ਸਮਾਣਾ (ਦਰਦ, ਅਸ਼ੋਕ) : ਐੱਸ.ਐੱਸ.ਐੱਸ. ਗਰੀਨ ਐਨਰਜੀ ਫੈਕਟਰੀ ਕਮਾਸਪੁਰ ਵਿਖੇ ਸ਼ਨੀਵਾਰ ਦੇਰ ਸ਼ਾਮ ਪਰਾਲੀ ਦੇ ਖੁੱਲੇ ਗੁਦਾਮ ’ਚ ਅਚਾਨਕ ਅੱਗ ਲੱਗ ਗਈ। ਇਸ ਕਾਰਨ ਗੋਦਾਮ ਵਿਚ ਪਏ ਪਰਾਲੀ ਦੇ ਕਈ ਚੱਕੇ ਸੜ ਕੇ ਸੁਆਹ ਹੋ ਗਏ। ਅੱਗ 'ਤੇ ਕਾਬੂ ਪਾਉਣ ਲਈ ਸਮਾਣਾ, ਨਾਭਾ, ਪਟਿਆਲਾ ਅਤੇ ਸੰਗਰੂਰ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇ ਕਾਮਿਆਂ ਨੇ ਬੜੀ ਮੁਸ਼ੱਕਤ ਨਾਲ ਅੱਗ 'ਤੇ ਕਾਬੂ ਪਾਇਆ। ਜਾਣਕਾਰੀ ਦਿੰਦਿਆਂ ਫੈਕਟਰੀ ਦੇ ਮਾਲਕ ਰਾਜੀਵ ਗੋਇਲ (ਸੈਂਟੀ) ਨੇ ਦੱਸਿਆ ਕਿ ਫੈਕਟਰੀ ਦੇ ਨੇੜੇ ਕਰੀਬ 2 ਏਕੜ ’ਚ ਪਰਾਲੀ ਦਾ ਗੁਦਾਮ ਹੈ। ਜਿਸ ’ਚ ਅਚਾਨਕ ਦੇਰ ਸ਼ਾਮ 6 ਵਜੇ ਅੱਗ ਲੱਗ ਗਈ।
ਇਸ ਦੀ ਸੂਚਨਾ ਫਾਇਰ ਸਟੇਸ਼ਨ ਤੇ ਪੁਲਸ ਨੂੰ ਦਿੱਤੀ। ਉਨ੍ਹਾਂ ਕਰੀਬ 45 ਲੱਖ ਰੁਪਏ ਦੇ ਨੁਕਸਾਨ ਹੋਣ ਬਾਰੇ ਦੱਸਿਆ। ਇਸ ਸਬੰਧੀ ਫਾਇਰ ਬ੍ਰਿਗੇਡ ਅਫਸਰ ਲਵ-ਕੁਸ਼ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਅੱਗ ਬੁਝਾਉਣ ਵਾਲੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ। ਜਿਨ੍ਹਾਂ ਨੇ ਮੁਸ਼ੱਕਤ ਨਾਲ ਅੱਗ ਨੂੰ ਅੱਗੇ ਵਧਣ ਤੋਂ ਰੋਕਿਆ ਪਰ ਉਦੋਂ ਤੱਕ ਕਈ ਚੱਕਿਆਂ ਵਿਚ ਅੱਗ ਲੱਗ ਚੁੱਕੀ ਸੀ। ਉਨ੍ਹਾਂ ਅੱਗ ਲੱਗਣ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਨਾ ਹੋਣਾ ਦੱਸਿਆ।
ਨਸ਼ਾ ਨਾ ਮਿਲਣ ਕਾਰਨ ਨੌਜਵਾਨ ਦੀ ਮੌਤ
NEXT STORY