ਸ੍ਰੀ ਮੁਕਤਸਰ ਸਾਹਿਬ (ਪਵਨ) - ਜਾਅਲੀ ਚੈੱਕ ਰਾਹੀਂ ਇਕ ਪ੍ਰਾਈਵੇਟ ਫਰਮ ਦੇ ਅਕਾਊਂਟ 'ਚੋਂ 96880 ਰੁਪਏ ਕਢਵਾਉਣ ਦੇ ਦੋਸ਼ ਵਿਚ ਥਾਣਾ ਸਿਟੀ ਪੁਲਸ ਨੇ ਇਕ ਵਿਅਕਤੀ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਨਵੀਂ ਅਨਾਜ ਮੰਡੀ ਸਥਿਤ ਬੈਂਕ ਆਫ ਬੜੌਦਾ ਦੇ ਸੀਨੀਅਰ ਮੈਨੇਜਰ ਪੂਰਨ ਚੰਦ ਨੇ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਦੇ ਨਾਕਾ ਨੰਬਰ 6 ਨੇੜੇ ਰਹਿਣ ਵਾਲੇ ਕ੍ਰਿਸ਼ਨ ਲਾਲ ਨੇ ਬੀਤੀ 5 ਮਾਰਚ ਨੂੰ ਸ਼ਾਹ ਬ੍ਰਦਰਜ਼ ਪ੍ਰਾਈਵੇਟ ਲਿਮਟਿਡ ਦੇ ਯੂਨੀਅਨ ਬੈਂਕ ਮੁੰਬਈ ਦਾ 47,437 ਰੁਪਏ ਦਾ ਚੈੱਕ ਨੰਬਰ 84397 ਸਾਡੀ ਸਰਵਿਸ ਬ੍ਰਾਂਚ ਚੰਡੀਗੜ੍ਹ ਵਿਚ ਲਾਇਆ ਸੀ। ਚੈੱਕ ਕੈਸ਼ ਹੋਣ ਦੇ ਬਾਅਦ ਰਕਮ ਕ੍ਰਿਸ਼ਨ ਕੁਮਾਰ ਦੇ ਖਾਤੇ ਵਿਚ ਆ ਗਈ। ਉਸ ਦੇ ਬਾਅਦ 7 ਮਾਰਚ ਨੂੰ ਮੁੜ ਤੋਂ ਕ੍ਰਿਸ਼ਨ ਕੁਮਾਰ ਨੇ ਉਨ੍ਹਾਂ ਦੀ ਸਰਵਿਸ ਬ੍ਰਾਂਚ ਵਿਚ 49,437 ਰੁਪਏ ਦਾ ਲਾਇਆ ਚੈੱਕ ਨੰਬਰ 34398 ਵੀ ਕੈਸ਼ ਹੋ ਗਿਆ। ਇਸ ਦੇ ਬਾਅਦ ਕ੍ਰਿਸ਼ਨ ਕੁਮਾਰ ਨੇ 9 ਮਾਰਚ ਨੂੰ 92,437 ਰੁਪਏ ਦਾ ਚੈੱਕ ਫਿਰ ਲਾਇਆ ਪਰ ਉਹ ਪਾਸ ਨਹੀਂ ਹੋ ਸਕਿਆ ਕਿਉਂਕਿ ਯੂਨੀਅਨ ਬੈਂਕ ਚੰਡੀਗੜ੍ਹ ਦੇ ਜ਼ਰੀਏ ਇਸ ਗੱਲ ਦਾ ਪਤਾ ਲਗ ਗਿਆ ਸੀ ਕਿ ਚੈੱਕ ਜਾਅਲੀ ਹੈ।
ਬੈਂਕ ਦੇ ਸੀਨੀਅਰ ਮੈਨੇਜਰ ਮੁਤਾਬਕ ਬੈਂਕ ਨੇ ਉਨ੍ਹਾਂ ਨੂੰ ਦੱਸਿਆ ਕਿ ਚੈੱਕ ਨੰਬਰ 84379, 84398 ਅਤੇ 84399 ਸ਼ਾਹ ਬ੍ਰਦਰਜ਼ ਪ੍ਰਾਈਵੇਟ ਲਿਮਟਿਡ ਨੂੰ ਜਾਰੀ ਕੀਤੇ ਗਏ ਹਨ, ਜਿਨ੍ਹਾਂ ਵਿਚ ਦੋ ਚੈੱਕ ਫਰਮ ਨੇ ਕਿਸੇ ਨੂੰ ਦੇ ਦਿੱਤੇ ਹਨ। ਜਦੋਂਕਿ ਤੀਜਾ ਚੈੱਕ ਫਰਮ ਦੇ ਕੋਲ ਹੀ ਹੈ। ਜਦੋਂ ਕਿ ਕ੍ਰਿਸ਼ਨ ਕੁਮਾਰ ਨੇ ਤੀਜਾ ਚੈੱਕ ਨੰਬਰ 84399 ਵੀ ਕੈਸ਼ ਕਰਵਾਉਣ ਲਈ ਬੈਂਕ ਵਿਚ ਲਾ ਦਿੱਤਾ, ਜਿਸ ਤੋਂ ਚੈੱਕ ਜਾਅਲੀ ਹੋਣ ਦਾ ਸ਼ੱਕ ਪੈਦਾ ਹੋਇਆ।
ਸੀਨੀਅਰ ਮੈਨੇਜਰ ਦੇ ਮੁਤਾਬਕ ਕ੍ਰਿਸ਼ਨ ਕੁਮਾਰ ਨੇ ਜਾਅਲੀ ਚੈੱਕ ਬਣਾ ਕੇ ਸ਼ਾਹ ਬ੍ਰਦਰਜ਼ ਪ੍ਰਾਈਵੇਟ ਲਿਮਟਿਡ ਦੇ ਨਾਲ ਠੱਗੀ ਮਾਰੀ, ਜਦੋਂਕਿ ਉਸ ਨੇ ਪਹਿਲਾਂ ਕੈਸ਼ ਕਰਵਾਏ ਚੈੱਕ ਦੀ ਰਕਮ 96880 ਰੁਪਏ ਏ. ਟੀ. ਐੱਮ. ਦੇ ਜ਼ਰੀਏ ਕਢਵਾ ਲਏ।
ਥਾਣਾ ਸਿਟੀ ਦੇ ਇੰਚਾਰਜ ਤੇਜਿੰਦਰਪਾਲ ਸਿੰਘ ਦੇ ਮੁਤਾਬਕ ਇਸ ਮਾਮਲੇ ਵਿਚ ਕ੍ਰਿਸ਼ਨ ਕੁਮਾਰ ਦੇ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸਰਕਾਰੀ ਡਾਕਟਰਾਂ ਨੇ ਕਾਲੇ ਬਿੱਲੇ ਲਾ ਕੇ ਕੀਤਾ ਪ੍ਰਦਰਸ਼ਨ
NEXT STORY