ਭਿੰਡੀ ਸੈਦਾਂ - ਬੀਤੇ ਦਿਨੀਂ ਪੁਲਸ ਥਾਣਾ ਭਿੰਡੀ ਸੈਦਾਂ ਵਿਖੇ ਡਿਊਟੀ ਦੌਰਾਨ ਹੌਲਦਾਰ ਗੁਰਨਾਮ ਸਿੰਘ ਵੱਲੋਂ ਕੀਤੀ ਆਤਮਹੱਤਿਆ ਤੋਂ ਬਾਅਦ ਉਸ ਦੀ ਜੇਬ 'ਚ ਮਿਲੇ ਸੁਸਾਈਡ ਨੋਟ ਦੇ ਆਧਾਰ 'ਤੇ ਪੁਲਸ ਥਾਣਾ ਭਿੰਡੀ ਸੈਦਾਂ ਵੱਲੋਂ 5 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ। ਇਸ ਸਬੰਧੀ ਥਾਣਾ ਮੁਖੀ ਹਰਕੀਰਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਹੌਲਦਾਰ ਗੁਰਨਾਮ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਓਠੀਆਂ ਦੀ ਜੇਬ ਚੋਂ ਜੋ ਸੁਸਾਈਡ ਨੋਟ ਮਿਲਿਆ ਹੈ ਜਿਸ ਉੱਪਰ ਉਸ ਨੇ ਆਪਣੇ ਹੱਥ ਨਾਲ ਲਿਖਿਆ ਤੇ ਦਸਤਖਤ ਵੀ ਕੀਤੇ ਕਿ ਮੇਰਾ ਸਕੇ ਭਰਾ ਜਸਵੰਤ ਸਿੰਘ ਦੋਧੀ ਨੇ ਮੇਰੀ ਤੇ ਮੇਰੇ ਭਰਾ ਬਲਕਾਰ ਸਿੰਘ ਦੀ ਹਿੱਸੇ ਆਉਂਦੀ ਜ਼ਮੀਨ ਧੋਖੇ ਨਾਲ ਕੇਵਲ ਸਿੰਘ ਅਤੇ ਭੱਤਾ ਸਿੰਘ ਵਾਸੀ ਝੰਜੋਟੀ ਥਾਣਾ ਰਾਜਾਸਾਂਸੀ ਨੂੰ ਵੇਚੀ ਹੈ ਅਤੇ ਕੁਝ ਦੀ ਵਸੀਅਤ ਕੇਵਲ ਸਿੰਘ ਦੀ ਘਰਵਾਲੀ ਦੇ ਨਾਂ ਕਰਵਾ ਦਿੱਤੀ ਜਿਸ ਸਬੰਧੀ ਮੈਂ ਭੱਤਾ ਸਿੰਘ ਅਤੇ ਕੇਵਲ ਸਿੰਘ ਨੂੰ ਕਿਹਾ ਕਿ ਸਾਰੀ ਪੈਲੀ ਪਹਿਲਾਂ ਹੀ ਜਸਵੰਤ ਸਿੰਘ ਵੇਚ ਚੁੱਕਾ ਹੈ ਸਾਡੀ ਵੰਡ ਕਰਵਾ ਦਿਓ ਜਿਸ ਤੋਂ ਬਾਅਦ ਜਸਵੰਤ ਸਿੰਘ ਤੇ ਉਸ ਦੇ ਪੁੱਤਰ ਰਾਣਾ ਅਤੇ ਬਿੱਕਰ ਮੈਨੂੰ ਗਾਲ੍ਹਾਂ ਕੱਢਦੇ ਹਨ। ਗੁਰਨਾਮ ਸਿੰਘ ਨੇ ਦੁਖੀ ਹੋ ਕਿ ਆਤਮਹੱਤਿਆ ਕਰਦਿਆਂ ਲਿਖਿਆ ਕਿ ਜਸਵੰਤ, ਰਾਣਾ, ਬਿੱਕਰ, ਕੇਵਲ ਅਤੇ ਭੱਤਾ ਮੇਰੀ ਮੌਤ ਦੇ ਜ਼ਿੰਮੇਵਾਰ ਹਨ। ਪੁਲਸ ਵੱਲੋਂ ਸੂਸਾਈਡ ਨੋਟ ਦੇ ਆਧਾਰ 'ਤੇ ਉੱਕਤ ਹੌਲਦਾਰ ਨੂੰ ਆਤਮਹੱਤਿਆ ਲਈ ਮਜਬੂਰ ਕਰਨ ਵਾਲੇ ਦੋਸ਼ੀ ਜਸਵੰਤ ਸਿੰਘ ਪੁੱਤਰ ਹਰਬੰਸ ਸਿੰਘ, ਰਾਣਾ ਸਿੰਘ, ਬਿੱਕਰ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਓਠੀਆਂ ਅਤੇ ਕੇਵਲ ਸਿੰਘ, ਭੱਤਾ ਸਿੰਘ ਵਾਸੀ ਪਿੰਡ ਝੰਜੋਟੀ ਥਾਣਾ ਰਾਜਾਸਾਂਸੀ ਖਿਲਾਫ ਮਾਮਲਾ ਦਰਜ ਕਰ ਕੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
ਕਿਸਾਨਾਂ ਵੱਲੋਂ ਖੁਦਕੁਸ਼ੀਆਂ ਕਰਨ ਨਾਲ ਦੇਸ਼ ਅਨਾਜ ਪੂਰਤੀ ਦਾ ਟੀਚਾ ਹਾਸਲ ਨਹੀਂ ਕਰ ਸਕਦਾ
NEXT STORY