ਜਲੰਧਰ (ਵੈੱਬ ਡੈਸਕ)- ਪਹਾੜਾਂ ਵਿਚ ਹੋ ਰਹੀ ਬਰਫ਼ਬਾਰੀ ਕਾਰਨ ਮੈਦਾਨੀ ਇਲਾਕਿਆਂ ਵਿਚ ਠੰਡ ਦਾ ਕਹਿਰ ਵਧਦਾ ਜਾ ਰਿਹਾ ਹੈ। ਉਥੇ ਹੀ ਅਗਲੇ ਦਿਨਾਂ ਲਈ ਮੌਸਮ ਵਿਭਾਗ ਨੇ ਵੱਡੀ ਭਵਿੱਖਬਾਣੀ ਕਰਦੇ ਹੋਏ ਚਿਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਵੱਲੋਂ ਜਾਰੀ ਅੰਕੜਿਆਂ ਅਨੁਸਾਰ 12 ਤੋਂ 16 ਜਨਵਰੀ ਤੱਕ 'ਯੈਲੋ ਅਲਰਟ' ਰਹੇਗਾ ਅਤੇ ਇਸ ਤੋਂ ਬਾਅਦ ਮੌਸਮ ਵਿਚ ਸੁਧਾਰ ਵੇਖਣ ਨੂੰ ਮਿਲੇਗਾ। ਉੱਥੇ ਹੀ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਰੈੱਡ ਅਲਰਟ ਅਤੇ ਓਰੇਂਜ ਅਲਰਟ ਵੀ ਜਾਰੀ ਕਰ ਦਿੱਤਾ ਹੈ। ਮੌਸਮ ਵਿਭਾਗ ਮੁਤਾਬਕ ਦੋ ਦਿਨ ਯਾਨੀ 48 ਘੰਟੇ ਬੇਹੱਦ ਖ਼ਾਸ ਮੰਨੇ ਜਾ ਰਹੇ ਹਨ, ਜਿਸ ਦੌਰਾਨ ਸੂਬੇ ਦੇ ਕਈ ਜ਼ਿਲ੍ਹਿਆਂ ਵਿਚ ਸੀਤ ਲਹਿਰ ਦਾ ਰੈੱਡ ਅਲਰਟ ਰਹੇਗਾ। ਆਲਮ ਇਹ ਹੈ ਕਿ ਠੰਡ ਦਾ ਕਹਿਰ ਪੰਜਾਬ ਦੇ ਹਰ ਹਿੱਸੇ ਵਿਚ ਨਜ਼ਰ ਆ ਰਿਹਾ ਹੈ। ਇਥੇ ਇਹ ਵੀ ਦੱਸ ਦੇਈਏ ਕਿ ਕੰਬਣੀ ਵਾਲੀ ਠੰਡ ਪੈਣ ਦੇ ਨਾਲ-ਨਾਲ ਪੰਜਾਬ ਵਿਚ ਠੰਡੀਆਂ ਹਵਾਵਾਂ ਵੀ ਚੱਲ ਰਹੀਆਂ ਹਨ।
ਇਹ ਵੀ ਪੜ੍ਹੋ: Big Breaking: ਗੋਲ਼ੀਆਂ ਮਾਰ ਕਤਲ ਕੀਤੇ ਰਾਣਾ ਬਲਾਚੌਰੀਆ ਦੇ ਮਾਮਲੇ 'ਚ ਦੋ ਸ਼ੂਟਰ ਗ੍ਰਿਫ਼ਤਾਰ! ਹੋਣਗੇ ਵੱਡੇ ਖ਼ੁਲਾਸੇ
ਇਨ੍ਹਾਂ ਜ਼ਿਲ੍ਹਿਆਂ ਵਿਚ ਰੈੱਡ, ਓਰੇਂਜ ਤੇ ਯੈਲੋ ਅਲਰਟ ਜਾਰੀ
ਮੌਸਮ ਵਿਭਾਗ ਮੁਤਾਬਕ 12 ਅਤੇ 13 ਜਨਵਰੀ ਨੂੰ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਮੋਗਾ, ਫਿਰੋਜ਼ਪੁਰ, ਫਰੀਦਕੋਟ, ਫਾਜ਼ਿਲਕਾ, ਮੁਕਤਸਰ ਸਾਹਿਬ ਤੇ ਬਠਿੰਡਾ ਵਿਚ ਵੈਰੀ ਡੈਨਸ ਫੌਗ ਲਈ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ, ਉਥੇ ਹੀ ਪਠਾਨਕੋਟ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਨਵਾਂਸ਼ਹਿਰ, ਲੁਧਿਆਣਾ ਵਿਚ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਰੂਪਨਗਰ, ਮੋਹਾਲੀ, ਬਰਨਾਲਾ, ਸੰਗਰੂਰ, ਪਟਿਆਲਾ, ਫਤਿਹਗੜ੍ਹ ਸਾਹਿਬ ਵਿਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

ਮੌਸਮ ਵਿਭਾਗ ਵੱਲੋਂ 14, 15 ਅਤੇ 16 ਤਾਰੀਖ਼ ਲਈ ਕੀਤੀ ਗਈ ਭਵਿੱਖਬਾਣੀ ਮੁਤਾਬਕ ਸੂਬੇ ਵਿਚ ਸੰਘਣੀ ਧੁੰਦ ਦਾ ਯੈਲੋ ਅਲਰਟ ਰਹੇਗਾ। ਜੇਕਰ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਵਿਚ ਪੈ ਰਹੀ ਸੰਘਣੀ ਧੁੰਦ ਦੌਰਾਨ ਤਾਪਮਾਨ ਵਿਚ ਲਗਾਤਾਰ ਗਿਰਾਵਟ ਵੀ ਦਰਜ ਕੀਤੀ ਜਾ ਰਹੀ ਹੈ। ਜੇਕਰ 1-2 ਦਿਨ ਧੁੱਪ ਦੇ ਦਰਸ਼ਨ ਨਾ ਹੋਏ ਤਾਂ ਠੰਡ ਕਾਰਨ ਹਾਲਾਤ ਹੋਰ ਵੀ ਖ਼ਰਾਬ ਹੁੰਦੇ ਨਜ਼ਰ ਆ ਸਕਦੇ ਹਨ। ਐਤਵਾਰ ਨੂੰ ਜਲੰਧਰ ਦਾ ਵੱਧ ਤੋਂ ਵੱਧ ਤਾਪਮਾਨ 18 ਡਿਗਰੀ, ਜਦਕਿ ਘੱਟੋ-ਘੱਟ ਤਾਪਮਾਨ 4 ਡਿਗਰੀ ਰਿਕਾਰਡ ਕੀਤਾ ਗਿਆ, ਜੋ ਕਿ 14 ਡਿਗਰੀ ਦਾ ਵੱਡਾ ਅੰਤਰ ਵਿਖਾ ਰਿਹਾ ਹੈ। ਪਟਿਆਲਾ ਦਾ ਘੱਟੋ-ਘੱਟ ਤਾਪਮਾਨ 3.8, ਜਦਕਿ ਬਠਿੰਡਾ ਦਾ ਘੱਟੋ-ਘੱਟ ਤਾਪਮਾਨ 1.6 ਡਿਗਰੀ ਰਿਕਾਰਡ ਕੀਤਾ ਗਿਆ। ਪੂਰੇ ਪੰਜਾਬ ਵਿਚ ਘੱਟੋ-ਘੱਟ ਤਾਪਮਾਨ 6 ਡਿਗਰੀ ਦੇ ਨੇੜੇ-ਤੇੜੇ ਰਿਕਾਰਡ ਹੋਇਆ ਹੈ, ਜੋਕਿ ਭਾਰੀ ਠੰਡ ਦੱਸ ਰਿਹਾ ਹੈ।
ਇਹ ਵੀ ਪੜ੍ਹੋ: ਪੰਜਾਬ: ਕੁੜੀ ਦਾ ਸ਼ਰਮਨਾਕ ਕਾਰਾ! ਬਜ਼ੁਰਗ ਦੀ ਬਣਾਈ ਅਸ਼ਲੀਲ ਵੀਡੀਓ ਤੇ ਫ਼ਿਰ...
