ਗੁਰਦਾਸਪੁਰ/ਗੁੱਜਰ ਖਾਨ (ਜ. ਬ.) : ਇਕ ਨੌਜਵਾਨ ਨੇ ਆਪਣੀ ਮਤਰੇਈ ਮਾਂ ਅਤੇ ਉਸ ਦੇ 4 ਬੱਚਿਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਸਰਹੱਦ ਪਾਰ ਸੂਤਰਾਂ ਅਨੁਸਾਰ ਰਾਜਾ ਖਾਦੀਮ ਹੁਸੈਨ ਨਿਵਾਸੀ ਮੀਰਪੁਰ (ਪੀ. ਓ. ਕੇ.) ਆਪਣੀ ਦੂਜੀ ਪਤਨੀ ਫਰਜ਼ਾਨਾ ਖਾਨ ਅਤੇ ਉਸ ਦੇ 4 ਬੱਚਿਆਂ ਰਾਜਾ ਇਬ੍ਰਾਹਿਮ (11), ਸਾਨਾ ਰਾਜਾ (12), ਸੁਭਾਨ (3) ਅਤੇ ਸੁਮਾਲਿਆ (16 ਮਹੀਨੇ) ਨਾਲ ਕਾਰ 'ਚ ਮੀਰਪੁਰ ਤੋਂ ਜਟਲਾਨ ਪਿੰਡ ਜਾ ਰਿਹਾ ਸੀ। ਇਸ ਦੌਰਾਨ ਖਾਦੀਮ ਹੁਸੈਨ ਦਾ ਬੇਟਾ ਨਾਦੀਰ ਹੁਸੈਨ ਕਿਰਾਏ ਦੀ ਕਾਰ 'ਤੇ ਉਨ੍ਹਾਂ ਦਾ ਪਿੱਛਾ ਕਰ ਰਿਹਾ ਸੀ, ਜਿਸ ਨੇ ਪਿੰਡ ਬਹਾਦੁਰ ਨੇੜੇ ਕਾਰ ਨੂੰ ਜ਼ਬਰਦਸਤੀ ਰੋਕ ਕੇ ਗੋਲੀਆਂ ਚਲਾ ਕੇ ਫਰਜ਼ਾਨਾ ਖਾਨਾ ਸਮੇਤ ਚਾਰਾਂ ਬੱਚਿਆਂ ਦੀ ਹੱਤਿਆ ਕਰ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਿਆ। ਮੁਲਜ਼ਮ ਨਾਦੀਰ ਹੁਸੈਨ ਦੇ ਨਾਲ ਇਕ ਅਣਪਛਾਤਾ ਨੌਜਵਾਨ ਵੀ ਸੀ।
ਰਾਜਾ ਖਾਦੀਮ ਹੁਸੈਨ ਨੇ ਪੁਲਸ ਨੂੰ ਦਿੱਤੇ ਬਿਆਨ 'ਚ ਦੱਸਿਆ ਕਿ ਉਸ ਦੀ ਪਹਿਲੀ ਪਤਨੀ ਦਾ ਬੇਟਾ ਨਾਦੀਰ ਹੁਸੈਨ ਜੋ ਆਪਣੀ ਮਾਂ ਦੇ ਨਾਲ ਰਹਿੰਦਾ ਹੈ, ਮੇਰੇ ਦੂਜੇ ਵਿਆਹ ਤੋਂ ਨਾਰਾਜ਼ ਸੀ ਅਤੇ ਉਸ ਨੇ ਮੈਨੂੰ ਇਹ ਵੀ ਧਮਕੀ ਦੇ ਰੱਖੀ ਸੀ ਕਿ ਜੇਕਰ ਜਾਇਦਾਦ ਤੋਂ ਇਕ ਪੈਸਾ ਵੀ ਫਰਜ਼ਾਨਾ ਖਾਨ ਜਾਂ ਉਸ ਦੇ ਬੱਚਿਆਂ ਨੂੰ ਦਿੱਤਾ ਤਾਂ ਬਹੁਤ ਬੁਰਾ ਹੋਵੇਗਾ। ਨਾਦੀਰ ਹੁਸੈਨ ਆਪਣੇ ਤਿੰਨ ਭਰਾਵਾਂ ਅਤੇ ਮਾਂ ਨਾਲ ਰਹਿੰਦਾ ਹੈ ਅਤੇ ਉਹ ਇਸ ਗੱਲ ਤੋਂ ਨਾਰਾਜ਼ ਸੀ ਕਿ ਉਸ ਦੇ ਬਾਪ ਨੇ ਚਾਰ ਬੱਚਿਆਂ ਦੀ ਮਾਂ ਨਾਲ ਦੂਜਾ ਵਿਆਹ ਕਰਾ ਲਿਆ ਹੈ। ਪੁਲਸ ਮੁਲਜ਼ਮ ਦੀ ਤਲਾਸ਼ ਕਰ ਰਹੀ ਹੈ।
ਚੋਰਾਂ ਨੇ ਰੇਡੀਮੇਡ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ
NEXT STORY