ਬੁਢਲਾਡਾ (ਬਾਂਸਲ) : ਸਥਾਨਕ ਸ਼ਹਿਰ ਅੰਦਰ ਸੰਤ ਕਬੀਰ ਮੰਦਰ ਨਜ਼ਦੀਕ ਇਕ ਘਰ ’ਚੋਂ ਲੱਖਾਂ ਦਾ ਸੋਨਾ ਗਾਇਬ ਹੋ ਗਿਆ, ਜਿਸਨੂੰ ਲੈ ਕੇ ਕਰੀਬ 9 ਸਾਲਾਂ ਤੋਂ ਘਰ ’ਚ ਸਫਾਈ ਦਾ ਕੰਮ ਕਰ ਰਹੀ ਔਰਤ ’ਤੇ ਸ਼ੱਕ ਜਤਾਇਆ, ਜਿਸਦੀ ਸ਼ਿਕਾਇਤ ਮਿਲਣ ’ਤੇ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੂੰ ਦਿੱਤੀ ਜਾਣਕਾਰੀ ਅਨੁਸਾਰ ਘਰ ਦਾ ਮਾਲਕ ਸੰਜੀਵ ਸ਼ਰਮਾ ਅਤੇ ਉਸਦੀ ਪਤਨੀ ਕੁਝ ਦਿਨਾਂ ਬਾਅਦ ਇਕ ਵਿਆਹ ਸਮਾਗਮ ’ਚ ਜਾਣ ਲਈ ਅਲਮਾਰੀ ’ਚੋਂ ਰੱਖੇ ਕੜਾ ਅਤੇ ਚੈਨੀ ਕੱਢਣ ਲੱਗੇ ਤਾਂ ਦੋਵੇਂ ਚੀਜ਼ਾਂ ਗਾਇਬ ਸਨ।
ਦੋਵਾਂ ਗਹਿਣਿਆਂ ਦਾ ਵਜ਼ਨ ਕਰੀਬ 12 ਤੋਲੇ ਹੈ ਅਤੇ ਉਨ੍ਹਾਂ ਦੀ ਕੀਮਤ ਲੱਖਾਂ ਰੁਪਏ ਦੱਸੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅਲਮਾਰੀ ਦੀ ਚਾਬੀ ਕੁੱਝ ਦਿਨ ਪਹਿਲਾ ਗੁੰਮ ਹੋ ਗਈ ਸੀ। ਇਸ ਸਬੰਧੀ ਉਨ੍ਹਾਂ ਨੇ ਘਰ ਅੰਦਰ ਕੰਮ ਕਰਦੀ ਔਰਤ ਨੂੰ ਪੁੱਛਿਆ ਤਾਂ ਉਸ ਵੱਲੋਂ ਕੋਈ ਪੁਖ਼ਤਾ ਜਵਾਬ ਨਹੀਂ ਮਿਲਿਆ। ਇਸ ਦੇ ਬਾਅਦ ਪਰਿਵਾਰ ਨੂੰ ਔਰਤ ’ਤੇ ਗਹਿਣੇ ਗਾਇਬ ਹੋਣ ਦਾ ਸ਼ੱਕ ਹੋਇਆ ਉਨ੍ਹਾਂ ਨੇ ਮਾਮਲੇ ਦੀ ਜਾਂਚ ਪੁਲਸ ਨੂੰ ਦਿੱਤੀ। ਥਾਣਾ ਐੱਸ. ਐੱਚ. ਓ. ਸਿਟੀ ਕੰਵਲਜੀਤ ਸਿੰਘ ਨੇ ਦੱਸਿਆ ਕਿ ਉਪਰੋਕਤ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਵਾਕ ਦੇ ਅਗਵਾ ਮਾਮਲੇ 'ਚ ਮੁਲਜ਼ਮ ਗ੍ਰਿਫ਼ਤਾਰ, ਵੇਚਣ ਦੀ ਬਣਾਈ ਸੀ ਪਲਾਨਿੰਗ, ਬੱਸ ਸਟੈਂਡ 'ਤੇ ਛੱਡ ਹੋਏ ਸਨ ਫਰਾਰ
NEXT STORY