ਚੰਡੀਗੜ੍ਹ : ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਇਕ ਮੰਗ ਚੁੱਕੀ ਕਿ ਹਿਮਾਚਲ ਦੇ ਊਨਾ ਤੋਂ ਹੁੰਦੇ ਹੋਏ ਆਨੰਦਪੁਰ ਸਾਹਿਬ ਤੋਂ ਹਰਿਦੁਆਰ ਲਈ ਡਾਇਰੈਕਟ ਟਰੇਨ ਚਲਾਈ ਜਾਵੇ ਕਿਉਂਕਿ ਉਥੇ ਦੇ ਲਈ ਕੋਈ ਡਾਇਰੈਕਟ ਟਰੇਨ ਨਹੀਂ ਹੈ। ਇਸ ਦੇ ਨਾਲ ਹੀ ਨੈਣਾ ਦੇਵੀ ਲਈ ਹਾਈਵੇ ਮਨਜ਼ੂਰ ਹੋਣ ਦਾ ਵੀ ਉਨ੍ਹਾਂ ਨੇ ਕਿਹਾ ਕਿ ਇਸ ਲਈ ਉਹ ਕੇਂਦਰ ਸਰਕਾਰ ਦਾ ਧੰਨਵਾਦ ਕਰਦੇ ਹਨ।
ਇਸ ਮੌਕੇ ਉਨ੍ਹਾਂ ਨੇ ਪੰਜਾਬ 'ਚ ਬਸਪਾ ਤੇ ਆਮ ਆਦਮੀ ਪਾਰਟੀ ਦੇ ਗਠਬੰਧਨ ਵਿਚਾਲੇ ਕਿਹਾ ਕਿ ਦੇਖਣਾ ਹੋਵੇਗਾ ਕਿ ਝਾੜੂ 'ਤੇ ਹਾਥੀ ਸਵਾਰ ਹੋ ਰਿਹਾ ਹੈ ਜਾਂ ਹਾਥੀ ਝਾੜੂ 'ਤੇ ਸਵਾਰ ਹੋ ਰਿਹਾ ਹੈ। ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਨਾਲ ਕੋਈ ਆਉਣ ਨੂੰ ਤਿਆਰ ਨਹੀਂ ਹੈ ਉਸ ਤਰ੍ਹਾਂ ਮੈਨੂੰ ਨਹੀਂ ਲੱਗਦਾ ਕਿ ਬਸਪਾ ਨਾਲ ਵੀ ਇਨ੍ਹਾਂ ਦਾ ਗਠਬੰਧਨ ਹੋ ਸਕੇਗਾ। ਜੇਕਰ ਅਕਾਲੀਆਂ ਨਾਲ ਮਾਇਆਵਤੀ ਰਹਿੰਦੀ ਹੈ ਤਾਂ ਚੰਗੀ ਗੱਲ ਹੈ।
2019 'ਚ ਪੰਜਾਬ ਡੈਮੋਕ੍ਰੇਟਿਕ ਇਲਾਇੰਸ ਦੇ ਭਵਿੱਖ ਦੇ ਸਵਾਲ 'ਤੇ ਚੰਦੂਮਾਜਰਾ ਨੇ ਕਿਹਾ ਕਿ ਉਨ੍ਹਾਂ ਦਾ ਕੋਈ ਭਵਿੱਖ ਨਹੀਂ ਹੈ ਜਨਤਾ ਉਨ੍ਹਾਂ ਨੂੰ ਨਕਾਰ ਚੁਕੀ ਹੈ। ਉਨ੍ਹਾਂ ਨੂੰ ਛੱਡ-ਛੱਡ ਕੇ ਲੋਕ ਜਾ ਰਹੇ ਹਨ ਤਾਂ ਭਾਜਪਾ ਅਕਾਲੀ ਸਮੇਤ ਹੋਰ ਕਿਸੇ ਦਲ 'ਤੇ ਉਨ੍ਹਾਂ ਦਾ ਕੋਈ ਫਰਕ ਨਹੀਂ ਹੈ।
ਪੰਜਾਬ ਕੈਬਨਿਟ ਵਲੋਂ ਲਏ ਗਏ ਫੈਸਲੇ ਚਾਹੇ ਉਹ ਕਰਮਚਾਰੀਆਂ ਦਾ ਡੀ.ਏ. ਵਧਾਉਣ ਵਾਲਾ ਹੈ 'ਤੇ ਚੰਦੂਮਾਜਰਾ ਨੇ ਕਿਹਾ ਕਿ ਇਹ ਤਾਂ ਉਥੋਂ ਦੇ ਕਰਮਚਾਰੀ ਦੱਸ ਸਕਦੇ ਹਨ ਕਿ ਉਨ੍ਹਾਂ ਨੂੰ ਕਿੰਨਾ ਫਾਇਦਾ ਹੋਇਆ ਹੈ ਜਾਂ ਨਹੀਂ। ਵਿਧਾਇਕਾਂ ਵਲੋਂ ਆਪਣੀ ਪ੍ਰਾਪਟੀ ਦਾ ਬਿਓਰਾ ਦੇਣ ਦੇ ਮਾਮਲਾ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਚੰਗੀ ਗੱਲ ਹੈ ਕਿ ਸਭ ਨੂੰ ਆਪਣਾ ਬਿਓਰਾ ਦੇਣਾ ਚਾਹੀਦਾ ਹੈ ਤੇ ਪਾਰਦਰਸ਼ਿਤਾ ਹੋਣੀ ਚਾਹੀਦੀ। ਆਨੰਦਪੁਰ ਸਾਹਿਬ ਹਲਕੇ 'ਚ ਪਿੰਡ 'ਚ ਕਰਜ਼ ਮੁਆਫੀ ਦੇ ਨਾਮ 'ਤੇ ਘੋਟਾਲੇ ਦੇ ਮਾਮਲੇ ਨੂੰ ਲੈ ਕੇ ਉਥੋਂ ਦੇ ਸੰਸਦ ਚੰਦੂਮਾਜਰਾ ਨੇ ਕਿਹਾ ਕਿ ਇਹ ਤਾਂ ਇਕ ਘੋਟਾਲਾ ਹੈ, ਕਈ ਘੋਟਾਲੇ ਸੂਬਾ ਸਰਕਾਰਾਂ ਨੇ ਕੀਤੇ ਹਨ, ਜੋ ਹੋਲੀ-ਹੋਲੀ ਸਾਹਮਣੇ ਆਉਣਗੇ।
ਹਾਥੀ 'ਤੇ ਸਵਾਰ ਹੋ ਕੇ ਚੋਣ ਲੜਣਗੇ ਸੁਖਪਾਲ ਖਹਿਰਾ! (ਵੀਡੀਓ)
NEXT STORY