ਗੜ੍ਹਸ਼ੰਕਰ (ਭਾਰਦਵਾਜ) : ਗੜ੍ਹਸ਼ੰਕਰ-ਹੁਸ਼ਿਆਰਪੁਰ ਸੜਕ ’ਤੇ ਅਨਾਜ ਮੰਡੀ ਸੈਲਾ ਖ਼ੁਰਦ ਨੇੜੇ ਟਰਾਲੇ ਦੀ ਲਪੇਟ ’ਚ ਆਉਣ ਨਾਲ ਬਾਈਕ ਸਵਾਰ 2 ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਵਾਲੀ ਥਾਂ ’ਤੇ ਮੌਜੂਦ ਚਸ਼ਮਦੀਦਾਂ ਅਨੁਸਾਰ ਲਗਭਗ ਅੱਧੇ ਘੰਟੇ ਬਾਅਦ ਪੁਲਸ ਮੌਕੇ ’ਤੇ ਪਹੁੰਚੀ ਅਤੇ ਉਸ ਤੋਂ ਕਾਫ਼ੀ ਸਮੇਂ ਬਾਅਦ ਐਂਬੂਲੈਂਸ ਪਹੁੰਚੀ।
ਇਹ ਵੀ ਪੜ੍ਹੋ : ਜਲੰਧਰ-ਲੁਧਿਆਣਾ ਹਾਈਵੇਅ 'ਤੇ ਵੱਡਾ ਹਾਦਸਾ ਟਲ਼ਿਆ! ਡੀਜ਼ਲ ਨਾਲ ਭਰੇ ਕੈਂਟਰ ਦੇ ਟਾਇਰਾਂ ਨੂੰ ਲੱਗੀ ਅੱਗ
ਜਾਣਕਾਰੀ ਅਨੁਸਾਰ ਦਿਲਬਾਗ ਸਿੰਘ ਨਿਵਾਸੀ ਰਾਏਪੁਰ ਗੁੱਜਰਾਂ ਅਤੇ ਸ਼ਕਤੀ ਸਿੰਘ ਨਿਵਾਸੀ ਕਿੱਤਣਾ ਮੋਟਰਸਾਈਕਲ ’ਤੇ ਸੈਲਾ ਖ਼ੁਰਦ ਤੋਂ ਆਪਣੇ ਪਿੰਡ ਵੱਲ ਜਾ ਰਹੇ ਸਨ। ਉਦੋਂ ਹੀ ਇਕ ਟਰਾਲਾ ਹੁਸ਼ਿਆਰਪੁਰ ਤੋਂ ਗੜ੍ਹਸ਼ੰਕਰ ਵੱਲ ਜਾ ਰਿਹਾ ਸੀ। ਜਦੋਂ ਮੋਟਰਸਾਈਕਲ ਸਵਾਰ ਅਨਾਜ ਮੰਡੀ ਸੈਲਾ ਖ਼ੁਰਦ ਨੇੜੇ ਪਹੁੰਚੇ ਤਾਂ ਟਰਾਲੇ ਦੀ ਲਪੇਟ ’ਚ ਮੋਟਰਸਾਈਕਲ ਦੇ ਆਉਣ ਨਾਲ ਇਕ ਵਿਅਕਤੀ ਟਰਾਲੇ ’ਚ ਫਸ ਗਿਆ, ਜਦੋਂਕਿ ਦੂਜਾ ਪਾਸੇ ਡਿੱਗ ਪਿਆ। ਲੋਕਾਂ ਵੱਲੋਂ ਰੌਲਾ ਪਾਉਣ ’ਤੇ ਟਰਾਲਾ ਚਾਲਕ ਨੇ ਟਰਾਲਾ ਰੋਕਿਆ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ, ਜਿਸ ਤੋਂ ਬਾਅਦ ਲੋਕਾਂ ਨੇ ਟਰਾਲੇ ਹੇਠਾਂ ਫਸੇ ਵਿਅਕਤੀ ਨੂੰ ਬਾਹਰ ਕੱਢਿਆ। ਹਾਦਸੇ ਵਾਲੀ ਥਾਂ ’ਤੇ ਹੀ ਦੋਹਾਂ ਦੀ ਮੌਤ ਹੋ ਚੁੱਕੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸਚਿਨ ਪਾਇਲਟ ਬਣੇ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ, ਦਿੱਲੀ ਦਫ਼ਤਰ 'ਚ ਆਸ਼ੂ, ਬੁਲਾਰੀਆ ਤੇ ਕਿੱਕੀ ਢਿੱਲੋਂ ਵੱਲੋਂ ਸਨਮਾਨ
NEXT STORY