ਖਰੜ (ਸ. ਹ.) ਦਾਜ ਲਈ ਤੰਗ-ਪ੍ਰੇਸ਼ਾਨ ਕਰਦਿਆਂ ਆਪਣੀ ਪਤਨੀ ਦੀ ਮਾਰਕੁੱਟ ਕਰਨ ਦੇ ਦੋਸ਼ 'ਚ ਸਿਟੀ ਪੁਲਸ ਨੇ ਇਕ ਨੌਜਵਾਨ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਤੋਂ ਮਿਲੀ ਜਾਣਕਾਰੀ ਮੁਤਾਬਿਕ ਲੜਕੀ ਤੇ ਅਮਨਪ੍ਰੀਤ ਸਿੰਘ ਦੋਵੇਂ ਇਕੋ ਕੰਪਨੀ 'ਚ ਕੰਮ ਕਰਦੇ ਸਨ, ਜਿਸ ਦੌਰਾਨ ਦੋਵਾਂ ਦੀ ਦੋਸਤੀ ਹੋਣ ਤੇ ਕੁਝ ਰੁਕਾਵਟ ਮਗਰੋਂ ਅਖੀਰ ਲੜਕੀ ਦੇ ਮਾਪਿਆਂ ਦੀ ਸਹਿਮਤੀ ਤੋਂ ਬਾਅਦ ਉਨ੍ਹਾਂ ਦਾ ਵਿਆਹ ਕਰ ਦਿੱਤਾ ਗਿਆ ਪਰ ਵਿਆਹ ਦੇ ਮਗਰੋਂ ਦੋਵਾਂ ਦੀ ਆਪਸ 'ਚ ਅਣਬਣ ਰਹਿਣ ਲੱਗੀ। ਇਸ ਤੋਂ ਇਲਾਵਾ ਵਿਆਹੁਤਾ ਦਾ ਪਤੀ ਉਸਨੂੰ ਆਪਣੇ ਪੇਕਿਆਂ ਤੋਂ ਉਸਦੇ ਲਈ ਇਕ ਮਕਾਨ ਖਰੀਦ ਕੇ ਦੇਣ ਦੀ ਮੰਗ ਕਰਦਾ ਹੋਇਆ ਉਸਨੂੰ ਤੰਗ-ਪ੍ਰੇਸ਼ਾਨ ਤੇ ਮਾਰਕੁੱਟ ਕਰਨ ਲੱਗਾ।
ਅਖੀਰ ਤੰਗ ਆ ਕੇ ਇਸਦੀ ਸ਼ਿਕਾਇਤ ਉਸ ਨੇ ਜ਼ਿਲਾ ਪੁਲਸ ਮੁਖੀ ਨੂੰ ਦਿੱਤੀ ਤੇ ਉਥੋਂ ਜਾਰੀ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਸਿਟੀ ਪੁਲਸ ਨੇ ਉਸਦੇ ਪਤੀ ਖਿਲਾਫ ਮਾਮਲਾ ਦਰਜ ਕਰਦਿਆਂ ਅੱਗੇ ਦੀ ਕਾਰਵਾਈ ਆਰੰਭ ਦਿੱਤੀ ਹੈ।
ਵੀਡੀਓ 'ਚ ਦੇਖੋ, ਕਿਵੇਂ ਹੋਈ ਅਕਾਲੀਆਂ ਦੇ ਰਾਜ 'ਚ ਹੋਈ ਅਨਾਜ ਦੀ ਬਰਬਾਦੀ
NEXT STORY