ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਰਿਣੀ) : ਕਿਸਾਨ ਆਰਡੀਨੈਂਸਾਂ ਦੇ ਮਾਮਲੇ ਵਿਚ ਇਕ ਵੀਡਿਓ ਬਿਆਨ ਜਾਰੀ ਕਰਦਿਆਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕਿਸੇ ਵੀ ਸੂਬੇ ਵਿਚ ਕਿਸਾਨ ਆਰਡੀਨੈਂਸਾਂ ਸਬੰਧੀ ਇੰਨਾ ਰੌਲਾ ਨਹੀਂ ਪਿਆ, ਜਿਨਾ ਪੰਜਾਬ ਵਿਚ ਵਿਰੋਧੀ ਪਾਰਟੀਆਂ ਨੇ ਪਾਇਆ ਹੈ। ਬੀਬਾ ਬਾਦਲ ਅਨੁਸਾਰ ਵਿਰੋਧੀਆਂ ਨੇ ਲੋਕਾਂ ਨੂੰ ਇਸ ਆਰਡੀਨੈਂਸ ਸਬੰਧੀ ਗੁੰਮਰਾਹ ਕਰਨ ਵਿਚ ਕੋਈ ਕਸਰ ਨਹੀਂ ਛੱਡੀ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਕਿਸਾਨਾਂ ਦੇ ਹੱਕ ਵਿਚ ਸੰਘਰਸ਼ ਕੀਤਾ ਹੈ ਅਤੇ ਕਿਸਾਨ ਹੱਕਾਂ ਲਈ ਹੁਣ ਵੀ ਸ਼੍ਰੋਮਣੀ ਅਕਾਲੀ ਦਲ ਡਟ ਕੇ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਵਿਚ ਪ੍ਰਕਾਸ਼ ਸਿੰਘ ਬਾਦਲ ਦੀ ਪਹਿਚਾਣ ਕਿਸਾਨਾਂ ਦੇ ਹੱਕ ਵਿਚ ਖੜ੍ਹਣ ਵਾਲੇ ਆਗੂ ਵਜੋਂ ਹੈ।
ਇਹ ਵੀ ਪੜ੍ਹੋ : ਪਾਵਨ ਸਰੂਪ ਮਾਮਲੇ 'ਤੇ ਐੱਸ. ਜੀ. ਪੀ. ਸੀ. ਦੇ ਯੂ-ਟਰਨ 'ਤੇ ਸਿੱਖ ਜਥੇਬੰਦੀਆਂ ਨੇ ਅਕਾਲ ਤਖ਼ਤ ਤੋਂ ਮੰਗੀ ਕਾਰਵਾਈ
ਬੀਤੇ ਦਿਨੀਂ ਉਨ੍ਹਾਂ ਵੀ ਕਿਸਾਨ ਆਰਡੀਨੈਂਸਾਂ ਸਬੰਧੀ ਸੱਚਾਈ ਨੂੰ ਲੋਕਾਂ ਨੂੰ ਦੱਸਿਆ ਕਿ ਕਿਸ ਤਰ੍ਹਾਂ ਪੰਜਾਬ ਸਰਕਾਰ ਅਤੇ ਕਾਂਗਰਸ ਲੋਕਾਂ ਨੂੰ ਆਰਡੀਨੈਂਸਾਂ ਦੇ ਬਾਰੇ ਗੁੰਮਰਾਹ ਕਰ ਰਹੀ ਹੈ। ਹਰਸਿਮਰਤ ਨੇ ਕਿਹਾ ਕਿ ਕੋਰੋਨਾ ਦੇ ਦੌਰ ਵਿਚ ਵੀ ਕੇਂਦਰ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਦੀ ਫ਼ਸਲ ਸਬੰਧੀ ਪੂਰਾ ਧਿਆਨ ਕੇਂਦਰਿਤ ਕੀਤਾ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਕਿਸਾਨ ਆਰਡੀਨੈਂਸਾਂ ਦੇ ਨਾਂ 'ਤੇ ਕਿਸਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ, ਸਰਕਾਰ ਵੱਲੋਂ ਇਕ ਦਿਨ ਦੇ ਬੁਲਾਏ ਸੈਸ਼ਨ ਦੌਰਾਨ ਸ਼ਰਾਬ ਨਾਲ ਹੋਈਆਂ ਮੌਤਾਂ ਅਤੇ ਕੋਰੋਨਾ ਨਾਲ ਸੂਬੇ ਦੇ ਬਣੇ ਹਾਲਾਤ 'ਤੇ ਗੱਲਬਾਤ ਕਰਨ ਦੀ ਬਜਾਏ ਕਿਸਾਨ ਆਰਡੀਨੈਂਸ ਨੂੰ ਹੀ ਮੁੱਦਾ ਬਣਾਇਆ ਗਿਆ, ਜਦਕਿ ਕੇਂਦਰ ਦੇ ਮੰਤਰੀ ਦੀ ਲਿਖਤੀ ਤੌਰ 'ਤੇ ਚਿੱਠੀ ਸੁਖਬੀਰ ਸਿੰਘ ਬਾਦਲ ਦੇ ਚੁੱਕੇ ਹਨ ਅਤੇ ਇਸ ਨਾਲ ਐੱਮ. ਐੱਸ. ਪੀ. 'ਤੇ ਕੋਈ ਪ੍ਰਭਾਵ ਨਹੀਂ ਪਵੇਗਾ।
ਇਹ ਵੀ ਪੜ੍ਹੋ : ਕਰਫਿਊ ਦੌਰਾਨ ਬਠਿੰਡਾ 'ਚ ਵੱਡੀ ਵਾਰਦਾਤ, ਗੋਲ਼ੀਆਂ ਮਾਰ ਕੇ ਅਕਾਲੀ ਨੇਤਾ ਦਾ ਕਤਲ (ਤਸਵੀਰਾਂ)
ਬੀਬਾ ਬਾਦਲ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਪਹਿਲੇ ਤਿੰਨ ਸਾਲ ਬਰਗਾੜੀ-ਬਰਗਾੜੀ ਕਰਕੇ ਕੱਢ ਦਿੱਤੇ ਅਤੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕੀਤਾ, ਜਦੋਂ ਹੁਣ ਤੱਕ ਬਰਗਾੜੀ ਦੇ ਮਾਮਲੇ ਵਿਚ ਇਹ ਸਰਕਾਰ ਕੁੱਝ ਨਹੀਂ ਕਰ ਸਕੀ ਤਾਂ ਹੁਣ ਆਰਡੀਨੈਂਸ ਦੇ ਮਾਮਲੇ ਵਿਚ ਕਿਸਾਨਾਂ ਨੂੰ ਗੁੰਮਰਾਹ ਕਰਨ 'ਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਵਿਕਾਸ ਦੇ ਜੋ ਕੰਮ ਚੱਲ ਰਹੇ ਹਨ, ਉਹ ਸਿਰਫ਼ ਕੇਂਦਰ ਸਰਕਾਰ ਦੇ ਫੰਡਾਂ 'ਚੋਂ ਚੱਲ ਰਹੇ ਹਨ, ਜਦਕਿ ਪੰਜਾਬ ਸਰਕਾਰ ਵੱਲੋਂ ਕੋਈ ਕੰਮ ਨਹੀਂ ਕੀਤਾ ਜਾ ਰਿਹਾ।
ਇਹ ਵੀ ਪੜ੍ਹੋ : ਸੱਤ ਜਨਮਾਂ ਦਾ ਸਾਥ ਦੇਣ ਦਾ ਵਾਅਦਾ ਕਰਨ ਵਾਲੇ ਪਤੀ ਨੇ ਚਾੜ੍ਹਿਆ ਚੰਨ, ਸਕੀ ਭੈਣ ਨੇ ਵੀ ਘੱਟ ਨਾ ਕੀਤੀ
ਮੋਹਾਲੀ 'ਚ 15 ਸਾਲਾਂ ਦੀ ਕੁੜੀ ਬਣੀ 'ਮਾਂ', ਅੱਗ ਵਾਂਗ ਫੈਲ ਗਈ ਖ਼ਬਰ
NEXT STORY