Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, OCT 21, 2026

    1:39:41 PM

  • horrific road accident in punjab  aap leader dies while returning from a party

    ਪੰਜਾਬ 'ਚ ਭਿਆਨਕ ਸੜਕ ਹਾਦਸਾ! ਪਾਰਟੀ ਤੋਂ ਵਾਪਸ...

  • indian man in usa

    ਅਮਰੀਕਾ ਨੂੰ ਭਾਰਤੀ ਬੰਦੇ ਨੇ ਲਾ'ਤਾ 550 ਕਰੋੜ ਦਾ...

  • big incident in ludhiana

    ਵੱਡੀ ਖ਼ਬਰ: ਪੰਜਾਬ 'ਚ ਨੌਜਵਾਨ ਦਾ ਗੋਲ਼ੀ ਮਾਰ ਕੇ...

  • nihangs oppose taking parvinder jhote s body to pgi

    ਨਿਹੰਗਾਂ ਵਲੋਂ ਪਰਵਿੰਦਰ ਝੋਟੇ ਦੀ ਮ੍ਰਿਤਕ ਦੇਹ PGI...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Moga
  • ਸਹੁਰੇ ਪਰਿਵਾਰ ਤੋਂ ਤੰਗ ਹੋ ਕੇ ਇਨਸਾਫ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੀ ਹੈ 'ਸੰਦੀਪ'

PUNJAB News Punjabi(ਪੰਜਾਬ)

ਸਹੁਰੇ ਪਰਿਵਾਰ ਤੋਂ ਤੰਗ ਹੋ ਕੇ ਇਨਸਾਫ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੀ ਹੈ 'ਸੰਦੀਪ'

  • Updated: 21 Jun, 2019 12:45 PM
Moga
in laws family  justice
  • Share
    • Facebook
    • Tumblr
    • Linkedin
    • Twitter
  • Comment

ਮੋਗਾ (ਗੋਪੀ ਰਾਊਕੇ)—ਪੜਾ-ਲਿਖਾ ਕੇ ਜਵਾਨ ਹੋਈ ਧੀ ਦਾ ਪੱਲਾ ਫੜ੍ਹਾ ਕੇ ਜਦੋਂ ਬਾਬਲ ਧੀ ਨੂੰ ਸਹੁਰੇ ਘਰ ਲਈ ਤੋਰਦਾ ਹੈ ਤਾਂ ਮਨ 'ਚ ਇਹੋ ਤਮੰਨਾ ਹੁੰਦੀ ਹੈ, ਧੀ ਦੇ ਵਿਹੜੇ ਤੋਂ ਸਦਾ ਹਵਾ ਦਾ ਠੰਡਾ ਬੁੱਲਾ ਆਵੇ ਪਰ ਜਦੋਂ ਸਹੁਰੇ ਘਰ ਧੀ ਦੀ ਦੁਰਦਸ਼ਾ ਹੋਣ ਲੱਗ ਪੈਂਦੀ ਹੈ ਤਾਂ ਬਾਬਲ ਦੇ ਘਰ ਪ੍ਰੇਸ਼ਾਨੀਆਂ ਦਾ ਆਲਮ ਛਾਂ ਜਾਣਾ ਸੁਭਾਵਕ ਹੈ। ਅਜਿਹੀ ਹੀ ਕਰਮਾਮਾਰੀ ਧੀ ਹੈ ਮੋਗਾ ਜ਼ਿਲੇ ਦੇ ਥਾਣਾ ਕੋਟ ਈਸੇ ਖਾਂ ਅਧੀਨ ਪੈਂਦੇ ਪਿੰਡ ਕੋਟ ਸਦਰ ਖਾਂ ਦੀ ਸੰਦੀਪ ਕੌਰ ਜਿਸ ਦਾ ਵਿਆਹ 2 ਅਕਤੂਬਰ 2011 ਨੂੰ ਕਮਾਲਵਾਲਾ ਦੇ ਗੁਰਜੰਟ ਸਿੰਘ ਨਾਲ ਧਾਰਮਕ ਰੀਤੀ ਰਿਵਾਜ਼ਾ ਨਾਲ ਹੋਇਆ ਸੀ ਅਤੇ ਉਸ ਵੇਲੇ ਸੰਦੀਪ ਨੂੰ ਪਰਿਵਾਰ ਵਾਲਿਆਂ ਨੇ ਆਪਣੀ ਹੈਸੀਅਤ ਮੁਤਾਬਕ ਦਾਜ ਵੀ ਦਿੱਤਾ।

