ
NEXT STORY