ਸਾਵਧਾਨੀਆਂ ਵਰਤਣ ਦੀ ਲੋੜ
ਇਸ ਤਰ੍ਹਾਂ ਦੇ ਮੌਸਮ ਵਿਚ ਬੀਮਾਰੀਆਂ ਦਾ ਖ਼ਤਰਾ ਵਧ ਜਾਂਦਾ ਹੈ। ਇਸ ਲਈ ਸਾਵਧਾਨੀਆਂ ਵਰਤਣ ਦੀ ਲੋੜ ਹੈ ਕਿਉਂਕਿ ਇਸ ਅੰਤਰ ਕਾਰਨ ਲੋਕ ਹਾਲੋ-ਬੇਹਾਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਧੱੁਪ ਦੌਰਾਨ ਲੋਕ ਕੱਪੜੇ ਘੱਟ ਕਰ ਦਿੰਦੇ ਹਨ ਅਤੇ ਸ਼ਾਮ ਨੂੰ ਕਈ ਲੋਕ ਕੱਪੜਿਆਂ ਦੀ ਗਿਣਤੀ ਵਧਾਉਣੀ ਭੁੱਲ ਜਾਂਦੇ ਹਨ, ਜੋ ਕਿ ਠੰਢ ਲੱਗਣ ਦਾ ਕਾਰਨ ਬਣ ਸਕਦਾ ਹੈ। ਇਸ ਲਈ ਸ਼ਾਮ ਦੇ ਸਮੇਂ ਘਰਾਂ ਵਿਚੋਂ ਬਾਹਰ ਜਾਣ ਵਾਲੇ ਲੋਕਾਂ ਨੂੰ ਆਪਣਾ ਬਚਾਅ ਕਰਨ ਪ੍ਰਤੀ ਗੰਭੀਰਤਾ ਵਿਖਾਉਣੀ ਚਾਹੀਦੀ ਹੈ। ਆਲਮ ਇਹ ਹੈ ਕਿ ਆਮ ਜਨ-ਜੀਵਨ ਬੇਹੱਦ ਪ੍ਰਭਾਵਿਤ ਹੋ ਰਿਹਾ ਹੈ। ਖ਼ਾਸ ਤੌਰ ’ਤੇ ਸੜਕ ਕੰਢੇ ਰਹਿ ਕੇ ਗੁਜ਼ਾਰਾ ਕਰਨ ਵਾਲਿਆਂ ਨੂੰ 24 ਘੰਟਿਆਂ ਅੰਦਰ ਤਾਪਮਾਨ ਵਿਚ 14 ਡਿਗਰੀ ਤੱਕ ਦੇ ਅੰਤਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜੋ ਕਿ ਆਮ ਨਾਲੋਂ ਕਿਤੇ ਵੱਧ ਹੈ।
ਘੱਟੋ-ਘੱਟ ਤਾਪਮਾਨ 2 ਡਿਗਰੀ ਵਧਣ ਦੇ ਅਸਾਰ
ਘੱਟੋ-ਘੱਟ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਸਵੇਰ ਅਤੇ ਸ਼ਾਮ ਨੂੰ ਠੰਡ ਦਾ ਜ਼ੋਰ ਜਾਰੀ ਰਹੇਗਾ। ਇਸ ਕਾਰਨ ਅਗਲੇ 48 ਘੰਟਿਆਂ ਵਿਚ ਘੱਟੋ-ਘੱਟ ਤਾਪਮਾਨ 1-2 ਡਿਗਰੀ ਤੱਕ ਵਧਣ ਦੀ ਸੰਭਾਵਨਾ ਹੈ। ਮਾਹਿਰਾਂ ਅਨੁਸਾਰ ਧਰਤੀ ਅੰਦਰਲੀ ਠੰਡ ਨੂੰ ਘੱਟ ਕਰਨ ਲਈ ਕ੍ਰਮਵਾਰ ਧੁੱਪ ਦੀ ਲੋੜ ਹੈ। ਲਗਾਤਾਰ ਧੁੱਪ ਲੱਗਣ ਕਾਰਨ ਵਾਤਾਵਰਣ ਵਿਚ ਘੁਲ ਚੁੱਕੀ ਠੰਡਕ ਘੱਟ ਹੋਣ ਲੱਗੇਗੀ, ਜਿਸ ਤੋਂ ਬਾਅਦ ਹੌਲੀ-ਹੌਲੀ ਤਾਪਮਾਨ ਵਧੇਗਾ ਅਤੇ ਘੱਟੋ ਘੱਟ ਤਾਪਮਾਨ 6-7 ਡਿਗਰੀ ਤੱਕ ਪਹੁੰਚ ਜਾਵੇਗਾ। ਉਥੇ ਹੀ, ਵੱਧ ਤੋਂ ਵੱਧ ਤਾਪਮਾਨ ਵੀ 20 ਡਿਗਰੀ ਤੱਕ ਪਹੁੰਚ ਸਕਦਾ ਹੈ।
ਇਹ ਵੀ ਪੜ੍ਹੋ: Punjab:ਮਾਂ ਨਾਲ ਪਹਿਲਾਂ ਭਾਖੜਾ ਨਹਿਰ ਕੋਲ ਪੁੱਜਾ ਪੁੱਤ, ਫਿਰ ਮਾਂ ਨੂੰ ਗੱਡੀ 'ਚ ਛੱਡ ਪੁਲ ਤੋਂ ਕੀਤਾ ਉਹ ਜੋ ਸੋਚਿਆ ਨਾ ਸੀ
ਠੰਡ ਕਾਰਨ ਅੱਗ ਸੇਕਣ ਨੂੰ ਮਜਬੂਰ ਹੋਏ ਲੋਕ
ਭਾਰੀ ਠੰਡ ਨੇ ਲੋਹੜੀ ਦੇ ਤਿਉਹਾਰ ਮੌਕੇ ਅੱਗ ਸੇਕਣ ਦੇ ਆਨੰਦ ਨੂੰ ਹੋਰ ਵਧਾ ਦਿੱਤਾ ਹੈ। ਲੋਹੜੀ ਤੋਂ ਪਹਿਲਾਂ ਠੰਡ ਕਾਰਨ ਸ਼ਹਿਰ ਵਿਚ ਥਾਂ-ਥਾਂ ਲੋਕ ਧੂਣੀਆਂ ਬਾਲ ਕੇ ਬੈਠੇ ਵੇਖੇ ਜਾ ਸਕਦੇ ਹਨ। ਸੀਤ ਲਹਿਰ ਕਾਰਨ ਸ਼ਾਮ ਵੇਲੇ ਲੋਕ ਅੱਗ ਬਾਲ ਕੇ ਸਮਾਂ ਗੁਜ਼ਾਰਦੇ ਹੋਏ ਦੇਖੇ ਜਾ ਸਕਦੇ ਹਨ। ਉਥੇ ਹੀ, ਲੋਹੜੀ ਤੋਂ ਪਹਿਲਾਂ ਵਧੀ ਹੋਈ ਠੰਢ ਕਾਰਨ ਲੱਕੜੀ ਅਤੇ ਕੋਇਲੇ ਦਾ ਕਾਰੋਬਾਰ ਕਰਨ ਵਾਲਿਆਂ ਕੋਲ ਗਾਹਕਾਂ ਦੀ ਭਾਰੀ ਭੀੜ ਵੇਖਣ ਨੂੰ ਮਿਲ ਰਹੀ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਦੀ ਨਵੀਂ ਅਪਡੇਟ! ਵਿਭਾਗ ਵੱਲੋਂ ਇਨ੍ਹਾਂ ਜ਼ਿਲ੍ਹਿਆਂ 'ਚ Alert, ਮੀਂਹ ਸਬੰਧੀ ਦਿੱਤੇ ਇਹ ਸੰਕੇਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ NRI ਮਹਿਲਾ ਦਾ ਕਤਲ! Hotel Room 'ਚੋਂ ਮਿਲੀ ਲਾਸ਼, ਆਸਟ੍ਰੇਲੀਆ 'ਚ ਰਹਿੰਦੀ ਸੀ ਪ੍ਰਭਜੋਤ ਕੌਰ
NEXT STORY