ਪਹਿਲਾ-ਪਹਿਲ ਛੇ ਮਹੀਨੇ ਤਾਂ ਸੰਦੀਪ ਸਹੁਰੇ ਘਰ ਸੁੱਖੀ ਸਾਦੀ ਵਸਦੀ ਰਹੀ ਪਰ ਇਸ ਮਗਰੋ ਹੌਲੀ-ਹੌਲੀ ਕਥਿਤ ਤੌਰ 'ਤੇ ਸੰਦੀਪ ਨੂੰ ਸਹੁਰਿਆ ਨੇ ਅਜਿਹਾ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕੀਤਾ ਕਿ ਸੰਦੀਪ ਸਹੁਰੇ ਘਰ ਦੀਆਂ ਕੰਧਾ ਅੰਦਰ ਇਕ ਪਲ ਵੀ ਆਪਣੀ ਜ਼ਿੰਦਗੀ ਸੁੱਖ ਦਾ ਨਾ ਗੁਜ਼ਾਰਦੀ। ਸਾਰਾ ਦਿਨ ਘਰ ਦਾ ਕੰਮ ਕਰਨ ਵਾਲੀ ਸੰਦੀਪ ਨੂੰ ਸਹੁਰੇ ਪਰਿਵਾਰ ਦੇ ਤਾਅਨੇ-ਮੇਹਣੇ ਅਤੇ ਇੱਥੋਂ ਤੱਕ ਕਿ ਕੁੱਟ-ਮਾਰ ਦਾ ਸਾਹਮਣਾ ਵੀ ਕਰਨਾ ਪੈਂਦਾ। 4 ਵਰ੍ਹਿਆ ਮਗਰੋਂ ਜਦੋਂ ਸੰਦੀਪ ਦੀ ਕੁੱਖੋ 2017 'ਚ ਨੰਨੀ ਧੀ ਨੇ ਕਿਲਕਾਰੀ ਮਾਰੀ ਤਾਂ ਉਦੋਂ ਸੰਦੀਪ ਨੂੰ ਇਹ ਆਸ ਬੱਝੀ ਕੇ ਹੁਣ ਤਾਂ ਸਹੁਰਾ ਪਰਿਵਾਰ ਉਸਦੀ ਬਣਦੀ ਇੱਜ਼ਤ ਜ਼ਰੂਰ ਕਰਨ ਲੱਗੇਗਾ ਪਰ ਸੰਦੀਪ ਦੀਆਂ ਆਸਾਂ 'ਤੇ ਉਦੋਂ ਫਿਰ ਪਾਣੀ ਫਿਰਨ ਲੱਗਾ ਜਦੋਂ ਸੰਦੀਪ ਅਤੇ ਉਸ ਦੀ ਨੰਨ੍ਹੀ ਧੀ ਨੂੰ ਸਹੁਰੇ ਪਰਿਵਾਰ ਵਲੋਂ ਪਹਿਲਾ ਵਾਲਾ ਵਿਹਾਰ ਹੀ ਕਰਨਾ ਸ਼ੁਰੂ ਕਰ ਦਿੱਤਾ।
ਅੱਜ ਮੋਗਾ ਵਿਖੇ ਆਪਣੀਆਂ ਹੱਡੀ ਬੀਤੀਆਂ ਦੱਸਦਿਆਂ ਭੁੱਬੀ ਰੋਂਦੀ ਸੰਦੀਪ ਕੌਰ ਦਾ ਕਹਿਣਾ ਸੀ ਕਿ ਦੁੱਖ ਤਾਂ ਉਸ ਨਾਲ ਇਸ ਤਰ੍ਹਾਂ ਚੱਲਦੇ ਹਨ ਜਿਵੇਂ ਉਹ ਉਸਦਾ ਪਰਛਾਵਾ ਬਣ ਗਏ ਹੋਣ। ਉਨ੍ਹਾਂ ਭਰੇ ਮਨ ਨਾਲ ਦੱਸਿਆ ਕਿ ਇੰਨ੍ਹੇ ਦੁੱਖ ਮਨ 'ਚ ਸੰਜੋ ਕੇ ਵੀ ਉਹ ਜ਼ਿੰਦਗੀ ਦਾ ਪਹੀਆਂ ਆਪਣੀ ਬੱਚੀ ਦੇ ਪਿਆਰ ਦੇ ਸਹਾਰੇ ਚਲਾਉਂਦੀ ਰਹੀ ਪਰ ਉਦੋਂ ਮੇਰੇ 'ਤੇ ਦੁੱਖਾ ਦਾ ਹੋਰ ਪਹਾੜ ਟੁੱਟ ਪਿਆ ਜਦੋਂ ਮੇਰੇ ਪਤੀ ਨੇ ਮੈਨੂੰ ਬਿਨਾਂ ਤਲਾਕ ਦਿੱਤਿਆ ਹੀ ਦੂਜਾ ਵਿਆਹ ਕਰਵਾ ਲਿਆ। ਸੰਦੀਪ ਦੱਸਦੀ ਹੈ ਕਿ ਮਈ 2019 'ਚ ਜਦੋਂ ਪਤੀ ਨੇ ਦੂਜਾ ਵਿਆਹ ਕਰਵਾ ਲਿਆ ਤਾਂ ਉਸ ਕੋਲੋਂ ਹੋਰ ਦੁੱਖਾ ਦਾ ਮੁਕਾਬਲਾ ਕਰਨ ਦੀ ਜਿਵੇਂ ਸਮਰੱਥਾ ਹੀ ਮੁੱਕ ਗਈ। ਉਨ੍ਹਾਂ ਦੱਸਿਆ ਕਿ ਕੁੱਖ 'ਚ ਪਲ ਰਹੇ ਢਾਈ ਮਹੀਨਿਆ ਦੇ ਬੱਚੇ ਨੂੰ ਲੈ ਕੇ ਉਹ ਆਪਣੇ ਪੇਕੇ ਪਿੰਡ ਆ ਰਹੀ ਸੀ ਤਾਂ ਰਸਤੇ 'ਚ ਉਸਨੂੰ ਘੇਰ ਕੇ ਉਸਦੇ ਪਤੀ ਨੇ ਅਜਿਹੀ ਕੁੱਟ-ਮਾਰ ਕੀਤੀ ਕਿ ਢਾਈ ਮਹੀਨਿਆ ਦਾ ਗਰਭ 'ਚ ਪਲ ਰਿਹਾ ਬੱਚਾ ਹੀ 'ਫੌਤ' ਹੋ ਗਿਆ। ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਥਾਣਾ ਕੋਟ ਈਸੇ ਖਾਂ ਵਿਖੇ 15 ਮਈ ਨੂੰ ਮੇਰੇ ਪਤੀ ਗੁਰਜੰਟ ਸਿੰਘ, ਸਹੁਰਾ ਦਲੀਪ ਸਿੰਘ ਅਤੇ ਸੱਸ ਕੁਲਵੰਤ ਕੌਰ ਵਿਰੁੱਧ ਮਾਮਲਾ ਵੀ ਦਰਜ ਹੋਇਆ ਹੈ।

