ਗਿੱਦੜਬਾਹਾ (ਚਾਵਲਾ): ਪਿੰਡ ਮਧੀਰ ਦੇ ਰਹਿਣ ਵਾਲੇ ਇਕ 18 ਸਾਲਾਂ ਨੌਜਵਾਨ ਦੇ ਰਾਜਸਥਾਨ ਨਹਿਰ ’ਚ ਨਹਾਉਂਦੇ ਸਮੇਂ ਡੁੱਬ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਜਸਕਰਨ ਸਿੰਘ ਉਰਫ ਹੈਪੀ ਪੁੱਤਰ ਪਰਮਜੀਤ ਸਿੰਘ ਆਪਣੇ ਕੁਝ ਦੋਸਤਾਂ ਨਾਲ ਪਿੰਡ ਗੁਰੂਸਰ ਨੇੜਿਓਂ ਲੰਘਦੀਆਂ ਨਹਿਰ ’ਚ ਨਹਾਉਣ ਲਈ ਗਿਆ ਸੀ। ਨਹਾਉਂਦੇ ਸਮੇਂ ਪਾਣੀ ਦੇ ਤੇਜ਼ ਵਆਹ ਕਾਰਨ ਜਸਕਰਨ ਸਿੰਘ ਉਰਫ ਹੈਪੀ ਨਹਿਰ ’ਚ ਡੁੱਬ ਗਿਆ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਇਕ ਬਾਂਹ ਕੰਮ ਨਹੀਂ ਕਰਦੀ ਸੀ ਪਰ ਫ਼ਿਰ ਵੀ ਉਸ ਨੇ ਆਪਣੇ ਦੋਸਤਾਂ ਦੇ ਕਹਿਣ ’ਤੇ ਨਹਿਰ ’ਚ ਛਲਾਂਗ ਮਾਰ ਦਿੱਤੀ ਤੇ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਉਸ ਤੋਂ ਨਹਿਰ ’ਚੋਂ ਬਾਹਰ ਨਹੀਂ ਨਿਕਲਿਆ ਗਿਆ।
ਉਧਰ ਪਰਿਵਾਰਕ ਮੈਂਬਰਾਂ ਵੱਲੋਂ ਨੌਜਵਾਨ ਦੀ ਨਹਿਰ ’ਚੋਂ ਤਲਾਸ਼ ਕੀਤੀ ਜਾ ਰਹੀ ਹੈ। ਜਸਕਰਨ ਸਿੰਘ ਉਰਫ ਹੈਪੀ ਦੇ ਮਾਮਾ ਜਸਵੰਤ ਸਿੰਘ ਨੇ ਦੱਸਿਆ ਕਿ ਉਸਦਾ ਪਿਤਾ ਮਜਦੂਰੀ ਕਰਦਾ ਹੈ ਅਤੇ ਹੈਪੀ ਤੋਂ ਵੱਡੀ ਉਸਦੀ ਇਕ ਭੈਣ ਹੈ, ਜਦੋਂਕਿ ਹੈਪੀ ਆਪਣੇ ਪੰਜ ਹੋਰਨਾਂ ਦੋਸਤਾਂ ਨਾਲ ਨਹਿਰ ਤੇ ਨਹਾਉਣ ਗਿਆ ਸੀ।
ਸਾਬਕਾ ਮੰਤਰੀ ਬੀਬੀ ਸੁਰਜੀਤ ਕੌਰ ਕਾਲਕਟ ਦਾ ਦਿਹਾਂਤ
NEXT STORY