ਚੰਡੀਗੜ੍ਹ,(ਰਮਨਜੀਤ) - ਪੰਜਾਬ ਸਰਕਾਰ ਨੇ ਸੋਮਵਾਰ ਨੂੰ ਇਕ ਹੁਕਮ ਜਾਰੀ ਕਰਕੇ 2 ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਸਮੇਤ 6 ਆਈ.ਏ.ਐੱਸ. ਅਧਿਕਾਰੀਆਂ ਦੇ ਤਬਾਦਲਾ ਕੀਤੇ ਹਨ। ਇਕ ਅਧਿਕਾਰੀ ਦੇ ਪਹਿਲੇ ਕੀਤੇ ਗਏ ਤਬਾਦਲੇ ਨੂੰ ਰੱਦ ਕੀਤਾ ਗਿਆ ਹੈ। ਇਨ੍ਹਾਂ ਅਧਿਕਾਰੀਆਂ 'ਚ ਸਿਬਿਨ ਸੀ. ਨੂੰ ਡਾਇਰੈਕਟਰ ਇੰਡਸਟਰੀ ਐਂਡ ਕਾਮਰਸ ਅਤੇ ਵਾਧੂ ਚਾਰਜ ਸੈਕਟਰੀ ਇੰਡਸਟਰੀ ਐਂਡ ਕਾਮਰਸ ਅਤੇ ਵਾਧੂ ਚਾਰਜ ਐੱਮ.ਡੀ. ਪੀ.ਐੱਸ. ਆਈ. ਡੀ. ਸੀ., ਮਹਿੰਦਰ ਪਾਲ ਨੂੰ ਡਿਪਟੀ ਕਮਿਸ਼ਨਰ ਮਾਨਸਾ, ਈਸ਼ਾ ਨੂੰ ਐਡੀਸ਼ਨਲ ਸੀ. ਈ. ਓ. ਪੰਜਾਬ ਬਿਊਰੋ ਆਫ਼ ਇਨਵੈਸਟਮੈਂਟ ਪ੍ਰਮੋਸ਼ਨ ਅਤੇ ਵਾਧੂ ਚਾਰਜ ਵਿਸ਼ੇਸ਼ ਸਕੱਤਰ ਹੈਲਥ ਐਂਡ ਫੈਮਿਲੀ ਵੈੱਲਫੇਅਰ, ਬਬੀਤਾ ਨੂੰ ਚੀਫ਼ ਐਡਮਿਨਿਸਟ੍ਰੇਟਰ ਜਲੰਧਰ ਡਿਵੈਲਪਮੈਂਟ ਅਥਾਰਟੀ, ਗੁਰਪਾਲ ਸਿੰਘ ਚਾਹਲ ਨੂੰ ਡਿਪਟੀ ਕਮਿਸ਼ਨਰ ਫਿਰੋਜ਼ਪੁਰ, ਵਿਨੀਤ ਕੁਮਾਰ ਨੂੰ ਐਡੀਸ਼ਨਲ ਸੈਕਟਰੀ ਪਰਸੋਨਲ ਅਤੇ ਵਾਧੂ ਚਾਰਜ ਐਡੀਸ਼ਨਲ ਸੈਕਟਰੀ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਲਗਾਇਆ ਗਿਆ ਹੈ। ਉਥੇ ਹੀ, 13 ਜੂਨ ਨੂੰ ਜਾਰੀ ਹੁਕਮਾਂ, ਜਿਨ੍ਹਾਂ 'ਚ ਪੁਨੀਤ ਗੋਇਲ ਨੂੰ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਲਗਾਇਆ ਗਿਆ ਸੀ, ਨੂੰ ਵਾਪਸ ਲੈਂਦਿਆਂ ਪੁਨੀਤ ਗੋਇਲ ਕੋ-ਆਪ੍ਰੇਟਿਵ ਸੁਸਾਇਟੀਜ਼ ਦੇ ਐਡੀਸ਼ਨਲ ਰਜਿਸਟ੍ਰਾਰ ਦੇ ਤੌਰ 'ਤੇ ਅਤੇ ਐੱਮ. ਡੀ. ਸ਼ੂਗਰਫੈੱਡ ਦੇ ਤੌਰ 'ਤੇ ਕੰਮ ਕਰਦੇ ਰਹਿਣਗੇ।
ਪ੍ਰਧਾਨ ਮੰਤਰੀ ਮੋਦੀ ਨੂੰ ਪੱਤਰ ਲਿਖ ਕੇ ਕੈਪਟਨ ਨੇ ਮੰਗੀ 80,845 ਕਰੋੜ ਰੁਪਏ ਦੀ ਮਦਦ
NEXT STORY