ਚੰਡੀਗੜ੍ਹ- ਭਾਰਤੀ ਮੌਸਮ ਵਿਭਾਗ ਚੰਡੀਗੜ੍ਹ ਵੱਲੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਲਈ 9 ਜੂਨ ਤੋਂ 13 ਜੂਨ 2025 ਤੱਕ ਦੀ ਮੌਸਮ ਚੇਤਾਵਨੀ ਜਾਰੀ ਕੀਤੀ ਗਈ ਹੈ। ਵਿਭਾਗ ਵੱਲੋਂ ਤਾਜ਼ਾ ਜਾਣਕਾਰੀ ਅਨੁਸਾਰ ਪੰਜਾਬ ਵਿਚ ਆਉਣ ਵਾਲੇ ਦਿਨਾਂ ਦੌਰਾਨ ਭਾਰੀ ਗਰਮੀ, ਹੀਟ ਵੇਵ ਅਤੇ ਰਾਤਾਂ ਨੂੰ ਜ਼ਿਆਦਾ ਗਰਮੀ ਰਹਿਣ ਦੇ ਆਸਾਰ ਹਨ। 9 ਜੂਨ ਨੂੰ ਫ਼ਿਰੋਜ਼ਪੁਰ, ਫਾਜ਼ਿਲਕਾ, ਬਠਿੰਡਾ, ਮਾਨਸਾ, ਮੁਕਤਸਰ ਤੇ ਹੋਰ ਦੱਖਣੀ ਹਿੱਸਿਆਂ ਲਈ ਸਾਵਧਾਨ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।
ਇਹ ਵੀ ਪੜ੍ਹੋ- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਆਇਆ ਵਿਅਕਤੀ ਲਾਪਤਾ, ਪਈਆਂ ਭਾਜੜਾਂ
10 ਅਤੇ 11 ਜੂਨ ਨੂੰ ਗਰਮੀ ਹੋਰ ਵਧੇਗੀ ਅਤੇ ਕਈ ਇਲਾਕਿਆਂ ਵਿੱਚ ਹੀਟ ਵੇਵ ਤੇ ਗਰਮ ਰਾਤਾਂ ਨਾਲ ਸਬੰਧਤ ਸਾਵਧਾਨੀ ਜਾਰੀ ਰਹੇਗੀ। 12 ਜੂਨ ਨੂੰ ਕੁਝ ਹੱਦ ਤੱਕ ਰਾਹਤ ਮਿਲ ਸਕਦੀ ਹੈ ਪਰ ਦੱਖਣੀ ਪੰਜਾਬ ਦੇ ਜ਼ਿਲ੍ਹਿਆਂ ਜਿਵੇਂ ਕਿ ਬਠਿੰਡਾ, ਲੁਧਿਆਣਾ, ਮਾਨਸਾ ਆਦਿ ਵਿੱਚ ਅਜੇ ਵੀ ਗਰਮੀ ਦਾ ਅਸਰ ਰਹੇਗਾ। 13 ਜੂਨ ਨੂੰ ਬਹੁਤੇ ਜ਼ਿਲ੍ਹਿਆਂ ਵਿੱਚ ‘No Warning’ ਦਰਸਾਈ ਗਈ ਹੈ, ਪਰ ਫਾਜ਼ਿਲਕਾ, ਮਾਨਸਾ ਅਤੇ ਬਠਿੰਡਾ ਵਰਗੇ ਇਲਾਕਿਆਂ ਲਈ ਗਰਮੀ ਦੀ ਚਿਤਾਵਨੀ ਦਿੱਤੀ ਗਈ ਹੈ। ਇਸ ਤੋਂ ਇਲਾਵਾ, ਕੁਝ ਹਿੱਸਿਆਂ ਵਿਚ ਬਿਜਲੀ ਚਮਕਣ, ਗਰਜਦਾਰ ਮੀਂਹ ਅਤੇ 40-50 ਕਿਮੀ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਝੱਕੜ ਚਲਣ ਦੇ ਸੰਕੇਤ ਮਿਲ ਰਹੇ ਹਨ।
ਇਹ ਵੀ ਪੜ੍ਹੋ- 14 ਸਾਲ ਦੀ ਵਿਆਹੀ ਜ਼ਿੰਦਗੀ ਦਾ ਦੁਖਦਾਈ ਅੰਤ, ਸਹੁਰਾ ਪਰਿਵਾਰ ਦਾ ਕਾਰਾ ਜਾਣ ਹੋਵੋਗੇ ਹੈਰਾਨ
ਮੌਸਮ ਵਿਭਾਗ ਦੀ ਗਰਮੀਆਂ ਤੋਂ ਬਚਣ ਲਈ ਐਡਵਾਈਜ਼ਰੀ
ਮੌਸਮ ਵਿਭਾਗ ਨੇ ਲੋਕਾਂ ਨੂੰ ਸੁਝਾਅ ਦਿੱਤੇ ਹਨ ਕਿ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ, ਘਰੋਂ ਬਿਨਾਂ ਲੋੜ ਨਾ ਨਿਕਲੋ, ਹਲਕੇ ਕੱਪੜੇ ਪਾਓ ਅਤੇ ਖਾਸ ਕਰਕੇ ਬੱਚਿਆਂ, ਬਜ਼ੁਰਗਾਂ ਅਤੇ ਬਿਮਾਰ ਵਿਅਕਤੀਆਂ ਦੀ ਸੰਭਾਲ ਕਰੋ।
ਇਹ ਵੀ ਪੜ੍ਹੋ- ਪੰਜਾਬ DGP ਨੇ ਅਫ਼ਸਰਾਂ ਨੂੰ ਜਾਰੀ ਕਰ 'ਤੇ ਵੱਡੇ ਹੁਕਮ, 10 ਦਿਨਾਂ ਦੇ ਅੰਦਰ-ਅੰਦਰ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਕੂਲਾਂ 'ਚ ਛੁੱਟੀਆਂ ਵਿਚਾਲੇ ਸਿੱਖਿਆ ਵਿਭਾਗ ਦਾ ਵੱਡਾ ਫ਼ੈਸਲਾ, ਜਾਰੀ ਹੋਇਆ ਸ਼ਡਿਊਲ
NEXT STORY