ਪਹਿਲਾ ਮਸਾ ਕਰਵਾਇਆ ਮਾਮਲਾ ਦਰਜ, ਹੁਣ ਪੁਲਸ ਨਹੀਂ ਕਰ ਰਹੀ ਦੋਸ਼ੀਆਂ ਨੂੰ ਗ੍ਰਿਫਤਾਰ
ਇਸੇ ਦੌਰਾਨ ਹੀ ਗੱਲਬਾਤ ਕਰਦਿਆਂ ਪੀੜਤਾ ਸੰਦੀਪ ਅਤੇ ਉਸਦੇ ਮਾਪਿਆਂ ਨੇ ਦੋਸ਼ ਲਾਇਆ ਕਿ ਪਹਿਲਾ ਤਾਂ ਉਨ੍ਹਾਂ ਨੂੰ ਇਸ ਮਾਮਲੇ 'ਚ ਪੁਲਸ ਮਾਮਲਾ ਦਰਜ ਕਰਵਾਉਣ 'ਚ ਹੀ ਕਾਫੀ ਮੁਸ਼ੱਕਤ ਕਰਨੀ ਪਈ, ਜਦੋਂਕਿ ਉਝ ਪੰਜਾਬ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਦਾ ਦਾਅਵਾ ਹੈ ਕਿ ਹਰ ਕਿਸੇ ਪੀੜਤ ਦੀ ਤੁਰੰਤ ਪੁਲਸ ਰਿਪੋਰਟ ਦਰਜ ਕਰ ਲਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਉਹ ਥਾਣਾ ਕੋਟ ਈਸੇ ਖਾਂ ਦੇ ਚੱਕਰ ਕੱਟ ਕੇ 'ਹੰਭ' ਗਏ ਹਨ ਪਰ ਹਾਲੇ ਤੱਕ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਹੋਈ। ਉਨ੍ਹਾਂ ਕਿਹਾ ਕਿ ਕਿੱਧਰੋ ਵੀ ਇਨਸਾਫ ਨਹੀਂ ਮਿਲ ਰਿਹਾ।

