ਚੰਡੀਗੜ੍ਹ (ਸੁਸ਼ੀਲ) : ਧਨਾਸ ਵਿਖੇ ਈ.ਡਬਲਿਊ.ਐੱਸ. ਕਲੋਨੀ ’ਚ ਇਕ 22 ਸਾਲਾ ਕੁੜੀ ਨੇ ਮੰਗਲਵਾਰ ਨੂੰ ਖ਼ੌਫ਼ਨਾਕ ਕਦਮ ਚੁੱਕਦੇ ਹੋਏ ਉਸਤਰੇ ਨਾਲ ਆਪਣਾ ਗਲਾ ਵੱਢ ਲਿਆ। ਕਮਰੇ ’ਚੋਂ ਖੂਨ ਨਿਕਲਦਾ ਦੇਖ ਕੇ ਗੁਆਂਢੀਆਂ ਨੇ ਪੁਲਸ ਨੂੰ ਸੂਚਨਾ ਦਿੱਤੀ।
ਮੌਕੇ 'ਤੇ ਪੁੱਜੀ ਪੁਲਸ ਨੇ ਦਰਵਾਜ਼ਾ ਤੋੜ ਕੇ ਦੇਖਿਆ ਤਾਂ ਕੁੜੀ ਦੇ ਗਲੇ ’ਚੋਂ ਖੂਨ ਵਹਿ ਰਿਹਾ ਸੀ। ਪੁਲਸ ਨੇ ਉਸ ਨੂੰ ਪੀ.ਜੀ.ਆਈ. ’ਚ ਭਰਤੀ ਕਰਵਾਇਆ ਜਿੱਥੇ ਡਾਕਟਰਾਂ ਨੇ ਲਕਸ਼ਮੀ ਨੂੰ ਮ੍ਰਿਤਕ ਐਲਾਨ ਦਿੱਤਾ। ਫੋਰੈਂਸਿਕ ਟੀਮ ਨੇ ਮੌਕੇ ਤੋਂ ਖੂਨ ਨਾਲ ਲੱਥਪੱਥ ਉਸਤਰਾ ਵੀ ਬਰਾਮਦ ਕਰ ਲਿਆ ਹੈ। ਹਾਲਾਂਕਿ ਕਮਰੇ ’ਚੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ। ਸਾਰੰਗਪੁਰ ਥਾਣਾ ਪੁਲਸ ਫੋਨ ਜ਼ਬਤ ਕਰਕੇ ਖ਼ੁਦਕੁਸ਼ੀ ਦੇ ਕਾਰਨਾਂ ਦਾ ਪਤਾ ਕਰ ਰਹੀ ਹੈ।
ਇਹ ਵੀ ਪੜ੍ਹੋ- ਟਿਊਸ਼ਨ ਪੜ੍ਹ ਕੇ ਘਰ ਆ ਰਹੇ ਮਾਸੂਮ ਬੱਚੇ ਨੂੰ ਪਾਲਤੂ ਕੁੱਤੇ ਨੇ ਬਣਾਇਆ ਸ਼ਿਕਾਰ ; ਚਿਹਰੇ 'ਤੇ ਲੱਗੇ 12 ਟਾਂਕੇ
ਜਾਣਕਾਰੀ ਮੁਤਾਬਕ ਪੁਲਸ ਨੂੰ ਮੰਗਲਵਾਰ ਸ਼ਾਮ ਨੂੰ ਸੂਚਨਾ ਮਿਲੀ ਕਿ ਈ.ਡਬਲਿਊ.ਐੱਸ. ਕਲੋਨੀ ਦੇ ਫਲੈਟ ਨੰਬਰ 483 ਦੇ ਦਰਵਾਜ਼ੇ ਹੇਠਾਂ ਖੂਨ ਵਹਿ ਰਿਹਾ ਹੈ। ਸੂਚਨਾ ਮਿਲਦਿਆਂ ਹੀ ਪੁਲਸ ਮੌਕੇ ’ਤੇ ਪਹੁੰਚ ਗਈ ਤੇ ਦਰਵਾਜ਼ਾ ਤੋੜ ਕੇ ਅੰਦਰ ਗਈ।
ਪੁਲਸ ਟੀਮ ਨੇ ਅੰਦਰ ਜਾ ਕੇ ਦੇਖਿਆ ਤਾਂ ਕੁੜੀ ਜ਼ਮੀਨ ’ਤੇ ਪਈ ਸੀ। ਡਾਕਟਰਾਂ ਨੇ ਪੁਲਸ ਨੂੰ ਦੱਸਿਆ ਕਿ ਲਕਸ਼ਮੀ ਦੀ ਮੌਤ ਗਲਾ ਵੱਢਣ ਕਾਰਨ ਜ਼ਿਆਦਾ ਖੂਨ ਵਗ ਜਾਣ ਕਾਰਨ ਹੋਈ ਹੈ। ਵਾਰਦਾਤ ਸਮੇਂ ਲਕਸ਼ਮੀ ਘਰ ’ਚ ਇਕੱਲੀ ਸੀ। ਉਸ ਦੇ ਮਾਂ-ਪਿਓ ਤੇ ਭਰਾ ਕੰਮ ’ਤੇ ਗਏ ਸਨ। ਪੁਲਸ ਮੁੱਢਲੀ ਜਾਂਚ ’ਚ ਮਾਮਲੇ ਨੂੰ ਖ਼ੁਦਕੁਸ਼ੀ ਮੰਨ ਰਹੀ ਹੈ।
ਇਹ ਵੀ ਪੜ੍ਹੋ- ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ ; BSP ਨੇ ਪਾਰਟੀ ਪ੍ਰਧਾਨ ਗੜ੍ਹੀ ਨੂੰ ਕੱਢਿਆ ਬਾਹਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਟ੍ਰੇਡਿੰਗ ਅਕਾਊਂਟ ਖੁਲਵਾਉਣ ਦੇ ਨਾਂ 'ਤੇ ਮਾਰ ਲਈ 60 ਲੱਖ ਦੀ ਠੱਗੀ, ਪੁਲਸ ਨੇ ਇੰਝ ਕੀਤਾ ਕਾਬੂ
NEXT STORY