ਦੀਨਾਨਗਰ, (ਕਪੂਰ)- ਲੇਹ ਵਿਖੇ ਬਰੇਨ ਹੈਮਰੇਜ ਨਾਲ ਜਾਨ ਗੁਆ ਬੈਠੇ ਗ੍ਰਿਫ ਦੇ ਐੱਮ. ਟੀ. ਡਰਾਈਵਰ ਪ੍ਰੇਮ ਕੁਮਾਰ ਦਾ ਅੱਜ ਉਨ੍ਹਾਂ ਦੇ ਪਿੰਡ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰੇਮ ਕੁਮਾਰ ਪੁੱਤਰ ਬਿਸ਼ਨ ਦਾਸ ਨਿਵਾਸੀ ਪਿੰਡ ਅਵਾਂਖਾ ਜੋ ਕਿ ਗ੍ਰਿਫ ਵਿਖੇ ਐੱਮ. ਟੀ. ਡਰਾਈਵਰ ਸੀ ਤੇ ਦੋ ਸਾਲ ਪਹਿਲਾਂ ਲੇਹ ਵਿਖੇ ਉਸ ਦੀ ਤਾਇਨਾਤੀ ਹੋਈ ਸੀ। ਪ੍ਰੇਮ ਕੁਮਾਰ ਦੀਵਾਲੀ 'ਤੇ ਛੁੱਟੀ ਕੱਟ ਕੇ ਘਰ ਤੋਂ ਵਾਪਸ ਡਿਊਟੀ 'ਤੇ ਲੇਹ ਗਿਆ ਸੀ। ਪ੍ਰੇਮ ਕੁਮਾਰ ਦੇ ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਪ੍ਰੇਮ ਕੁਮਾਰ ਇਸ ਵਾਰ ਜਦੋਂ ਡਿਊਟੀ 'ਤੇ ਗਿਆ ਸੀ ਤਾਂ ਕੁਝ ਦਿਨਾਂ ਬਾਅਦ ਉਸ ਨੇ ਦੱਸਿਆ ਸੀ ਕਿ ਉਸ ਦੀ ਤਬੀਅਤ ਠੀਕ ਨਹੀਂ ਚੱਲ ਰਹੀ। 5 ਜਨਵਰੀ ਨੂੰ ਉਸ ਨੇ ਆਪਣੇ ਅਧਿਕਾਰੀਆਂ ਨੂੰ ਬੀਮਾਰ ਹੋਣ ਕਾਰਨ ਛੁੱਟੀ ਦੀ ਅਰਜ਼ੀ ਦਿੱਤੀ ਸੀ ਪਰ ਕਈ ਵਾਰ ਬੇਨਤੀ ਕਰਨ ਦੇ ਬਾਵਜੂਦ ਉਸ ਦੀ ਛੁੱਟੀ ਮਨਜ਼ੂਰ ਨਹੀਂ ਹੋਈ, ਜਿਸ ਕਾਰਨ ਕੱਲ ਉਸ ਦੀ ਬਰੇਨ ਹੈਮਰੇਜ ਨਾਲ ਮੌਤ ਹੋ ਗਈ। ਮ੍ਰਿਤਕ ਪ੍ਰੇਮ ਕੁਮਾਰ ਦੀ ਪਤਨੀ ਤੇ ਦੋ ਬੇਟੇ 4 ਸਾਲ ਤੇ 6 ਸਾਲ ਦੇ ਹਨ। ਮ੍ਰਿਤਕ ਦੇ ਪਰਿਵਾਰ ਨੇ ਪ੍ਰੇਮ ਕੁਮਾਰ ਦੀ ਪਤਨੀ ਨੂੰ ਵਿਭਾਗ 'ਚ ਨੌਕਰੀ ਤੇ ਬੱਚਿਆਂ ਨੂੰ ਹੋਰ ਸੁਵਿਧਾਵਾਂ ਦਿੱਤੇ ਜਾਣ ਦੀ ਮੰਗ ਕੀਤੀ ਹੈ।
ਨਸ਼ੇੜੀ ਨੌਜਵਾਨਾਂ ਦੀ ਗੁੰਡਾਗਰਦੀ ਤੋਂ ਦੁਖੀ ਕਾਲੋਨੀ ਵਾਸੀਆਂ ਕੀਤੀ ਨਾਅਰੇਬਾਜ਼ੀ
NEXT STORY