ਮੁੱਖ ਮੰਤਰੀ ਪੰਜਾਬ, ਮਹਿਲਾ ਕਮਿਸ਼ਨ ਅਤੇ ਹੋਰ ਅਧਿਕਾਰੀਆਂ ਨੂੰ ਭੇਜੀਆਂ ਦਰਖਾਸਤਾ, ਸੰਘਰਸ਼ ਦੀ ਚੇਤਾਵਨੀ
ਇਸੇ ਦੌਰਾਨ ਹੀ ਪੀੜਤਾ ਨੇ ਇਸ ਮਾਮਲੇ 'ਚ ਇਨਸਾਫ ਹਾਸਲ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਮਹਿਲਾ ਕਮਿਸ਼ਨ ਪੰਜਾਬ ਅਤੇ ਹੋਰ ਉੱਚ ਅਧਿਕਾਰੀਆਂ ਨੂੰ ਲਿਖਤੀ ਦਰਖਾਸਤਾਂ ਭੇਜ ਕੇ ਮਾਮਲੇ 'ਚ ਇਨਸਾਫ ਦੀ ਮੰਗ ਕੀਤੀ ਹੈ। ਪੀੜਤਾ ਨੇ ਕਿਹਾ ਕਿ ਜੇਕਰ ਫਿਰ ਵੀ ਇਨਸਾਫ ਨਾ ਮਿਲਿਆ ਤਾਂ ਉਹ ਮਜ਼ਬੂਰੀਵੱਸ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ।

3-4 ਦਫਾ ਪੁਲਸ ਨੇ ਦੋਸ਼ੀਆਂ ਦੇ ਘਰ ਮਾਰੀ 'ਰੇਡ' ਨਹੀਂ ਮਿਲਿਆ ਕੋਈ ਦੋਸ਼ੀ : ਥਾਣਾ ਮੁਖੀ
ਇਸੇ ਦੌਰਾਨ ਹੀ ਸੰਪਰਕ ਕਰਨ 'ਤੇ ਥਾਣਾ ਕੋਟ ਈਸੇ ਖਾਂ ਦੇ ਮੁਖੀ ਦਵਿੰਦਰ ਪ੍ਰਕਾਸ ਦਾ ਕਹਿਣਾ ਸੀ ਕਿ ਇਸ ਦਰਜ ਮੁੱਕਦਮੇ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ 3-4 ਦਫਾ ਰੇਡ ਕੀਤੀ ਹੈ ਪਰ ਕੋਈ ਦੋਸ਼ੀ ਘਰ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਪੁਲਸ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਇਕ ਹਫਤੇ 'ਚ ਮਾਮਲੇ ਦੇ ਸਾਰੇ ਦੋਸ਼ੀ ਸਲਾਖਾ ਪਿੱਛੇ ਹੋਣਗੇ।

  • In-laws family
  • Moga
  • justice
  • Sandeepਸਹੁਰੇ ਪਰਿਵਾਰ
  • ਮੋਗਾ
  • ਇਨਸਾਫ
  • ਸੰਦੀਪ

ਛੇਵੀਂ ਜਮਾਤ ਦੇ ਮੁੰਡੇ ਨੇ ਚਾਰ ਸਾਲਾ ਬਾਲੜੀ ਨਾਲ ਕੀਤਾ ਬਲਾਤਕਾਰ

NEXT STORY

Stories You May Like

  • gst rate on gold  import duty exemption of banks has been withdrawn
    ਸੋਨੇ 'ਤੇ GST ਦਰ ਅਜੇ ਵੀ ਬਰਕਰਾਰ , ਪਰ ਬੈਂਕਾਂ ਦੀ ਆਯਾਤ ਡਿਊਟੀ ਛੋਟ ਲੈ ਲਈ ਗਈ ਹੈ ਵਾਪਸ
  • wholesale inflation rate rises to 11 39  in september
    ਸਤੰਬਰ 'ਚ ਥੋਕ ਮਹਿੰਗਾਈ ਦਰ ਵਧ ਕੇ ਹੋਈ 11.39%, ਅਗਸਤ 'ਚ ਸੀ 9.92%
  • cashless treatment is causing pockets to become empty
    Cashless ਇਲਾਜ ਦੇ ਨਾਂ ਤੇ ਹੋ ਰਹੀ ਜੇਬ ਢਿੱਲੀ, ਸ਼ਿਕਾਇਤ ਕਰਨ ਤੋਂ ਡਰ ਰਹੇ ਮੁਲਾਜ਼ਮ
  • imf cuts bangladesh growth outlook  raises inflation forecast
    IMF ਨੇ ਬੰਗਲਾਦੇਸ਼ ਦੀ ਆਰਥਿਕ ਵਿਕਾਸ ਦਰ ਦਾ ਅਨੁਮਾਨ ਘਟਾਇਆ, ਮਹਿੰਗਾਈ ਵਧਣ ਦਾ ਜਤਾਇਆ ਖ਼ਦਸ਼ਾ
  • pakistan s growth slows
    ਮੱਧ ਪੂਰਬ ਸੰਕਟ ਕਾਰਨ ਪਾਕਿਸਤਾਨ ਦੀ ਆਰਥਿਕ ਸੁਧਾਰ ਦਰ ਹੋਈ ਸੁਸਤ
  • further increase in repo rate possible
    ਦਸੰਬਰ ਦੀ ਮੌਦਰਿਕ ਨੀਤੀ ’ਚ ਰੇਪੋ ਦਰ ’ਚ ਹੋਰ ਵਾਧਾ ਸੰਭਵ: ਮਾਹਰ
  • imf lowers chinas economic growth rate forecast to
    IMF ਵੱਲੋਂ ਚੀਨ ਦੀ ਆਰਥਿਕ ਵਿਕਾਸ ਦਰ ਦਾ ਅਨੁਮਾਨ ਘਟਾ ਕੇ ਕੀਤਾ 4.5 ਫ਼ੀਸਦੀ
  • sachin pilot and pargat singh met with sandeep nangal ambian  s family
    ਸਚਿਨ ਪਾਇਲਟ ਤੇ ਪਰਗਟ ਸਿੰਘ ਨੇ ਸੰਦੀਪ ਨੰਗਲ ਅੰਬੀਆਂ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ
  • government bus employees on strike in punjab  passengers facing hardship
    ਪੰਜਾਬ 'ਚ ਹੜਤਾਲ 'ਤੇ ਸਰਕਾਰੀ ਬੱਸਾਂ ਦੇ ਮੁਲਾਜ਼ਮ, ਖੱਜਲ-ਖੁਆਰ ਹੋ ਰਹੇ ਯਾਤਰੀ
  • outstanding electricity bills in punjab will be waived
    ਪੰਜਾਬ 'ਚ ਬਿਜਲੀ ਦੇ ਬਕਾਇਆ ਬਿੱਲ ਹੋਣਗੇ ਮੁਆਫ਼! ਸਾਬਕਾ CM ਚੰਨੀ ਨੇ ਕੀਤਾ ਐਲਾਨ
  • deadly attacked on man
    ਘਰ ਦੀ ਕੰਧ ਟੱਪ ਕੇ ਪਤੀ ਨੂੰ ਬੇਰਹਿਮੀ ਨਾਲ ਕੁੱਟਿਆ, ਬੇਟੇ ਨੂੰ ਰਸਤੇ ’ਚੋਂ ਹੀ ਲੈ...
  • dussehra celebration jalandhar adarsh   nagar park
    ਆਦਰਸ਼ ਨਗਰ ਦੀ ਪਾਰਕ 'ਚ ਉਪਕਾਰ ਕਮੇਟੀ ਦਾ ਦੁਸਹਿਰਾ ਰਿਹਾ ਸ਼ਾਨਦਾਰ, ਹਜ਼ਾਰਾਂ...
  • punjab government buses strike
    ਪੰਜਾਬ 'ਚ ਅੱਜ ਤੋਂ ਅਣਮਿੱਥੇ ਸਮੇਂ ਲਈ ਬੰਦ ਰਹਿਣਗੀਆਂ ਸਰਕਾਰੀ ਬੱਸਾਂ, ਸਫ਼ਰ ਕਰਨ...
  • thanks to the prompt action of the phillaur ssf team
    ਫਿਲੌਰ ਐੱਸਐੱਸਐੱਫ ਟੀਮ ਦੀ ਮੁਸਤੈਦੀ ਨਾਲ ਹਾਦਸਾਗ੍ਰਸਤ ਹੋਏ ਟਰੱਕ ਦੇ ਜ਼ਖਮੀ ਚਾਲਕ...
  • shri vijay kumar chopra participated as the chief guest
    ਦੁਸਹਿਰਾ ਉਤਸਵ ਸਮਾਗਮ 'ਚ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਨੇ ਮੁੱਖ ਮਹਿਮਾਨ ਵਜੋਂ...
  • rss chief shri mohan bhagwat on the occasion of the dussehra festival in nagpur
    RRS ਮੁੱਖੀ ਸ਼੍ਰੀ ਮੋਹਨ ਭਾਗਵਤ ਵੱਲੋਂ ਦੁਸ਼ਹਿਰਾ ਉਤਸਵ ਨਾਗਪੁਰ ਦੇ ਮੌਕੇ ਕੀਤਾ ਗਿਆ...
Trending
Ek Nazar
anupam kher comes out in support of daler mehndi

