ਅਜਨਾਲਾ, (ਬਾਠ)- ਅਜਨਾਲਾ ਦੇ ਬਾਹਰੀ ਪਿੰਡ ਲੱਖੂਵਾਲ ਦੇ ਸਰਕਾਰੀ ਹਾਈ ਸਕੂਲ ਦੇ ਮੁੱਖ ਗੇਟ ’ਤੇ ਦਰਜਨਾਂ ਪਿੰਡ ਵਾਸੀਆਂ ਨੇ ਸਕੂਲ ਦੇ ਹੈੱਡਟੀਚਰ ਭੁਪਿੰਦਰ ਸਿੰਘ ਦੇ ਕਥਿਤ ਅੱਖਡ਼ ਤੇ ਹੈਂਕਡ਼ ਭਰੇ ਵਤੀਰੇ ਦੇ ਵਿਰੋਧ ’ਚ ਸਰਪੰਚ ਜਗਬੀਰ ਸਿੰਘ, ਨੰਬਰਦਾਰ ਮਹਿੰਦਰ ਸਿੰਘ, ਪੰਚ ਜੋਗਿੰਦਰ ਸਿੰਘ, ਲਿਆਸ ਮਸੀਹ ਪੰਚ ਤੇ ਬੱਲੀ ਚਮਕੀਲਾ ਦੀ ਅਗਵਾਈ ’ਚ ਰੋਹ ਦਾ ਪ੍ਰਗਟਾਵਾ ਕਰਦਿਆਂ ਸਕੂਲ ਦਾ ਘਿਰਾਓ ਕਰ ਕੇ ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ। ਮੁਜ਼ਾਹਰਾਕਾਰੀਆਂ ਦਾ ਦੋਸ਼ ਸੀ ਕਿ ਸਕੂਲ ਦੇ ਅੰਦਰ 5 ਸਾਲ ਤੱਕ ਦੇ ਬੱਚਿਆਂ ਨੂੰ ਵਿਭਾਗੀ ਹੁਕਮਾਂ ਤਹਿਤ ਮੁਫਤ ਸਿੱਖਿਆ ਦੇ ਰਹੀਆਂ ਅਾਂਗਣਵਾਡ਼ੀ ਵਰਕਰਾਂ ਨੂੰ 8-10-1984 ਨੂੰ ਅਲਾਟ ਹੋਏ ਕਮਰਿਆਂ ਨੂੰ ਅਾਂਗਣਵਾਡ਼ੀ ਵਰਕਰਾਂ ਕੋਲੋਂ ਖਾਲੀ ਕਰਵਾਉਣ ਦਾ ਅੱਜ ਬਿਨਾਂ ਕੋਈ ਅਗਾਊਂ ਜਾਣਕਾਰੀ ਦਿੱਤਿਆਂ ਉਕਤ ਹੈੱਡਟੀਚਰ ਤੇ ਉਸ ਦੇ ਸਾਥੀ ਮਾ. ਮਨਿੰਦਰ ਸਿੰਘ ਵੱਲੋਂ ਕਿਸੇ ਨਿੱਜੀ ਕਿਡ਼ ਕੱਢਣ ਲਈ ਹੁਕਮ ਸੁਣਾ ਦਿੱਤਾ ਗਿਆ ਤੇ ਅਾਂਗਣਵਾਡ਼ੀ ਵਰਕਰਾਂ ਪਰਵਿੰਦਰ ਕੌਰ ਤੇ ਅਮਰਜੀਤ ਕੌਰ ਦਾ ਵਿਭਾਗ ਨਾਲ ਸਬੰਧਤ ਸਾਮਾਨ ਵੀ ਉਕਤ ਹੈੱਡਟੀਚਰ ਵੱਲੋਂ ਆਪਣੇ ਸਟਾਫ ਦੀ ਮਦਦ ਨਾਲ ਬਾਹਰ ਸੁੱਟਵਾ ਦਿੱਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਜਗਬੀਰ ਸਿੰਘ ਤੇ ਨੰਬਰਦਾਰ ਮਹਿੰਦਰ ਸਿੰਘ ਦੱਸਿਆ ਕਿ ਅੱਜ ਉਕਤ ਘਟਨਾ ਦਾ ਪਤਾ ਲੱਗਣ ’ਤੇ ਜਦੋਂ ਅਸੀਂ ਪਿੰਡ ਦੀ ਪੰਚਾਇਤ ਦੇ ਮੋਹਤਬਰ ਆਗੂਆਂ ਨੂੰ ਨਾਲ ਲੈ ਕੇ ਹੈੱਡਟੀਚਰ ਭੁਪਿੰਦਰ ਸਿੰਘ ਨਾਲ ਰਾਬਤਾ ਕਾਇਮ ਕੀਤਾ ਤਾਂ ਉਸ ਨੇ ਕਥਿਤ ਤੌਰ ’ਤੇ ਆਪਣੀ ਹੈਂਕਡ਼ਬਾਜ਼ੀ ਤੇ ਸਿਆਸੀ ਅਸਰ-ਰਸੂਖ ਦੀ ਧਮਕੀ ਦਿੰਦਿਆਂ ਪੰਚਾਇਤ ਦੇ ਮੋਹਤਬਰ ਆਗੂਆਂ ਨੂੰ ਬੁਰਾ-ਭਲਾ ਕਹਿਣਾ ਸ਼ੁਰੂ ਕਰ ਦਿੱਤਾ ਅਤੇ ਪੰਚਾਇਤ ਦੀ ਹਾਜ਼ਰੀ ’ਚ ਅਾਂਗਣਵਾਡ਼ੀ ਵਰਕਰਾਂ ਦਾ ਸਾਮਾਨ ਬਾਹਰ ਸੁੱਟਣ ਲੱਗ ਪਿਆ। ਉਨ੍ਹਾਂ ਜ਼ਿਲਾ ਸਿੱਖਿਆ ਅਫਸਰ ਅੰਮ੍ਰਿਤਸਰ ਕੋਲੋਂ ਮੰਗ ਕੀਤੀ ਕਿ ਉਕਤ ਹੈੱਡਟੀਚਰ ਨੂੰ ਸਕੂਲ ’ਚੋਂ ਤੁਰੰਤ ਬਦਲ ਕਿ ਅਾਂਗਣਵਾਡ਼ੀ ਵਰਕਰਾਂ ਨਾਲ ਹੋਏ ਧੱਕੇ ਦਾ ਇਨਸਾਫ ਦਿਵਾਇਆ ਜਾਵੇ। ਉਨ੍ਹਾਂ ਸਿੱਖਿਆ ਵਿਭਾਗ ਨੂੰ ਚਿਤਾਵਨੀ ਭਰੇ ਲਹਿਜ਼ੇ ’ਚ ਕਿਹਾ ਕਿ ਜੇਕਰ ਉਕਤ ਹੈੱਡਟੀਚਰ ਨੂੰ ਨਾ ਬਦਲਿਆ ਗਿਆ ਤਾਂ ਪਿੰਡ ਲੱਖੂਵਾਲ ਦੀ ਪੰਚਾਇਤ ਹੋਰਨਾਂ ਪਿੰਡਾਂ ਦੀਆਂ ਭਰਾਤਰੀ ਪੰਚਾਇਤਾਂ ਨਾਲ ਮਿਲ ਕਿ ਜ਼ਿਲਾ ਸਿੱਖਿਆ ਦਫਤਰ ਅੰਮ੍ਰਿਤਸਰ ਦਾ ਘਿਰਾਓ ਕਰੇਗੀ ਤੇ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ।
ਇਸ ਮੌਕੇ ਵਰਿਆਮ ਸਿੰਘ, ਜਗਪ੍ਰੀਤ ਸਿੰਘ, ਜਸਬੀਰ ਜੱਸੀ, ਸੁਖਚੈਨ ਸਿੰਘ, ਬਾਜ ਮਸੀਹ, ਕੇਵਲ ਸਿੰਘ, ਬੰਟੀ, ਵਿੱਕੀ, ਰਾਜਨ, ਜੱਸ ਪਵਾਰ, ਜਗਰੂਪ ਸੋਨੂੰ, ਰਵੀ ਆਦਿ ਹਾਜ਼ਰ ਸਨ।
ਇਸ ਸਬੰਧੀ ਹੈੱਡਟੀਚਰ ਭੁਪਿੰਦਰ ਸਿੰਘ ਨੇ ਕਿਹਾ ਕਿ ਸਕੂਲ ’ਚ ਅਾਂਗਣਵਾਡ਼ੀ ਵਰਕਰਾਂ ਨੂੰ ਕੋਈ ਕਮਰਾ ਵਿਭਾਗ ਵੱਲੋਂ ਅਲਾਟ ਨਹੀਂ ਕੀਤਾ ਗਿਆ ਤੇ ਉਹ ਫਿਰ ਵੀ ਮੋਹਤਬਰ ਆਗੂਅਾਂ ਦੀ ਸਹਿਮਤੀ ਨਾਲ ਅਾਂਗਣਵਾਡ਼ੀ ਵਰਕਰਾਂ ਨੂੰ ਕਮਰੇ ਵਰਤਣ ਲਈ ਦੇ ਰਹੇ ਹਨ। ਉਨ੍ਹਾਂ ਇਹ ਵੀ ਮੰਨਿਆ ਕਿ ਅਾਂਗਣਵਾਡ਼ੀ ਵਰਕਰਾਂ ਨੂੰ ਉਕਤ ਕਮਰਾ ਸਰਕਾਰੀ ਰਿਕਾਰਡ ਮੁਤਾਬਿਕ 8-10-1984 ਨੂੰ ਮਿਲਿਆ ਸੀ ਅਤੇ ਕਮਰਾ ਖਾਲੀ ਕਰਵਾਉਣ ਦਾ ਉਨ੍ਹਾਂ ਨੂੰ ਵਿਭਾਗ ਜਾਂ ਜ਼ਿਲਾ ਸਿੱਖਿਆ ਦਫਤਰ ਵੱਲੋਂ ਕੋਈ ਵੀ ਹੁਕਮ ਜਾਰੀ ਨਹੀਂ ਹੋਇਆ ਤੇ ਉਹ ਫਿਰ ਵੀ ਪੰਚਾਇਤ ਦੇ ਪ੍ਰਭਾਵਿਤ ਆਗੂਆਂ ਨਾਲ ਮਿਲ ਕੇ ਮਾਮਲਾ ਹੱਲ ਕਰ ਲੈਣਗੇ।
ਤੀਜੇ ਦਿਨ ਵੀ ਸਹੁਰਿਆਂ ਦੀ ਕੋਠੀ ਅੱਗੇ ਧਰਨੇ ’ਤੇ ਬੈਠੀ
NEXT STORY