ਲੁਧਿਆਣਾ (ਮੁੱਲਾਂਪੁਰੀ)- ਅੱਜ ਦਿੱਲੀ ਵਿਚ ਅਕਾਲੀ ਭਾਜਪਾ ਗਠਜੋੜ ਮੁੜ ਹੋਣ ‘ਤੇ ਇਕ ਵਾਰ ਅੱਜ ਇਸ ਚਰਚਾ ਫਿਰ ਛਿੜ ਗਈ ਹੈ ਕਿ ਹੁਣ ਮੁੜ ਗਠਜੋੜ ਹੋਣ ਨਾਲ ਬੀਬਾ ਹਰਸਿਮਰਤ ਕੌਰ ਬਾਦਲ ਜੋ ਪੰਜਾਬ ਵਿਚ ਅਕਾਲੀ ਦਲ ਦੀ ਇਕਲੌਤੀ ਐੱਮ.ਪੀ. ਹੈ, ਹੁਣ ਜਲਦ ਹੀ ਕੇਂਦਰ ਦੀ ਮੋਦੀ ਸਰਕਾਰ ਵਿਚ ਮੁੜ ਵਜ਼ੀਰ ਬਣੇਗੀ ਕਿਉਂਕਿ ਜਦੋਂ ਇਹ ਅਕਾਲੀ ਭਾਜਪਾ ਗਠਜੋੜ ਕਿਸਾਨਾਂ ਦੇ ਦਿੱਲੀ ਧਰਨੇ ਤੇ ਕਿਸਾਨਾਂ ਦੇ ਥੋਪੇ ਜਾ ਰਹੇ ਕਾਲੇ ਤਿੰਨ ਕਾਨੂੰਨਾਂ ਖਿਲਾਫ ਬੀਬਾ ਬਾਦਲ ਅਸਤੀਫਾ ਦੇ ਗਈ ਸੀ।
ਹੁਣ ਫਿਰ ਗਠਜੋੜ ਹੋ ਗਿਆ। ਬੀਬਾ ਬਾਦਲ ਮੁੜ ਵਜ਼ੀਰ ਬਣੇਗੀ। ਬਾਕੀ ਇਹ ਵੀ ਖ਼ਬਰ ਹੈ ਕਿ ਅਜੇ ਤੱਕ ਮੋਦੀ ਸਰਕਾਰ ਨੇ ਫੂਡ ਪ੍ਰੋਸੈਸਿੰਗ ਵਾਲਾ ਮਹਿਕਮਾ ਖਾਲੀ ਰੱਖਿਆ ਹੋਇਆ ਹੈ, ਜਦੋਂਕਿ ਪਹਿਲਾਂ ਬੀਬਾ ਬਾਦਲ ਕੋਲ ਹੁੰਦਾ ਸੀ।
ਪੰਜਾਬ 'ਚ 2 ਨੌਜਵਾਨਾਂ ਦੀ ਦਰਦਨਾਕ ਮੌਤ, ਭਿਆਨਕ ਹਾਦਸੇ ਨੇ ਲਈ ਜਾਨ
NEXT STORY