ਦਲੇਰ ਮਹਿੰਦੀ ਦੇ ਹੱਕ 'ਚ ਨਿੱਤਰੇ ਅਨੁਪਮ ਖੇਰ ! ਮੰਤਰੀ ਦੇ ਵਿਹਾਰ 'ਤੇ ਚੁੱਕੇ...

united nations reduced food aid

UN ਨੇ ਘਟਾ'ਤੀ 700,000 ਫਲਸਤੀਨੀਆਂ ਦੀ ਖੁਰਾਕ ਸਹਾਇਤਾ

green cards process

ਗ੍ਰੀਨ ਕਾਰਡ ਅਰਜ਼ੀਆਂ ਦਾ ਤੁਰੰਤ ਹੋਵੇ ਨਿਪਟਾਰਾ ! 63 ਅਮਰੀਕੀ ਸੰਸਦ ਮੈਂਬਰਾਂ ਨੇ...

ohio gubernatorial election

ਓਹੀਓ ਗਵਰਨਰ ਦੀ ਚੋਣ 'ਚ ਵਿਵੇਕ ਰਾਮਾਸਵਾਮੀ ਅਤੇ ਡੈਮੋਕ੍ਰੇਟ ਐਮੀ ਐਕਟਨ ਵਿਚਕਾਰ...

vance refused to support netanyahu

ਨੇਤਨਯਾਹੂ ਨੂੰ ਝਟਕਾ, ਵੈਂਸ ਨੇ ਇਜ਼ਰਾਇਲੀ ਚੋਣਾਂ 'ਚ ਸਮਰਥਨ ਕਰਨ ਤੋਂ ਕਰ'ਤਾ...

