ਲੁਧਿਆਣਾ (ਅਨਿਲ): ਅੱਜ ਨੈਸ਼ਨਲ ਹਾਈਵੇਅ 'ਤੇ ਟੋਲ ਪਲਾਜ਼ਾ ਨੇੜੇ ਸਤਲੁਜ ਦਰਿਆ 'ਤੇ ਇਕਕਕ ਪਰਾਲੀ ਨਾਲ ਭਰੀ ਓਵਰਲੋਡ ਟ੍ਰੈਕਟਰ ਟਰਾਲੀ ਪਲਟ ਗਈ। ਇਸ ਕਾਰਨ ਨੈਸ਼ਨਲ ਹਾਈਵੇਅ ਪੂਰੀ ਤਰ੍ਹਾਂ ਜਾਮ ਹੋ ਗਿਆ। ਵੇਖਦੇ ਹੀ ਵੇਖਦੇ ਨੈਸ਼ਨਲ ਹਾਈਵੇਅ ਦੇ ਦੋਹਾਂ ਪਾਸੇ ਗੱਡੀਆਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ। ਇਸ ਦੌਰਾਨ ਇਕ ਐਂਬੂਲੈਂਸ ਵੀ ਜਾਮ ਵਿਚ ਫਸੀ ਨਜ਼ਰ ਆਈ।

ਹਾਦਸੇ ਦੀ ਸੂਚਨਾ ਮਿਲਦਿਆਂ ਹੀ ਤੁਰੰਤ ਥਾਣਾ ਲਾਡੋਵਾਲ ਦੀ ਪੁਲਸ ਮੌਕੇ 'ਤੇ ਪਹੁੰਚੀ ਤੇ ਹੋਰ ਟ੍ਰੈਕਟਰ ਦੀ ਸਹਾਇਤਾ ਨਾਲ ਪਲਟੀ ਹੋਈ ਟ੍ਰੈਕਟਰ ਟਰਾਲੀ ਨੂੰ ਸਿੱਧਾ ਕਰਵਾ ਕੇ ਨੈਸ਼ਨਲ ਹਾਈਵੇਅ 'ਤੇ ਲੱਗਿਆ ਜਾਮ ਖੁੱਲ੍ਹਵਾਇਆ ਗਿਆ। ਜਾਮ ਕਾਰਨ ਲੋਕਾਂ ਨੂੰ ਕਾਫ਼ੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ।
1984 ਕਤਲੇਆਮ ਦੇ ਪੀੜਤਾਂ ਨੂੰ ਅਜੇ ਤੱਕ ਪੂਰਾ ਇਨਸਾਫ਼ ਨਹੀਂ ਮਿਲਿਆ : ਆਰ. ਪੀ. ਸਿੰਘ
NEXT STORY