earthquake in vanuatu

ਦੱਖਣੀ ਪ੍ਰਸ਼ਾਂਤ ਟਾਪੂ ਦੇਸ਼ ਵਾਨੂਆਟੂ ਦੇ ਤੱਟ 'ਤੇ ਭੂਚਾਲ ਦੇ ਤੇਜ਼ ਝਟਕੇ

mata vaishno devi  devotees  navratri 2026

ਮਾਤਾ ਵੈਸ਼ਨੋ ਦੇਵੀ ਦੇ ਦਰਬਾਰ 'ਚ ਉਮੜੇ ਸ਼ਰਧਾਲੂ, ਨਰਾਤਿਆਂ 'ਚ 3.81 ਤੋਂ ਵੱਧ...

salman should apologize now

'ਹੁਣ ਸਲਮਾਨ ਨੂੰ ਮਾਫੀ ਮੰਗ ਲੈਣੀ ਚਾਹੀਦੀ ਹੈ'; ਟਾਈਗਰ 'ਤੇ ਹਮਲੇ ਮਗਰੋਂ...

arrival of migratory birds begins at keshopur chhamb

ਦੇਸ਼ ਦੇ ਪਹਿਲੇ ਕਮਿਊਨਿਟੀ ਰਿਜ਼ਰਵ ਕੇਸ਼ੋਪੁਰ ਛੰਭ ’ਚ ਵਿਦੇਸ਼ੀ ਪੰਛੀਆਂ ਦੀ ਆਮਦ...

wedding of sham singh bath 2

ਰੇਜ਼ਨ ਕਿੰਗ ਚਰਨਜੀਤ ਸਿੰਘ ਬਾਠ ਦੇ ਪੋਤਰੇ ਸ਼ਾਮ ਸਿੰਘ ਬਾਠ (2) ਦੇ ਵਿਆਹ ਮੌਕੇ...

famous actress shares good news

ਮਸ਼ਹੂਰ ਅਦਾਕਾਰਾ ਨੇ ਸੁਣਾਈ Good News, 52 ਸਾਲ ਦੀ ਉਮਰ 'ਚ ਤੀਜੀ ਵਾਰ ਬਣੇਗੀ ਮਾਂ

major in the tiger shroff firing case

Tiger Shroff ਫਾਇਰਿੰਗ ਮਾਮਲੇ 'ਚ ਵੱਡੀ ਅਪਡੇਟ ! ਪੁਲਸ ਨੇ PC 'ਚ ਕਰ 'ਤੇ...

home minister  s resignation rejected

ਫਰਾਂਸ 'ਚ ਜਾਰੀ ਹਿੰਸਾ ਵਿਚਾਲੇ ਗ੍ਰਹਿ ਮੰਤਰੀ ਦਾ ਅਸਤੀਫ਼ਾ ਹੋਇਆ ਨਾਮਨਜ਼ੂਰ

pakistani army officer

ਆਈਈਡੀ ਧਮਾਕੇ 'ਚ ਮਾਰਿਆ ਗਿਆ ਪਾਕਿਸਤਾਨੀ ਫੌਜ ਦਾ ਅਧਿਕਾਰੀ

what exactly happened with anjali arora in kanpur

ਆਖ਼ਿਰ ਕਾਨਪੁਰ 'ਚ ਅੰਜਲੀ ਅਰੋੜਾ ਨਾਲ ਕੀ ਹੋਇਆ ? ਜਾਣੋ 'ਕੱਚਾ ਬਾਦਾਮ' ਗਰਲ...

why does laughter arise on serious occasions

ਗੰਭੀਰ ਮੌਕਿਆਂ 'ਤੇ ਕਿਉਂ ਨਿਕਲ ਜਾਂਦਾ ਹੈ ਹਾਸਾ! ਵਿਗਿਆਨੀਆਂ ਨੇ ਕਰ 'ਤਾ ਹੈਰਾਨ...

security increased in jalandhar heavy police force deployed

ਜਲੰਧਰ 'ਚ ਵਧੀ ਸੁਰੱਖਿਆ! ਭਾਰੀ ਪੁਲਸ ਫੋਰਸ ਤਾਇਨਾਤ

female mp struck by car

ਆਸਟ੍ਰੇਲੀਆ : ਮਹਿਲਾ ਸੰਸਦ ਮੈਂਬਰ ਨੂੰ ਕਾਰ ਨੇ ਮਾਰ'ਤੀ ਟੱਕਰ , ਗੰਭੀਰ ਜ਼ਖਮੀ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • water will be supplied at low pressure in chandigarh
      ਚੰਡੀਗੜ੍ਹ ’ਚ 22 ਤੇ 23 ਅਕਤੂਬਰ ਨੂੰ ਸ਼ਾਮ ਵੇਲੇ ਘੱਟ ਪ੍ਰੈਸ਼ਰ ਨਾਲ ਆਵੇਗਾ ਪਾਣੀ
    • assaulted a bjp leader in punjab
      ਪੰਜਾਬ 'ਚ ਦੁਕਾਨ 'ਤੇ ਬੈਠੇ ਭਾਜਪਾ ਆਗੂ 'ਤੇ ਅੱਧੀ ਦਰਜਨ ਹਮਲਾਵਰਾਂ ਨੇ ਕਰ 'ਤਾ...
    • major regarding parvinder jhota s post mortem
      ਪਰਵਿੰਦਰ ਝੋਟਾ ਦੇ ਪੋਸਟਮਾਰਟਮ ਨੂੰ ਲੈ ਕੇ ਵੱਡੀ ਖ਼ਬਰ, PGI ਲਿਆਂਦੀ ਜਾਵੇਗੀ...
    • outstanding electricity bills in punjab will be waived
      ਪੰਜਾਬ 'ਚ ਬਿਜਲੀ ਦੇ ਬਕਾਇਆ ਬਿੱਲ ਹੋਣਗੇ ਮੁਆਫ਼! ਸਾਬਕਾ CM ਚੰਨੀ ਨੇ ਕੀਤਾ ਐਲਾਨ
    • sri amritsar sahib  founding centenar
      ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸਥਾਪਨਾ ਦੀ ਸ਼ਤਾਬਦੀ ਨੂੰ ਮਨਾਉਣ ਲਈ ਉਲੀਕੇ ਜਾਣਗੇ...
    • girl dead on road accident
      ਪੰਜਾਬ: ਸਕਾਰਪੀਓ ਤੇ ਸਕੂਟਰੀ ਵਿਚਕਾਰ ਭਿਆਨਕ ਟੱਕਰ, ਕੁੜੀ ਦੀ ਤੜਫ਼-ਤੜਫ਼ ਕੇ...
    • parvinder singh jhota cbi mansa
      ਪਰਵਿੰਦਰ  ਸਿੰਘ ਝੋਟਾ ਕਤਲ ਮਾਮਲੇ 'ਚ ਸੀ.ਬੀ.ਆਈ. ਦੀ ਵੱਡੀ ਕਾਰਵਾਈ
    • dussehra celebration jalandhar adarsh   nagar park
      ਆਦਰਸ਼ ਨਗਰ ਦੀ ਪਾਰਕ 'ਚ ਉਪਕਾਰ ਕਮੇਟੀ ਦਾ ਦੁਸਹਿਰਾ ਰਿਹਾ ਸ਼ਾਨਦਾਰ, ਹਜ਼ਾਰਾਂ...
    • pratap singh bajwa will arrive today in the protest in mansa
      ਮਾਨਸਾ 'ਚ ਲਾਏ ਗਏ ਧਰਨੇ 'ਚ ਅੱਜ ਪੁੱਜਣਗੇ ਪ੍ਰਤਾਪ ਸਿੰਘ ਬਾਜਵਾ
    • punjab dussehra celebrations turn into mourning
      ਪੰਜਾਬ : ਦੁਸਹਿਰੇ ਦੀਆਂ ਖ਼ੁਸ਼ੀਆਂ 'ਚ ਪਏ ਵੈਣ, ਗੁਆਂਢੀਆਂ ਦੀ ਲੋਹੇ ਦੀ ਪੌੜੀ ਨੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +